DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਮ ਆਦਮੀ ਪਾਰਟੀ ਦੇ ਪਤਨ ਦੀ ਸ਼ੁਰੂਆਤ: ਔਜਲਾ

ਸੰਸਦ ਮੈਂਬਰ ਨੇ ‘ਆਪ’ ਆਗੂਆਂ ਦੀ ਭਾਜਪਾ ਵਿੱਚ ਸ਼ਮੂਲੀਅਤ ’ਤੇ ਤਨਜ਼ ਕੱਸਿਆ; ਭਾਜਪਾ ’ਤੇ ਨੈਤਿਕਤਾ ਵਿਹੁੂਣੀ ਰਾਜਨੀਤੀ ਦਾ ਦੋਸ਼ ਲਾਇਆ

  • fb
  • twitter
  • whatsapp
  • whatsapp
featured-img featured-img
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ
Advertisement

ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਇਕੱਠੇ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਪਤਨ ਦੀ ਸ਼ੁਰੂਆਤ ਹੈ ਅਤੇ 2027 ਵਿੱਚ ਪੰਜਾਬ ਤੋਂ ਇਸ ਦੀ ਵਿਦਾਈ ਤੈਅ ਹੈ। ਉਨ੍ਹਾ ਆਖਿਆ ਕਿ ਇਸ ਘਟਨਾਕ੍ਰਮ ਦਾ ਪੰਜਾਬ ਦੀ ਰਾਜਨੀਤੀ ‘ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਇਹ ਲੋਕ ਜਨ ਅਧਾਰ ਵਾਲੇ ਆਗੂ ਨਹੀਂ ਸਗੋਂ “ਵਪਾਰੀ ਸੋਚ” ਵਾਲੇ ਲੋਕ ਸਨ, ਜਿਨ੍ਹਾਂ ਨੂੰ ‘ਆਪ’ ਨੇ ਆਪਣੇ ਵਰਕਰਾਂ ਨੂੰ ਨਜ਼ਰਅੰਦਾਜ਼ ਕਰਕੇ ਰਾਜ ਸਭਾ ਵਿੱਚ ਭੇਜਿਆ ਸੀ। ਉਨ੍ਹਾਂ ਕਿਹਾ ਕਿ ਇਸ ਸਿਆਸੀ ਘਟਨਾਕ੍ਰਮ ਨੇ ਸਾਫ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਨੀਂਹ ਸਿਧਾਂਤਾਂ ‘ਤੇ ਨਹੀਂ, ਸਗੋਂ ਮੌਕਾਪ੍ਰਸਤੀ ’ਤੇ ਟਿਕੀ ਹੋਈ ਸੀ। ਉਨ੍ਹਾਂ ਭਾਜਪਾ ‘ਤੇ ਵੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਭਾਜਪਾ ਨੈਤਿਕਤਾ ਦੇ ਆਧਾਰ ‘ਤੇ ਰਾਜਨੀਤੀ ਨਹੀਂ ਕਰਦੀ, ਸਗੋਂ ਜਿੱਥੇ ਉਸ ਦਾ ਵਜੂਦ ਕਮਜ਼ੋਰ ਹੁੰਦਾ ਹੈ, ਉੱਥੇ ਏਜੰਸੀਆਂ ਦੇ ਦਬਾਅ ਅਤੇ ਜ਼ੋਰ ਨਾਲ ਕੰਮ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦਲ-ਬਦਲ ਨਾਲ ਨਾ ਪੰਜਾਬ ਨੂੰ ਕੋਈ ਫਰਕ ਪੈਣਾ ਹੈ ਅਤੇ ਨਾ ਹੀ ਭਾਜਪਾ ਨੂੰ ਕੋਈ ਸਿਆਸੀ ਲਾਭ ਮਿਲਣਾ ਹੈ।

ਬਾਹਰੀ ਚਿਹਰੇ ਥੋਪਣ ਵਾਲੀ ਸਿਆਸਤ ਫੇਲ੍ਹ: ਪੱਧਰੀ

‘ਅਕਾਲੀ ਦਲ ਵਾਰਿਸ ਪੰਜਾਬ ਦੇ’ ਜਥੇਬੰਦੀ ਨੇ ‘ਆਪ’ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਸਮੇਤ ਹੋਰ ਸੰਸਦ ਮੈਂਬਰਾਂ ਦੇ ਦਲ-ਬਦਲਣ ਦੇ ਤਾਜ਼ਾ ਸਿਆਸੀ ਘਟਨਾਕ੍ਰਮ ’ਤੇ ਬਾਰੇ ਕਿਹਾ ਕਿ ਇਹ ਘਟਨਾ ਪੰਜਾਬ ਦੇ ਲੋਕਾਂ ਨਾਲ ਕੀਤੇ ਵੱਡੇ ਸਿਆਸੀ ਧੋਖੇ ਨੂੰ ਬੇਨਕਾਬ ਕਰਦੀ ਹੈ। ਮੀਡੀਆ ਇੰਚਾਰਜ ਭਾਈ ਸ਼ਮਸ਼ੇਰ ਸਿੰਘ ਪੱਧਰੀ ਨੇ ਕਿਹਾ ਕਿ ਜਿਹੜੇ ਆਗੂਆਂ ਨੂੰ ਰਾਜ ਸਭਾ ’ਚ ਪੰਜਾਬ ਦੀ ਨੁਮਾਇੰਦਗੀ ਦੇ ਨਾਂ ’ਤੇ ਅੱਗੇ ਲਿਆਂਦਾ ਗਿਆ ਸੀ, ਉਨ੍ਹਾਂ ਵੱਲੋਂ ਅੱਜ ਦਲ ਬਦਲੀ ਕਰਨ ਨਾਲ ਸਾਬਤ ਹੋ ਗਿਆ ਹੈ ਕਿ ਇਹ ਸਾਰਾ ਪ੍ਰਬੰਧ ਹੀ ਮੌਕਾਪ੍ਰਸਤੀ ’ਤੇ ਖੜ੍ਹਾ ਸੀ। ਸ੍ਰੀ ਪੱਧਰੀ ਨੇ ਪਾਰਟੀ ਦੇ ਹਵਾਲੇ ਨਾਲ ਕਿਹਾ, ‘‘ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਪਾਰਟੀ ਮੁਖੀ ਵੱਲੋਂ ਬਾਹਰੀ ਚਿਹਰਿਆਂ ਨੂੰ ਰਾਜ ਸਭਾ ਵਿੱਚ ਭੇਜਣਾ ਪੰਜਾਬ ਦੇ ਹੱਕਾਂ ਨਾਲ ਸਿੱਧਾ ਧੋਖਾ ਸੀ। ਉਹ ਆਗੂ ਕਦੇ ਵੀ ਪੰਜਾਬ ਦੇ ਅਸਲ ਮੁੱਦਿਆਂ ਨੌਜਵਾਨੀ, ਕਿਸਾਨੀ, ਪਾਣੀ, ਨਸ਼ਿਆਂ ਅਤੇ ਧਾਰਮਿਕ ਅਧਿਕਾਰਾਂ ‘ਤੇ ਖੁੱਲ੍ਹ ਕੇ ਨਹੀਂ ਬੋਲੇ। ਅੱਜ ਦੀ ਦਲ-ਬਦਲੀ ਨੇ ਇਸ ਗੱਲ ’ਤੇ ਮੋਹਰ ਲਾ ਦਿੱਤੀ ਹੈ।’’

Advertisement

Advertisement
Advertisement
×