DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਫ਼ਾਈ ਕਾਮੇ ਪੱਕੇ ਕਰਨ ਦਾ ਮਾਮਲਾ ਲਟਕਿਆ

ਨਗਰ ਪੰਚਾਇਤਾਂ ਤੇ ਕੌਂਸਲਾਂ ਮਤੇ ਪਾਉਣ ਤੋਂ ਟਾਲਾ ਵੱਟਣ ਲੱਗੀਆਂ; ਮੁਡ਼ ਸੰਘਰਸ਼ ਦੀ ਚਿਤਾਵਨੀ

  • fb
  • twitter
  • whatsapp
  • whatsapp
featured-img featured-img
ਸਫਾਈ ਸੇਵਕ ਯੂਨੀਅਨ ਮਹਿਤਪੁਰ ਦੇ ਆਗੂ ਜਾਣਕਾਰੀ ਦਿੰਦੇ ਹੋਏ-ਫੋਟੋ.ਖੋਸਲਾ
Advertisement

ਸਫਾਈ ਸੇਵਕ ਯੂਨੀਅਨ ਪੰਜਾਬ ਦੀ ਇਕਾਈ ਮਹਿਤਪੁਰ ਨੇ ਨਗਰ ਪੰਚਾਇਤ ਮਹਿਤਪੁਰ ਦੇ ਕਾਰਜ ਸਾਧਕ ਅਫਸਰ ਦੇ ਨਾਮ ਲਿਖਤੀ ਅਲਟੀਮੇਟਮ ਦੇ ਕੇ ਕਿਹਾ ਕਿ ਜੇ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਨੀਆਂ ਮੰਗਾਂ ਸਥਾਨਕ ਪ੍ਰਸ਼ਾਸਨ ਨੇ ਲਾਗੂ ਨਾ ਕੀਤੀਆਂ ਤਾਂ ਉਹ ਮੁੜ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਵਰਣਨਯੋਗ ਹੈ ਕਿ ਸਫਾਈ ਸੇਵਕਾਂ ਦੀ ਲੰਬੀ ਹੜਤਾਲ ਤੋਂ ਬਾਅਦ ਸਰਕਾਰ ਨਾਲ ਹੋਏ ਸਮਝੌਤੇ ਅਨੁਸਾਰ ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਪੱਤਰ ਰਾਹੀਂ ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਨੂੰ ਜਿਹੜੇ ਸਫਾਈ ਸੇਵਕ ਸ਼ਰਤਾਂ ਪੂਰੀਆਂ ਕਰਦੇ ਸਨ ਉਨਾਂ ਨੂੰ ਮਤਿਆਂ ਰਾਹੀਂ ਆਊਟਸੋਰਸ ਨੂੰ ਇਨਸੋਰਸ ਅਤੇ ਇਨਸੋਰਸ ਨੂੰ ਪੱਕੇ ਕਰਨ ਲਈ ਸਰਕਾਰ ਨੇ ਹਦਾਇਤ ਕੀਤੀ ਸੀ। ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਜ਼ਿਲ੍ਹਾ ਜਲੰਧਰ ਦੀਆਂ ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਦੇ ਅਧਿਕਾਰੀ ਅਜੇ ਵੀ ਮਤੇ ਪਾਉਣ ਤੋਂ ਟਾਲਮਟੋਲ ਕਰ ਰਹੇ ਹਨ।

ਸਫਾਈ ਸੇਵਕ ਯੂਨੀਅਨ ਪੰਜਾਬ ਦੇ ਆਗੂ ਪੱਪੂ ਕੁਮਾਰ ਪ੍ਰਧਾਨ, ਸੀਨੀਅਰ ਆਗੂ ਸੁਭਾਸ਼ ਵਾਲਮੀਕ, ਸਲੀਮ ਮਹਿਤਪੁਰੀ, ਓਮ ਪ੍ਰਕਾਸ਼, ਕਮਲ ਕਿਸ਼ੋਰ, ਨਸੀਬ, ਕ੍ਰਿਸ਼ਨ, ਰਾਜਕੁਮਾਰ, ਸ਼ਿਵਾ ਕਰਨ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਧਾਰਨ ਕੀਤੇ ਨਾ ਪੱਖੀ ਵਤੀਰੇ ਨੂੰ ਦੇਖਦਿਆਂ ਉਨ੍ਹਾਂ ਕੋਲ ਮੁੜ ਸੰਘਰਸ਼ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀ ਬਚ ਰਿਹਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਲੰਮੇ ਸੰਘਰਸ਼ ਤੋਂ ਬਾਅਦ ਸਰਕਾਰ ਨੇ ਮੰਗਾਂ ਮੰਨੀਆਂ ਸਨ ਤੇ ਵਾਅਦਾ ਕੀਤਾ ਸੀ ਕਿ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ।

Advertisement

Advertisement
Advertisement
×