DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਮਲਾਵਰ 14 ਦਿਨ ਤੋਂ ਫ਼ਰਾਰ

ਸੁਲਤਾਨਪੁਰ ਰੂਰਲ ਖੇਤਰ ਵਿੱਚ 8 ਜੂਨ ਦੀ ਰਾਤ ਨੂੰ 26 ਸਾਲਾ ਨੌਜਵਾਨ ਹੀਰਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤੇ ਜਾਣ ਦੇ 14 ਦਿਨਾਂ ਬਾਅਦ ਵੀ ਮੁਲਜ਼ਮ ਫ਼ਰਾਰ ਹਨ, ਜਦਕਿ ਉਹ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਜ਼ਿੰਦਗੀ ਦੀ ਲੜਾਈ ਲੜ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਸੁਲਤਾਨਪੁਰ ਰੂਰਲ ਖੇਤਰ ਵਿੱਚ 8 ਜੂਨ ਦੀ ਰਾਤ ਨੂੰ 26 ਸਾਲਾ ਨੌਜਵਾਨ ਹੀਰਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤੇ ਜਾਣ ਦੇ 14 ਦਿਨਾਂ ਬਾਅਦ ਵੀ ਮੁਲਜ਼ਮ ਫ਼ਰਾਰ ਹਨ, ਜਦਕਿ ਉਹ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਇਹ ਹਮਲਾ ਜਾਨੋਂ ਮਾਰਨ ਦੀ ਨੀਅਤ ਨਾਲ ਕੀਤਾ ਗਿਆ ਸੀ। ਥਾਣਾ ਸੁਲਤਾਨਪੁਰ ਲੋਧੀ ਨੇ ਇਸ ਸਬੰਧੀ ਔਰਤ ਸਮੇਤ ਅੱਠ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿੱਚ ਕਾਲੂ, ਬਲਬੀਰ ਉਰਫ਼ ਬੀਰਾ, ਡਿੰਪਲ, ਗੁੱਡੀ, ਰਾਮ ਅਤੇ ਦੀਪੂ ਸ਼ਾਮਲ ਹਨ। ਘਟਨਾ ਦੇ 14 ਦਿਨ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪਰਿਵਾਰ ਵਿੱਚ ਰੋਸ ਹੈ। ਦੂਜੇ ਪਾਸੇ ਚੌਕੀ ਇੰਚਾਰਜ ਡੱਲਾ ਜਸਦੀਪ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement
Advertisement
×