DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੱਥਰਾਂ ਦਾ ਸੰਤਾਪ: ਪੰਜਾਬ ਕਦੋਂ ਤੱਕ ਕਰੇਗਾ ਖ਼ਾਮੋਸ਼ ਮਾਤਮ

ਅਕਤੂਬਰ ’ਚ ਚਾਰ ਪਰਿਵਾਰਾਂ ਦੇ ਇਕਲੌਤੇ ਜੀਅ ਜਹਾਨੋਂ ਗਏ

  • fb
  • twitter
  • whatsapp
  • whatsapp
featured-img featured-img
ਦਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਲੈ ਕੇ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਣਾ-ਤਣੀ (ਫੋਟੋ: ਟ੍ਰਿਬਿਊਨ ਫਾਈਲ)
Advertisement

ਅਕਤੂਬਰ ਦਾ ਮਹੀਨਾ ਕਿੰਨੇ ਹੀ ਪਰਿਵਾਰਾਂ ਦੇ ਘਰਾਂ ’ਚ ਸੱਥਰ ਵਿਛਾ ਗਿਆ। ਇਨ੍ਹਾਂ ਪਰਿਵਾਰਾਂ ਦੇ ਇਕਲੌਤੇ ਜੀਅ ਜਹਾਨੋਂ ਚਲੇ ਗਏ ਹਨ। ਪੰਜਾਬ ’ਚ ਕਿੰਨੀਆਂ ਅਭਾਗਣਾਂ ਨੇ ਜਿਨ੍ਹਾਂ ਦੇ ਸਿਰਾਂ ਦੇ ਸਾਈਂ ਜੋਬਨ ਰੁੱਤੇ ਤੁਰ ਗਏ।

ਦਲਜੀਤ ਸਿੰਘ ਦੀ ਜ਼ਿੰਦਗੀ ਵੀ ਨਸ਼ੇ ਦੀ ਭੇਟ ਚੜ੍ਹ ਗਈ। ਉਹ ਘਰੋਂ ਮੋਟਰਸਾਈਕਲ ’ਤੇ ਗਿਆ ਅਤੇ ਕਰੀਬ ਪੌਣੇ ਬਾਰਾਂ ਵਜੇ ਉਸ ਦੀ ਮੌਤ ਦਾ ਸੁਨੇਹਾ ਆ ਗਿਆ ਸੀ। ਪੁਲੀਸ ਦਾਅਵਾ ਕਰਦੀ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ ਅਤੇ ਮੁਲਜ਼ਮ ਫੜ੍ਹ ਲਏ ਹਨ, ਜਦੋਂ ਮਾਪੇ ਦਲਜੀਤ ਦੀ ਦੇਹ ਤਾਬੂਤ ’ਚ ਲੈ ਕੇ ਮਾਨਸਾ ਮੋਰਚੇ ਲਈ ਰਵਾਨਾ ਹੋਏ ਸਨ ਤਾਂ ਪੁਲੀਸ ਨੇ ਤਾਬੂਤ ਹੀ ਝਪਟ ਲਿਆ। ਆਖ਼ਰੀ ਵਿਦਾਇਗੀ ਦਾ ਸਨਮਾਨ ਵੀ ਦਲਜੀਤ ਤੋਂ ਖੋਹ ਲਿਆ ਗਿਆ। 35 ਵਰ੍ਹਿਆਂ ਦਾ ਦਲਜੀਤ ਸਿੰਘ ਮਾਪਿਆਂ ਦਾ ਇਕਲੌਤਾ ਸੀ। ਉਸ ਦਾ ਪਿਤਾ ਜਰਨੈਲ ਸਿੰਘ ਪਸ਼ੂ ਪਾਲਣ ਮਹਿਕਮੇ ਦਾ ਸੇਵਾਮੁਕਤ ਕਰਮਚਾਰੀ ਹੈ। ਛੋਟੀ ਕਿਸਾਨੀ ਨਾਲ ਸਬੰਧਤ ਇਸ ਪਰਿਵਾਰ ਦੀ ਕਰਜ਼ੇ ’ਚ ਜ਼ਮੀਨ ਚਲੀ ਗਈ ਅਤੇ 12 ਜਮਾਤਾਂ ਪਾਸ ਕਰਨ ਮਗਰੋਂ ਦਲਜੀਤ ਸਿੰਘ ਰੁਜ਼ਗਾਰ ਵਿਹੂਣਾ ਸੀ। ਉਸ ਦਾ ਪਿਤਾ ਅਤੇ ਮਾਂ ਸ਼ਿੰਦਰ ਕੌਰ ਦੋਵੇਂ ਅੰਮ੍ਰਿਤਧਾਰੀ ਹਨ।

Advertisement

ਦਲਜੀਤ ਆਪਣੇ ਪਿੱਛੇ 14 ਸਾਲ ਦਾ ਲੜਕਾ ਅਤੇ ਛੇ ਸਾਲ ਦੀ ਬੱਚੀ ਛੱਡ ਗਿਆ। ਪੰਜਾਬ ਦੇ ਕਿੰਨੇ ਹੀ ਪਰਿਵਾਰ ਉਹ ਦਿਨ ਉਡੀਕ ਰਹੇ ਹਨ, ਜਦੋਂ ਇਨਸਾਨ ਨੂੰ ਜਿਉਂਦੇ ਜੀਅ ਇਲਾਜ ਅਤੇ ਮਰਨ ਤੋਂ ਬਾਅਦ ਇੱਜ਼ਤ ਮਿਲੇ। ਕੁੱਝ ਦਿਨ ਪਹਿਲਾਂ ਮਾਨਸਾ ਦੇ ਭੀਮ ਸਿੰਘ ਦੇ ਚਾਵਾਂ ਨੂੰ ਵੀ ਅਚਿੰਤੇ ਬਾਜ ਪੈ ਗਏ ਜਦੋਂ ਪਰਵਿੰਦਰ ਸਿੰਘ ਝੋਟੇ ਦੀ ਜਾਨ ਲੈ ਲਈ ਗਈ। ਪਰਵਿੰਦਰ ਦੀ ਮ੍ਰਿਤਕ ਦੇਹ 13 ਅਕਤੂਬਰ ਤੋਂ ਮੁਰਦਾਘਰ ’ਚ ਪਈ ਹੈ। ਪਰਵਿੰਦਰ ਨਸ਼ਾ ਤਸਕਰੀ ਖ਼ਿਲਾਫ਼ ਲੜਦਾ-ਲੜਦਾ ਆਪਣੀ ਜਾਨ ਗੁਆ ਬੈਠਾ। ਪਰਵਿੰਦਰ ਮਾਪਿਆਂ ਦਾ ਇਕਲੌਤਾ ਪੁੱਤ ਸੀ। ਐਕਸ਼ਨ ਕਮੇਟੀ ਨਿਆਂ ਲਈ ਮਾਨਸਾ ’ਚ ਮੋਰਚਾ ਲਾ ਕੇ ਬੈਠੀ ਹੈ।

Advertisement

ਮੰਡੀ ਲਾਧੂਕਾ ਦੇ ਬਹਿਕ ਖਾਸ ਦੇ ਸੰਦੀਪ ਸਿੰਘ ਦੀ ਮੌਤ ਦਾ ਕਾਰਨ ਵੀ ਨਸ਼ੇ ਹਨ। ਉਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਇਸੇ ਮਹੀਨੇ ’ਚ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਘੱਟੀਆਂਵਾਲੀ ਜੱਟਾਂ ਦੇ 17 ਸਾਲ ਦੇ ਨੌਜਵਾਨ ਅਭਿਜੋਤ ਸਿੰਘ ਦੀ ਜਾਨ ਵੀ ਨਸ਼ਿਆਂ ਨੇ ਲੈ ਲਈ। ਉਹ ਦੋ ਦਿਨ ਪਹਿਲਾਂ ਹੀ ਨਸ਼ਾ ਛੁਡਾਊ ਕੇਂਦਰ ’ਚੋਂ ਵਾਪਸ ਆਇਆ ਸੀ। ਉਸ ਦੇ ਪਿਤਾ ਹਰਜਿੰਦਰ ਸਿੰਘ ਦੀ ਵੀ 14 ਮਹੀਨੇ ਪਹਿਲਾਂ ਨਸ਼ੇ ਕਾਰਨ ਮੌਤ ਹੋ ਗਈ ਸੀ। ਪਰਿਵਾਰ ’ਚ ਪਿੱਛੇ ਹੁਣ ਮਾਂ ਤੇ ਦਾਦੀ ਰਹਿ ਗਈਆਂ ਹਨ।

Advertisement
×