ਬਾਰ੍ਹਵੀਂ ਦਾ ਨਤੀਜਾ

ਕੁੜੀਆਂ ਨੇ ਮੁੜ ਬਾਜ਼ੀ ਮਾਰੀ

ਕੁੜੀਆਂ ਨੇ ਮੁੜ ਬਾਜ਼ੀ ਮਾਰੀ

ਕਾਮਰਸ ਗਰੁੱਪ ਵਿਚੋਂ 99.6 ਫ਼ੀਸਦੀ ਅੰਕ ਹਾਸਲ ਕਰਨ ਮਗਰੋਂ ਆਪਣੇ ਪਰਿਵਾਰ ਤੇ ਵਿਦਿਆਰਥੀ ਸਾਥੀਅਾਂ ਨਾਲ ਖ਼ੁਸ਼ੀ ਦੇ ਰੌਂਅ ਵਿਚ ਕਿਰਨਦੀਪ ਕੌਰ ਮਰਵਾਹ। -ਫੋਟੋ: ਵਿਸ਼ਾਲ ਕੁਮਾਰ

ਪਾਲ ਸਿੰਘ ਨੌਲੀ
ਜਲੰਧਰ, 13 ਜੁਲਾਈ

ਸੀਬੀਐੱਸਈ ਵੱਲੋਂ ਬਾਰਵ੍ਹੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਲੜਕੀਆਂ ਨੇ ਮੁੜ ਬੁਲੰਦੀਆਂ ਨੂੰ ਛੂਹਿਆ ਹੈ। ਐੱਮਜੀਐੱਨ ਪਬਲਿਕ ਸਕੂਲ ਅਰਬਨ ਅਸਟੇਟ ਵਿਚ ਪੜ੍ਹਦੀ ਅਭਿਆ ਅਰੋੜਾ ਨੇ 99 ਫ਼ੀਸਦੀ ਅੰਕ ਹਾਸਲ ਕੀਤੇ ਹਨ। ਕਾਮਰਸ ਗਰੁੱਪ ਵਿਚੋਂ ਇਨੋਸੈਂਟ ਹਾਰਟ ਸਕੂਲ ਦੀ ਵਿਦਿਆਰਥਣ ਆਈਸ਼ਾ ਅਰੋੜਾ ਨੇ 98.4 ਫ਼ੀਸਦੀ ਅੰਕ ਲਏ ਹਨ। ਐੈੱਮਜੀਐੱਨ ਪਬਲਿਕ ਸਕੂਲ ਦੇ ਵਿਦਿਆਰਥੀ ਧਰੁਵ, ਗੁਰੂ ਅਮਰਦਾਸ ਪਬਲਿਕ ਸਕੂਲ ਦੀ ਸੁਖਲੀਨ ਕੌਰ, ਦਿੱਲੀ ਪਬਲਿਕ ਸਕੂਲ ਦੀ ਸਾਨੀਆ ਗੁਪਤਾ, ਚਿੱਤਰਾ ਸਿੰਗਲਾ ਨੇ 98.2 ਫ਼ੀਸਦੀ ਅੰਕ ਹਾਸਲ ਕੀਤੇ ਹਨ। ਇਸੇ ਤਰ੍ਹਾਂ  ਦਿੱਲੀ ਪਬਲਿਕ ਸਕੂਲ ਦੀ ਵਿਦਿਆਰਥਣ ਅਨੁਸ਼ਿਕਾ ਪੂਨੀਆ ਨੇ ਆਪਣੇ ਗਰੁੱਪ ਵਿਚ 98.2 ਫੀਸਦੀ ਅੰਕ ਹਾਸਲ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਆਰਮੀ ਪਬਲਿਕ ਸਕੂਲ ਦੇ ਅਨਗਾਹ ਰਾਗੇਸ਼ ਨੇ 98 ਫ਼ੀਸਦੀ ਅੰਕ ਹਾਸਲ ਕੀਤੇ ਹਨ।

ਗੁਰੂੁ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਦਾ ਸੀਬੀਐੱਸਈ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ। ਕਾਮਰਸ ਗਰੁੱਪ ਵਿਚ ਸੁਖਲੀਨ ਕੌਰ ਨੇ ਪਹਿਲਾ, ਹਰਸ਼ ਕੇਦਾਰਾ ਨੇ ਦੂਜਾ ਤੇ ਸਿਮਰਤ ਕੌਰ ਨੇ ਤੀਜਾ ਸਥਾਨ, ਨਾਨ ਮੈਡੀਕਲ ਗਰੁੱਪ ’ਚ ਕੋਮਲਲੀਨ ਕੌਰ ਨੇ ਪਹਿਲਾ, ਪ੍ਰਭਦੀਪ ਸਿੰਘ ਨੇ ਦੂਜਾ ਤੇ ਅਰਸ਼ਦੀਪ ਸਿੰਘ ਨੇ ਤੀਜਾ ਸਥਾਨ, ਮੈਡੀਕਲ ਗਰੁੱਪ ਵਿਚ ਜਸਪ੍ਰੀਤ ਸੰਧੂ ਨੇ ਪਹਿਲਾ, ਰੋਜ਼ਮੀਤ ਕੌਰ ਨੇ  ਦੂਜਾ, ਨਵਲੀਨ ਕੌਰ ਨੇ ਤੀਜਾ ਸਥਾਨ, ਹਿਊਮੈਨਟੀਜ਼ ਗਰੁੱਪ ਵਿਚ ਅਮਨਦੀਪ ਕੌਰ ਨੇ ਪਹਿਲਾ, ਅਕਾਸ਼ਦੀਪ ਸਿੰਘ ਨੇ ਦੂਜਾ, ਅਮਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।

ਪੁਲੀਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਦੇ ਮੈਡੀਕਲ ਗਰੁੱਪ ਵਿਚ ਕਰਨ ਨੇ ਪਹਿਲਾ, ਹਰਨੂਰ ਸਿੰਘ ਨੇ ਦੂਜਾ ਤੇ ਮੁਸਕਾਨ ਨੇ ਤੀਜਾ, ਕਾਮਰਸ ਵਿਚ ਅਵਨੀਤ ਨੇ ਪਹਿਲਾ, ਅਕਸ਼ਿਤਾ ਨੇ ਦੂਜਾ ਤੇ ਦੇਵਾਂਸ਼ ਨੇ ਤੀਜਾ, ਨਾਨ ਮੈਡੀਕਲ ਵਿਚੋਂ ਅਰਸ਼ਪ੍ਰੀਤ ਸਿੰਘ ਨੇ ਪਹਿਲਾ, ਅਕੁਲ ਗੋਇਲ ਨੇ ਦੂਜਾ ਤੇ ਸਿਮਰਨ ਤੇ ਦਿੱਵਿਆ ਕਪੂਰ ਨੇ ਤੀਜਾ, ਆਰਟਸ ਗਰੁੱਪ ਵਿਚ ਨੀਤ ਕੌਸ਼ਲ ਨੇ ਪਹਿਲਾ, ਕੁਲੀਨਾ ਨੇ ਦੂਜਾ ਤੇ ਰਿਧੀ ਚੋਪੜਾ ਨੇ ਤੀਜਾ ਸਥਾਨ ਹਾਸਲ ਕੀਤਾ। ਸੀਟੀ ਪਬਲਿਕ ਸਕੂਲ ਦੇ ਮੈਡੀਕਲ ਵਿਚ ਪਰਮਵੀਰ ਸਿੰਘ ਅਤੇ ਨਵਨੀਤ ਕੌਰ, ਹਿਊਮੈਨਟੀਜ਼ ਵਿੱਚ ਗਗਨਦੀਪ ਕੌਰ ਤੇ ਸੁਖਰਾਜ ਸਿੰਘ ਨੇ ਕਾਮਰਸ ਵਿਚ ਵਧੀਆ ਅੰਕ ਹਾਸਲ ਕੀਤੇ। 

ਇਨ੍ਹਾਂ ਨਤੀਜਿਆਂ ਵਿਚ ਪੇਂਡੂ ਇਲਾਕਿਆਂ ਦੇ ਸਕੂਲਾਂ ਦੀਆਂ ਕੁੜੀਆਂ ਵੀ ਅੱਗੇ ਰਹੀਆਂ। ਬਿਲਗਾ ਪਿੰਡ ਦੇ ਸ਼ੀਲਾ ਰਾਣੀ ਤਾਂਗੜੀ ਡੀਏਵੀ ਪਬਲਿਕ ਸਕੂਲ ਦੀ ਕਿਰਨਦੀਪ ਕੌਰ ਨੇ 95.2 ਫ਼ੀਸਦੀ, ਅਮਨਪ੍ਰੀਤ ਕੌਰ ਨੇ 95 ਫ਼ੀਸਦੀ, ਅਭੈ ਬਾਵਾ ਨੇ 94 ਫ਼ੀਸਦੀ, ਸਿਮਰਨਜੀਤ ਕੌਰ ਨੇ 93.6 ਫ਼ੀਸਦੀ ਤੇ ਪ੍ਰਭਕਿਰਨ ਨੇ 92.4 ਫ਼ੀਸਦੀ ਅੰਕ ਪ੍ਰਾਪਤ ਕੀਤੇ।

ਹੁਸ਼ਿਆਰਪੁਰ (ਹਰਪ੍ਰੀਤ ਕੌਰ): ਇਥੇ ਸੇਂਟ ਸੋਲਜ਼ਰ ਗਰੁੱਪ ਆਫ਼ ਇੰਸਟੀਚਿਊਸ਼ਨ ਦੀਆਂ ਹੁਸ਼ਿਆਰਪੁਰ  ਦੇ ਚੇਅਰਮੈਨ ਅਨਿਲ ਚੋਪੜਾ ਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਦੱਸਿਆ ਕਿ ਗੜ੍ਹਸ਼ੰਕਰ ਬ੍ਰਾਂਚ ਦੀ ਮੈਡੀਕਲ  ਵਿਦਿਆਰਥਣ ਖੁਸ਼ੀ ਅਗਰਵਾਲ ਨੇ ਪਹਿਲਾ, ਰਵਿੰਦਰ ਸਿੰਘ ਸੰਘਾ ਨੇ ਦੂਜਾ ਤੇ ਸਤਿੰਦਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਕਾਮਰਸ ਗਰੁੱਪ ’ਚ ਜਸਕੀਰਤ ਕੌਰ ਨੇ ਪਹਿਲਾ, ਸੁਖਮਨਦੀਪ ਸਿੰਘ ਨੇ ਦੂਜਾ ਤੇ ਸਿਮਰਨਦੀਪ ਰਾਣਾ ਨੇ ਤੀਜਾ ਸਥਾਨ ਹਸਿਲ ਕੀਤਾ। ਆਰਟਸ ਗਰੁੱਪ ’ਚ ਇੰਦਰਾ ਸ਼ਰਮਾ ਨੇ ਪਹਿਲਾ, ਵੰਸ਼ਿਕਾ  ਵਰਮਾ ਨੇ ਦੂਜਾ ਤੇ ਅਨਮੋਲ ਕਪਿਲਾ ਨੇ ਤੀਜਾ, ਟਾਂਡਾ ਬ੍ਰਾਂਚ ਦੀ ਮੈਡੀਕਲ ਦੀ ਵਿਦਿਅਾਰਥਣ ਹਰਮਨਜੋਤ ਕੌਰ ਨੇ ਪਹਿਲਾ, ਸਨਮਦੀਪ ਕੌਰ ਨੇ ਦੂਜਾ ਤੇ ਨਾਨ-ਮੈਡੀਕਲ ’ਚ ਹਰਚੇਤ ਸਿੰਘ ਨੇ ਪਹਿਲਾ ਸਥਾਨ ਮੱਲਿਅਾ। ਹੁਸ਼ਿਆਰਪੁਰ ਊਨਾ ਰੋਡ ਬ੍ਰਾਂਚ ਦੇ ਨਾਨ-ਮੈਡੀਕਲ ਦੀ ਵਿਦਿਆਰਥਣ ਦੀਪਾਕਸ਼ੀ ਨੇ ਪਹਿਲਾ, ਤਨਵੀਰ ਨੇ ਦੂਜਾ, ਰੋਹਨ ਨੇ ਤੀਜਾ, ਕਾਮਰਸ ’ਚ ਕਾਜਲ ਨੇ ਪਹਿਲਾ, ਭਰਤ ਨੇ ਦੂਜਾ, ਜਸਕਰਨ ਨੇ ਤੀਜਾ ਸਥਾਨ ਮੱਲਿਅਾ। ਆਰਟਸ ਗਰੁੱਪ ’ਚ ਗੁਰਪ੍ਰੀਤ ਬਜਾਜਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਜੀਐੱਮਏ ਸਿਟੀ ਪਬਲਿਕ ਸਕੂਲ ਸਿੰਗੜੀਵਾਲਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ। 

ਕੀਰਤੀਦੀਪ ਨੇ ਪ੍ਰਾਪਤ ਕੀਤੇ 99.6 ਫੀਸਦ ਅੰਕ 

ਅੰਮ੍ਰਿਤਸਰ (ਪੱਤਰ ਪ੍ਰੇਰਕ): ਇਥੇ ਸੀਨੀਅਰ ਸਟੱਡੀ-2 ਸਕੂਲ ਦੀ ਕਾਮਰਸ ਦੀ ਵਿਦਿਆਰਥਣ ਕੀਰਤੀਦੀਪ ਮਰਵਾਹਾ 99.6 ਫੀਸਦ ਅੰਕ ਲੈ ਕੇ ਪਹਿਲੇ, ਡੀਏਵੀ ਇੰਟਰਨੈਸ਼ਨਲ ਸਕੂਲ ਦੀ ਦੀਆ ਸ਼ਰਮਾ ਆਰਟਸ ਵਿੱਚ 99.2 ਫੀਸਦ ਅੰਕ ਲੈ ਕੇ ਦੂਜੇ ਤੇ ਸਪਰਿੰਗ ਡੇਲ ਦੀ ਵਿਦਿਆਰਥਣ ਹੇਤਲ ਅਰੋੜਾ 99 ਫੀਸਦ ਅੰਕ ਲੈ ਕੇ ਤੀਜੇ ਨੰਬਰ ’ਤੇ ਰਹੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀਟੀ ਰੋਡ ਦੇ ਵਿਦਿਆਰਥੀ ਅੰਮ੍ਰਿਤਦੀਪ ਸਿੰਘ ਨੇ ਨਾਨ-ਮੈਡੀਕਲ ਵਿੱਚ ਬਾਜ਼ੀ ਮਾਰੀ। ਆਰਟਸ ਵਿੱਚ ਨਵਪ੍ਰੀਤ ਕੌਰ ਨੇ 98 ਫੀਸਦ ਤੇ ਕਾਮਰਸ ਵਿੱਚ ਅਵਨੀਤ ਕੌਰ ਨੇ 97.2 ਫੀਸਦ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਪੁਲੀਸ ਪਬਲਿਕ ਸਕੂਲ ਦੀ ਅਨੰਨਿਆ ਬੱਤਰਾ, ਮਹਿਕ, ਕਮਲਜੀਤ ਕੌਰ, ਮਮਤਾ ਨਾਥ ਤੇ ਅਨਮੋਲਪ੍ਰੀਤ ਕੌਰ ਅਤੇ ਗੁਰਸ਼ਾਲ ਸਿੰਘ ਨੇ 90 ਫੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All