DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Chandigarh-Hoshiarpur ਸੜਕ ’ਤੇ ਬਿਜਲੀ ਦੇ ਖੰਭਿਆਂ ਦੀ ਹਾਲਤ ਖਸਤਾ

ਹਰ ਸਮੇਂ ਬਣਿਆ ਰਹਿੰਦਾ ਹਾਦਸਿਆਂ ਦਾ ਖ਼ਦਸ਼ਾ

  • fb
  • twitter
  • whatsapp
  • whatsapp
featured-img featured-img
ਗੜ੍ਹਸ਼ੰਕਰ-ਮਾਹਿਲਪੁਰ ਰੋਡ ’ਤੇ ਟੇਢਾ ਖੜ੍ਹਾ ਬਿਜਲੀ ਦਾ ਖੰਭਾ।
Advertisement

ਸਥਾਨਕ ਸ਼ਹਿਰ ਦੇ ਮਾਹਿਲਪੁਰ ਰੋਡ ’ਤੇ ਅਦਾਲਤੀ ਕੰਪਲੈਕਸ ਨੇੜੇ ਬਿਜਲੀ ਦੇ ਖੰਭਿਆਂ ਦੀ ਖਸਤਾ ਹਾਲਤ ਕਿਸੇ ਵੀ ਭਿਆਨਕ ਹਾਦਸੇ ਦਾ ਕਾਰਨ ਬਣ ਸਕਦੀ ਹੈ ਪਰ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀ ਬੇਖ਼ਬਰ ਹਨ। ਕੋਰਟ ਕੰਪਲੈਕਸ ਤੋਂ ਐੱਸ ਡੀ ਐੱਮ ਦਫ਼ਤਰ ਦੇ ਅੱਗਿਓਂ ਜਾਣ ਵਾਲੀ ਇਹ ਸੜਕ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਪੈਂਦੀ ਹੈ ਜਿੱਥੇ ਕਿ ਬਿਜਲੀ ਦੇ ਟੇਢੇ ਖੰਭੇ, ਤਾਰਾਂ ਦੇ ਨੰਗੇ ਜੋੜ ਅਤੇ ਇਨ੍ਹਾਂ ਖੰਭਿਆਂ ’ਤੇ ਨਾਜਾਇਜ਼ ਇਸ਼ਤਿਹਾਰਬਾਜ਼ੀ ਦੇ ਹੋਰਡਿੰਗ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਜਸਵਿੰਦਰ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਇਸ ਸੜਕ ਦੁਆਲੇ ਲੱਗੇ ਨਾਜਾਇਜ਼ ਹੋਰਡਿੰਗਾਂ ਅਤੇ ਬਿਜਲੀ ਦੇ ਖਸਤਾ ਹਾਲ ਖੰਭਿਆਂ ਬਾਰੇ ਕਈ ਵਾਰ ਕਿਹਾ ਜਾ ਚੁੱਕਾ ਹੈ ਪਰ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ-ਹੁਸ਼ਿਆਰਪੁਰ ਹਾਈਵੇਅ ਹੋਣ ਕਰਕੇ ਇਸ ਸੜਕ ’ਤੇ ਅਕਸਰ ਭਾਰੀ ਆਵਾਜਾਈ ਰਹਿੰਦੀ ਹੈ ਜਿਸ ਕਰਕੇ ਸੜਕ ਦੁਆਲੇ ਡਿਗੀਆਂ ਤਾਰਾਂ ਅਤੇ ਟੇਢੇ ਖੰਭੇ ਕਿਸੇ ਭਿਆਨਕ ਹਾਦਸੇ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਸੜਕ ਦਾ ਡਿਵਾਈਡਰ ਵੀ ਥਾਂ-ਥਾਂ ਤੋਂ ਟੁੱਟ ਚੁੱਕਿਆ ਹੈ ਅਤੇ ਕਈ ਵਾਰ ਇਸ ਡਿਵਾਈਡਰ ’ਤੇ ਰਾਤ ਸਮੇਂ ਵੱਡੇ ਵਾਹਨ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਡਿਵਾਈਡਰ ਦੀ ਖਸਤਾ ਹਾਲਤ ਨੂੰ ਸੁਧਾਰਿਆ ਜਾਵੇ ਅਤੇ ਸੜਕ ਦੇ ਦੂਜੇ ਪਾਸੇ ਜਾਣ ਲਈ ਪੱਕੇ ਰਸਤੇ ਦਾ ਬੰਦੋਬਸਤ ਕੀਤਾ ਜਾਵੇ। ਕੌਂਸਲ ਦੇ ਕਾਰਜਕਾਰੀ ਅਧਿਕਾਰੀ ਮਦਨ ਲਾਲ ਨੇ ਕਿਹਾ ਕਿ ਉਹ ਇਸ ਸਬੰਧੀ ਪਤਾ ਕਰਨਗੇ ਅਤੇ ਇਸ ਪਾਸੇ ਤੁਰੰਤ ਬਣਦਾ ਸੁਧਾਰ ਕੀਤਾ ਜਾਵੇਗਾ।

Advertisement
Advertisement
×