ਪ੍ਰਭੂ ਵੱਲੋਂ ਚੰਨੀ ਨੂੰ ਮੁੜ ਫ਼ਰਿਆਦ

ਪ੍ਰਭੂ ਵੱਲੋਂ ਚੰਨੀ ਨੂੰ ਮੁੜ ਫ਼ਰਿਆਦ

ਮੁੱਖ ਮੰਤਰੀ ਨੂੰ ਪੱਤਰ ਲਿਖਦਾ ਹੋਇਆ ਪ੍ਰਭੂ।

ਸੁਰਜੀਤ ਮਜਾਰੀ
ਬੰਗਾ, 2 ਦਸੰਬਰ

ਇੱਥੋਂ ਦੀ ਮਸੰਦਾਂ ਪੱਟੀ ਵਾਸੀ ਹੱਥ ਵਿਹੂਣੇ ਪ੍ਰਭੂ (23) ਨੇ ਸੂਬੇ ਦੇ ਮੁੱਖ ਮੰਤਰੀ ਨੂੰ ਰੁਜ਼ਗਾਰ ਵਸੀਲਾ ਬਣਾਉਣ ਲਈ ਮੁੜ ਫ਼ਰਿਆਦ ਕੀਤੀ ਹੈ। ਉਹ ਬੀਏ ਪਾਸ ਹੈ ਅਤੇ ਉਸ ਨੇ ਕੰਪਿਊਟਰ ਦਾ ਕੋਰਸ ਵੀ ਕੀਤਾ ਹੋਇਆ ਹੈ। ਉਹ ਉਦਾਸ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੱਦਦ ਦਾ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਵੀ ਅਜੇ ਤੱਕ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਉਸ ਨੇ ਦੱਸਿਆ ਮੁੱਖ ਮੰਤਰੀ ਦੇ ਸੱਦੇ ’ਤੇ ਚੰਡੀਗੜ੍ਹ ਵੀ ਗਿਆ ਪਰ ਕਿਸੇ ਨੇ ਗੱਲ ਨਹੀਂ ਸੁਣੀ। ਮੁੱਖ ਮੰਤਰੀ ਜਦੋਂ ਪਿੱਛੇ ਜਿਹੇ ਮੁੜ ਖਟਕੜ ਕਲਾਂ ਪੁੱਜੇ ਤਾਂ ਉਸ ਦੀ ਅਰਜ਼ੀ ਵੀ ਮੰਚ ਤੱਕ ਤਾਂ ਪੁੱਜੀ ਤੇ ਮੁੱਖ ਮੰਤਰੀ ਦੀ ਘੁੱਗੀ ਵੱਜਣ ਦੇ ਬਾਵਜੂਦ ਵੀ ਸਰਕਾਰ ਦਾ ਕੋਈ ਸੱਦਾ ਨਹੀਂ ਆਇਆ। ਜ਼ਿਕਰਯੋਗ ਹੈ ਕਿ ਪ੍ਰਭੂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਤਾ ਬਿਮਾਰ ਪਈ ਹੈ। ਪ੍ਰਭੂ ਨੇ ਅੱਜ ਮੁੱਖ ਮੰਤਰੀ ਨੂੰ ਲਿਖੇ ਪੱਤਰ ’ਚ ਦਰਜ ਕੀਤਾ ਹੈ ਕਿ ਉਸ ਦੀ ਯੋਗਤਾ ਨੂੰ ਮੁੱਖ ਰੱਖਦਿਆਂ ਅੰਗਹੀਣਤਾ ਦੇ ਰਾਖਵੇਂ ਕੋਟੇ ਤਹਿਤ ਸਰਕਾਰੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ। ਉਸ ਨੇ ਇਸ ਪੱਤਰ ’ਚ ਮੁੱਖ ਮੰਤਰੀ ਨੂੰ ਖਟਕੜ ਕਲਾਂ ਵਿੱਚ ਹੋਈ ਪਹਿਲੀ ਮੁਲਾਕਾਤ ’ਚ ਬਾਹਵਾਂ ਬਣਨ ਦੇ ਦਿੱਤੇ ਹੌਸਲੇ ’ਤੇ ਅਮਲ ਨਾ ਕਰਨ, ਚੰਡੀਗੜ੍ਹ ਮਿਲਣ ਦੇ ਕਹੇ ’ਤੇ ਕਈ ਵਾਰ ਖਾਲੀ ਮੁੜ ਆਉਣ ਅਤੇ ਮੁੜ ਮੰਚ ’ਤੇ ਪੁੱਜੀ ਅਰਜ਼ੀ ਤਸਦੀਕ ਹੋਣ ਤੋਂ ਬਾਅਦ ਵੀ ਗੁੰਮ ਹੋਣ ਆਦਿ ਪੱਖ ਵੀ ਰੱਖੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All