ਵਿਸ਼ਵ ਰੰਗਮੰਚ ਭੂੰਗਾ ਦੀ ਸ਼ੁਰੂਆਤ
ਕਸਬਾ ਭੂੰਗਾ ਵਿੱਚ ਡਾ. ਗੁਰਦਿਆਲ ਸਿੰਘ ਫੁੱਲ ਦੇ ਨਾਟਕ ‘ਲਹੂ ਕਿਸਦਾ ਹੈ’ ਨਾਲ ਟੀਮ ਸੰਚਾਲਕ ਵਿਵੇਕ ਹਾਸ਼ਰ ਤੇ ਪਰਮਿੰਦਰ ਮੰਢਾਲੀ ਵੱਲੋਂ ਬਣਾਏ ਵਿਸ਼ਵ ਰੰਗਮੰਚ ਭੂੰਗਾ ਦੀ ਸ਼ੁਰੂਆਤ ਕੀਤੀ ਗਈ। ਇਸ ਨਾਟਕ ਵਿੱਚ ਕਾਲਾਕਾਰਾਂ ਪਵਨ ਗੁਰੂ ਮਸਾਣੀ, ਦੀਪਕ ਫਿਲੌਰ, ਪਰਮਿੰਦਰ ਮੰਢਾਲੀ...
ਕਸਬਾ ਭੂੰਗਾ ਵਿੱਚ ਡਾ. ਗੁਰਦਿਆਲ ਸਿੰਘ ਫੁੱਲ ਦੇ ਨਾਟਕ ‘ਲਹੂ ਕਿਸਦਾ ਹੈ’ ਨਾਲ ਟੀਮ ਸੰਚਾਲਕ ਵਿਵੇਕ ਹਾਸ਼ਰ ਤੇ ਪਰਮਿੰਦਰ ਮੰਢਾਲੀ ਵੱਲੋਂ ਬਣਾਏ ਵਿਸ਼ਵ ਰੰਗਮੰਚ ਭੂੰਗਾ ਦੀ ਸ਼ੁਰੂਆਤ ਕੀਤੀ ਗਈ। ਇਸ ਨਾਟਕ ਵਿੱਚ ਕਾਲਾਕਾਰਾਂ ਪਵਨ ਗੁਰੂ ਮਸਾਣੀ, ਦੀਪਕ ਫਿਲੌਰ, ਪਰਮਿੰਦਰ ਮੰਢਾਲੀ ਅਤੇ ਗੁਰਮੇਲ ਸਿੰਘ ਧਾਲੀਵਾਲ ਨੇ ਅਹਿਮ ਭੂਮਿਕਾ ਨਿਭਾਈ। ਇਸ ਤੋਂ ਪਹਿਲਾਂ ਨਾਟਕਕਾਰ ਅਸ਼ੋਕ ਪੁਰੀ ਨੇ ਕਲਾ ਮੰਚ ਦਾ ਉਦਘਾਟਨ ਕੀਤਾ। ਇਸ ਦੌਰਾਨ ਅਸ਼ੋਕ ਪੁਰੀ ਨੇ ਕਿਹਾ ਕਿ ਥੀਏਟਰ ਲੋਕਾਂ ਦੀਆਂ ਸਮੱਸਿਆਵਾਂ ਦੀ ਗੱਲ ਕਰਦਾ ਹੈ, ਇਸ ਲਈ ਥੀਏਟਰ ਜ਼ਰੂਰੀ ਸੀ। ਟੀਮ ਸੰਚਾਲਕ ਵਿਵੇਕ ਹਾਸ਼ਰ ਤੇ ਪਰਮਿੰਦਰ ਮੰਢਾਲੀ ਨੇ ਕਿਹਾ ਕਿ ਵਿਸ਼ਵ ਕਲਾਂ ਮੰਚ ਭੂੰਗਾ ਦੇ ਬਣਨ ਨਾਲ ਕਲਾ ਨਾਲ ਜੁੜੇ ਹਰ ਵਰਗ ਜਿਵੇਂ ਦਰਸ਼ਕਾਂ ਅਤੇ ਨਾਟਕ ਤੇ ਕਲਾ ਸਿੱਖਣ ਦੇ ਚਾਹਵਾਨਾਂ ਨੂੰ ਕੁਝ ਨਵਾਂ ਸਿੱਖਣ ਦਾ ਮੌਕਾ ਮਿਲੇਗਾ। ਉਨ੍ਹਾਂ ਕਲਾ ਪ੍ਰੇਮੀਆਂ ਨੂੰ ਸੁਨੇਹਾ ਵੀ ਦਿੱਤਾ ਕਿ ਉਹ ਵਿਸ਼ਵ ਰੰਗਮੰਚ ਭੂੰਗਾ ਵਿੱਚ ਆਉਣ ਅਤੇ ਕਲਾ ਸਿੱਖਣ ਤੇ ਇਸ ਦਾ ਵਿਸਥਾਰ ਕਰਨ।
ਅਖੀਰ ’ਚ ਵਿੱਤ ਸਕੱਤਰ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਹਰਿਆਣਾ ਭੂੰਗਾ ਮਾਸਟਰ ਸੁਖਜੀਤ ਅੱਭੋਵਾਲ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮੁਖੀ ਸੱਭਿਆਚਾਰ ਵਿਭਾਗ ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਜਲੰਧਰ ਸੰਦੀਪ ਕੁਮਾਰ ਦਰਦੀ ਨੇ ਨਿਭਾਈ। ਇਸ ਮੌਕੇ ਜ਼ਿਲ੍ਹਾ ਬਲਾਕ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਟਿੰਮੀ ਸ਼ਾਹੀ, ਜਥੇਬੰਦਕ ਮੁਖੀ ਤਰਕਸ਼ੀਲ ਸੁਸਾਇਟੀ ਦਿਲਰਾਜ ਕੁਮਾਰ ਸੀਕਰੀ, ਬਲਵਿੰਦਰ ਕੋਠੇ, ਭੁਪਿੰਦਰ ਸਿੰਘ, ਬਸਪਾ ਆਗੂ ਵਰਿੰਦਰ ਸਿੰਘ, ਮਿਡ ਨਾਈਟ ਤੋਂ ਦਵਿੰਦਰ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ, ਹਰਨਾਮ ਸਿੰਘ, ਭੁਪਿੰਦਰ ਸਿੰਘ, ਵਿਪਨ ਕੁਮਾਰ, ਮਨਜੀਤ ਕੌਰ, ਪ੍ਰੀਤਮ ਪਾਲ, ਰਾਜ ਕੁਮਾਰੀ, ਲਵਪ੍ਰੀਤ ਸਿੰਘ, ਮਾਧਵ, ਨਿੱਕਾ ਅਤੇ ਲੱਡਾ ਆਦਿ ਵੀ ਹਾਜ਼ਰ ਸਨ।

