ਸਹਿਕਾਰੀ ਸਭਾ ’ਚ 52.30 ਲੱਖ ਦੇ ਗਬਨ ਮਾਮਲੇ ਦਾ ਮੁਲਜ਼ਮ ਕਾਬੂ : The Tribune India

ਸਹਿਕਾਰੀ ਸਭਾ ’ਚ 52.30 ਲੱਖ ਦੇ ਗਬਨ ਮਾਮਲੇ ਦਾ ਮੁਲਜ਼ਮ ਕਾਬੂ

ਸਹਿਕਾਰੀ ਸਭਾ ’ਚ 52.30 ਲੱਖ ਦੇ ਗਬਨ ਮਾਮਲੇ ਦਾ ਮੁਲਜ਼ਮ ਕਾਬੂ

ਏਐਸਆਈ ਹਰਜੀਤ ਸਿੰਘ ਤੇ ਪੁਲੀਸ ਟੀਮ ਕਾਬੂ ਕੀਤੇ ਮੁਲਜ਼ਮ ਅਜੇ ਕੁਮਾਰ ਨਾਲ।

ਪੱਤਰ ਪ੍ਰੇਰਕ

ਤਲਵਾੜਾ, 25 ਨਵੰਬਰ

ਇੱਥੇ ਨੇੜਲੇ ਪਿੰਡ ਭਟੇੜ ਦੀ ਸਹਿਕਾਰੀ ਬਹੁਮੰਤਵੀ ਸਭਾ ’ਚ ਲੱਖਾਂ ਰੁਪਏ ਘੁਟਾਲੇ ’ਚ ਲੋੜੀਂਦੇ ਮੁੱਖ ਦੋਸ਼ੀ ਅਜੇ ਕੁਮਾਰ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਤਲਵਾੜਾ ਦੇ ਮੁਖੀ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਦਿ ਭਟੇੜ ਸਹਿਕਾਰੀ ਬਹੁਮੰਤਵੀ ਸਭਾ ਵਿਚ ਲੱਖਾਂ ਰੁਪਏ ਦੇ ਗਬਨ ਮਾਮਲੇ ’ਚ ਨਾਮਜ਼ਦ ਸਭਾ ਦੇ ਸਾਬਕਾ ਸਕੱਤਰ ਅਜੇ ਕੁਮਾਰ ਪੁੱਤਰ ਗੁਰਪ੍ਰਸ਼ਾਦ ਵਾਸੀ ਭਟੇੜ ਥਾਣਾ ਤਲਵਾੜਾ ਨੂੰ ਪੁਲੀਸ ਨੇ ਸਥਾਨਕ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕੀਤਾ ਹੈ। ਏਐਸਆਈ ਹਰਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਮੁਖਬਰ ਦੀ ਨਿਸ਼ਾਨਦੇਹੀ ’ਤੇ ਲੰਘੇ ਵੀਰਵਾਰ ਅਜੇ ਕੁਮਾਰ ਨੂੰ ਮੁੱਖ ਬਸ ਸਟੈਂਡ ਤੋਂ ਕਾਬੂ ਕੀਤਾ ਸੀ ਜਿਸ ਨੂੰ ਇੱਕ ਦਿਨ ਦੇ ਰਿਮਾਂਡ ’ਤੇ ਰੱਖਿਆ ਗਿਆ ਸੀ। ਮੁਲਜ਼ਮ ਨੂੰ ਅੱਜ ਮੁਕੇਰੀਆਂ ਅਦਾਲਤ ’ਚ ਪੇਸ਼ ਕਰਨ ਉਪਰੰਤ ਜ਼ੇਲ੍ਹ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਸਥਾਨਕ ਪੁਲੀਸ ਨੇ ਅਜੇ ਕੁਮਾਰ ’ਤੇ ਸਭਾ ਦੇ ਕਰੀਬ 52.30 ਲੱਖ ਰੁਪਏ ਦੇ ਗਬਨ ਦਾ ਮਾਮਲਾ ਇਸੇ ਸਾਲ ਜੁਲਾਈ ਮਹੀਨੇ ’ਚ ਦਰਜ ਕੀਤਾ ਸੀ। ਇਸ ਤੋਂ ਇਲਾਵਾ ਮੁਲਜ਼ਮ ’ਤੇ ਲਾਕਡਾਊਨ ਦੌਰਾਨ ਨਸ਼ੀਲੇ ਪਦਾਰਥ ਰੱਖਣ ਦੇ ਸਿਲਸਿਲੇ ’ਚ ਵੀ ਇੱਕ ਮਾਮਲਾ ਦਰਜ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਮੁੱਖ ਖ਼ਬਰਾਂ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਸੋਮਵਾਰ ਨੂੰ ਕੀਤੀ ਜਾਣ ਵਾਲੀ ਰੈਲੀ ’ਚ ਵਿਰੋਧੀ ਧਿਰਾਂ ਦੇ 23 ਆਗੂ ਹੋ ਸ...

ਸ਼ਹਿਰ

View All