DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੰਤਰੀ ਚੀਮਾ ਦਾ ਧੰਨਵਾਦ

ਪੰਜਾਬ ਦੇ ਵਪਾਰੀ ਭਾਈਚਾਰੇ ਨੇ ਪੰਜਾਬ ਸਰਕਾਰ ਦੇ ਇੱਕ ਵਾਰ ਬੰਦੋਬਸਤ (ਓ ਟੀ ਐੱਸ) ਯੋਜਨਾ 2025 ਨੂੰ 31 ਮਾਰਚ 2026 ਤੱਕ ਵਧਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕੁਰ ਨੇ ਮੁੱਖ ਮੰਤਰੀ ਭਗਵੰਤ...

  • fb
  • twitter
  • whatsapp
  • whatsapp
Advertisement

ਪੰਜਾਬ ਦੇ ਵਪਾਰੀ ਭਾਈਚਾਰੇ ਨੇ ਪੰਜਾਬ ਸਰਕਾਰ ਦੇ ਇੱਕ ਵਾਰ ਬੰਦੋਬਸਤ (ਓ ਟੀ ਐੱਸ) ਯੋਜਨਾ 2025 ਨੂੰ 31 ਮਾਰਚ 2026 ਤੱਕ ਵਧਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕੁਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵਪਾਰਕ ਭਾਈਚਾਰੇ ਦੇ ਲੰਬੇ ਸਮੇਂ ਤੋਂ ਲਟਕ ਰਹੇ ਟੈਕਸ-ਸਬੰਧਤ ਮੁੱਦਿਆਂ ਨੂੰ ਹੱਲ ਕਰਨ ਲਈ ਉਨ੍ਹਾਂ ਦੀ ਸੰਵੇਦਨਸ਼ੀਲ ਅਤੇ ਵਿਹਾਰਕ ਪਹੁੰਚ ਲਈ ਧੰਨਵਾਦ ਕੀਤਾ। ਅਨਿਲ ਠਾਕੁਰ ਨੇ ਵਪਾਰੀਆਂ, ਉਦਯੋਗਪਤੀਆਂ ਅਤੇ ਚੌਲ ਮਿੱਲਰਾਂ ਨੂੰ ਅਪੀਲ ਕੀਤੀ ਕਿ ਉਹ ਵਧਾਈ ਗਈ ਸਮਾਂ-ਸੀਮਾ ਦੇ ਅੰਦਰ ਓ ਟੀ ਐੱਸ ਸਕੀਮ ਦੀ ਚੋਣ ਕਰਨ।

Advertisement

ਨਸ਼ਾ ਕਰਨ ਦੇ ਦੋਸ਼ ਹੇਠ ਤਿੰਨ ਕਾਬੂ

Advertisement

ਫਗਵਾੜਾ: ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਰਾਵਲਪਿੰਡੀ ਪੁਲੀਸ ਨੇ ਕਾਬੂ ਕਰ ਕੇ ਐੱਨ ਡੀ ਪੀ ਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਐੱਸ ਐੱਚ ਓ ਮੇਜਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਤਿੰਨ ਨੌਜਵਾਨ ਨਸ਼ੇ ਦਾ ਸੇਵਨ ਕਰ ਰਹੇ ਹਨ। ਇਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਰਾਜ ਕੁਮਾਰ ਪੁੱਤਰ ਬਖਸ਼ੀਸ਼ ਸਿੰਘ ਵਾਸੀ ਬੇਗਮਪੁਰ, ਨਵਜੋਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮੀਰਾਪੁਰ ਤੇ ਜਸਕਰਨ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਲੱਖਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ

ਨਾਜਾਇਜ਼ ਸ਼ਰਾਬ ਸਣੇ ਗ੍ਰਿਫ਼ਤਾਰ

ਤਰਨ ਤਾਰਨ: ਖਾਲੜਾ ਪੁਲੀਸ ਨੇ ਇਲਾਕੇ ਦੇ ਪਿੰਡ ਮਾੜੀਮੇਘਾ ਦੇ ਵਾਸੀ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਨੌਂ ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ| ਮੁਲਜ਼ਮ ਦੀ ਪਛਾਣ ਗੁਰਸਾਹਿਬ ਸਿੰਘ ਦੇ ਤੌਰ ’ਤੇ ਕੀਤੀ ਗਈ ਹੈ| ਇਕੱਤਰ ਜਾਣਕਾਰੀ ਅਨੁਸਾਰ ਏ ਐੱਸ ਆਈ ਗੁਰਨਾਮ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਇਲਾਕੇ ਅੰਦਰ ਗਸ਼ਤ ਕਰ ਰਹੀ ਸੀ ਤਾਂ ਪਿੰਡ ਮਾੜੀਮੇਘਾ ਦੀ ਹੀ ਡਰੇਨ ਨੇੜਿਓਂ ਪੁਲੀਸ ਨੇ ਮੁਲਜ਼ਮ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰ ਲਿਆ| ਇਸ ਸਬੰਧੀ ਪੁਲੀਸ ਨੇ ਆਬਕਾਰੀ ਐਕਟ ਦੀ ਦਫ਼ਾ 61, 1, 14 ਅਧੀਨ ਇਕ ਕੇਸ ਦਰਜ ਕੀਤਾ ਹੈ| -ਪੱਤਰ ਪ੍ਰੇਰਕ

ਤ੍ਰਿਸ਼ਿਆ ਸੂਦ ਸਾਥੀਆਂ ਸਣੇ ਭਾਜਪਾ ’ਚ ਸ਼ਾਮਲ

ਹੁਸ਼ਿਆਰਪੁਰ: ਭਾਜਪਾ ਨੂੰ ਉਸ ਸਮੇੇਂ ਹੋਰ ਮਜ਼ਬੂਤੀ ਮਿਲੀ ਜਦੋਂ ਵਿਦਿਆਰਥੀ ਆਗੂ ਤ੍ਰਿਸ਼ਿਆ ਸੂਦ ਆਪਣੇ ਸਾਥੀਆਂ ਸਣੇ ਭਾਜਪਾ ਵਿੱਚ ਸ਼ਾਮਲ ਹੋ ਗਏ। ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ ਅਤੇ ਜਨਰਲ ਸਕੱਤਰ ਜਿੰਦੂ ਸੈਣੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸ੍ਰੀ ਸ਼ਰਮਾ ਨੇ ਕਿਹਾ ਕਿ ਭਾਜਪਾ ਨੌਜਵਾਨਾਂ ਦੀ ਪਾਰਟੀ ਹੈ ਅਤੇ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਤ੍ਰਿਸ਼ਿਆ ਸੂਦ ਵਰਗੇ ਨੌਜਵਾਨਾਂ ਦੇ ਜੁੜਨ ਨਾਲ ਸੰਗਠਨ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਨੌਜਵਾਨਾਂ ਦੀ ਭਲਾਈ ਲਈ ਅਨੇਕਾਂ ਯੋਜਨਾਵਾਂ ਚਲਾਈਆਂ ਗਈਆਂ ਹਨ ਜਿਨ੍ਹਾਂ ਨਾਲ ਨੌਜਵਾਨ ਆਤਮ ਨਿਰਭਰ ਬਣ ਰਹੇ ਹਨ। ਤ੍ਰਿਸ਼ਿਆ ਸੂਦ ਨੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ ਲਈ ਕੰਮ ਕਰਨਗੇ। ਇਸ ਮੌਕੇ ਹਰਮਿੰਦਰ ਜਸਵਾਲ, ਵਿਕਾਸ ਪਠਾਣੀਆ, ਜਸਪ੍ਰੀਤ ਸਿੰਘ, ਸੂਰਿਆਂਸ਼ ਮਿੱਤਲ, ਸਾਬੀ ਸਿੰਘ, ਪੁਨੀਤ ਸ਼ਰਮਾ, ਗਗਨਦੀਪ ਸਿੰਘ, ਮਨਜਿੰਦਰ ਸਿੰਘ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ

ਬਿਰਧ ਆਸ਼ਰਮ ’ਚ ਮਨਾਇਆ ਨਵਾਂ ਸਾਲ

ਕਾਦੀਆਂ: ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਪ੍ਰਿੰਸੀਪਲ ਡਾ. ਸੁਨੀਤਾ ਕੌਸ਼ਲ ਅਤੇ ਉਨ੍ਹਾਂ ਦੇ ਪਰਿਵਾਰ ਨੇ ਨਵੇਂ ਸਾਲ ਦੀ ਆਮਦ ਮੌਕੇ ਬਿਰਧ ਆਸ਼ਰਮ ਬਟਾਲਾ ਵਿੱਚ ਪਹੁੰਚ ਕੇ ਬਜ਼ੁਰਗਾਂ ਨੂੰ ਗਰਮ ਕੱਪੜੇ, ਮਠਿਆਈ ਅਤੇ ਹੋਰ ਸਮੱਗਰੀ ਵੰਡੀ। ਪ੍ਰਿੰਸੀਪਲ ਡਾ. ਕੌਸ਼ਲ ਨੇ ਕਿਹਾ ਕਿ ਸਾਨੂੰ ਆਪਣੇ ਖੁਸ਼ੀ ਦੇ ਪਲ ਇਨ੍ਹਾਂ ਬੁਜ਼ੁਰਗਾਂ ਨਾਲ ਸਾਂਝੇ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਅੱਜ ਦਾ ਦਿਨ ਬਹੁਤ ਹੀ ਵਿਸ਼ੇਸ਼ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ ਬਦੌਲਤ ਹੀ ਅੱਜ ਅਸੀਂ ਜੀਵਨ ਦਾ ਆਨੰਦ ਮਾਣ ਰਹੇ ਹਾਂ। ਇਸ ਮੌਕੇ ਸੇਵਾਮੁਕਤ ਹੈੱਡਮਾਸਟਰ ਰਕੇਸ਼ ਕੁਮਾਰ, ਅਧਿਆਪਕ ਗੁਰਟੇਕ ਸਿੰਘ, ਗੁਰਵਿੰਦਰ ਕੌਰ, ਡਾ. ਸੁਕ੍ਰਿਤੀ ਕੌਸ਼ਲ, ਜਸਮੇਹਰ ਸਿੰਘ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

ਨਵੇਂ ਸਾਲ ਮੌਕੇ ਧਾਰਮਿਕ ਸਮਾਗਮ

ਬਲਾਚੌਰ: ਕੈਂਟਰ, ਟੈਂਪੂ ਅਤੇ ਟੈਕਸੀ ਯੂਨੀਅਨ ਕਾਠਗੜ੍ਹ ਵੱਲੋਂ ਦੁਕਾਨਦਾਰਾਂ ਦੇ ਸਹਿਯੋਗ ਨਾਲ ਨਵੇਂ ਸਾਲ ਮੌਕੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਭੋਗ ਪਾਉਣ ਉਪਰੰਤ ਸਜਾਏ ਧਾਰਮਿਕ ਦੀਵਾਨ ਵਿੱਚ ਗਿਆਨੀ ਜਸਵੰਤ ਸਿੰਘ ਬੈਂਸ ਅਤੇ ਗਿਆਨੀ ਮੇਜਰ ਸਿੰਘ ਮਜਾਰੀ ਦੇ ਜਥੇ ਨੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਚਾਹ ਪਕੌੜੇ ਅਤੇ ਗੁਰੂ ਕੇ ਅਟੁੱਟ ਲੰਗਰ ਵੀ ਵਰਤਾਏ ਗਏ। ਇਸ ਮੌਕੇ ਚੇਅਰਮੈਨ ਸਤਨਾਮ ਜਲਾਲਪੁਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੈ ਮੰਗੂਪੁਰ, ‘ਆਪ’ ਆਗੂ ਅਸ਼ੋਕ ਕਟਾਰੀਆ, ਸੰਦੀਪ ਸੋਨੂੰ ਭਾਟੀਆ ਆਦੋਆਣਾ, ਰਮਨ ਨੰਦ ਲਾਲ, ਵਿੱਕੀ ਚੌਧਰੀ ਕਾਠਗੜ੍ਹ, ਡਾ. ਬਲਦੇਵ ਸਿੰਘ ਪਨੇਸਰ, ਜੋਗਿੰਦਰ ਸਿੰਘ ਅਟਵਾਲ, ਸੁਰਜੀਤ ਕੋਹਲੀ, ਬਾਬਾ ਦੀਦਾਰ ਸਿੰਘ ਭਰਥਲਾ, ਜਸਵੀਰ ਸਿੰਘ ਘੁੰਮਣ, ਮੇਜਰ ਸਿੰਘ ਆਜ਼ਾਦ, ਧਰਮਪਾਲ ਸਾਬਕਾ ਚੇਅਰਮੈਨ, ਦਿਲਬਾਗ ਰਾਏ, ਦੀਪਾ ਸਰਪੰਚ ਨਿੱਘੀ, ਅਮਰੀਕ ਸਿੰਘ ਹਸਨਪੁਰ, ਸੁਖਵੰਤ ਸਿੰਘ ਚੀਮਾਂ, ਗਿਆਨੀ ਸਤਨਾਮ ਸਿੰਘ, ਗਿਆਨੀ ਜੁਝਾਰ ਸਿੰਘ, ਸਰਪੰਚ ਨਰੇਸ਼ ਕੁਮਾਰ ਕਿਸ਼ਨਪੁਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

ਸਾਹਿਤਕਾਰਾਂ ਨੇ ਰਚਨਾਵਾਂ ਸੁਣਾਈਆਂ

ਪਠਾਨਕੋਟ: ਪ੍ਰਗਤੀਸ਼ੀਲ ਲੇਖਕ ਸੰਘ ਪਠਾਨਕੋਟ ਨੇ ਨਵੇਂ ਸਾਲ ’ਤੇ ਪਾਲ ਟੈੱਕ ਜ਼ੋਨ ਪਠਾਨਕੋਟ ਵਿੱਚ ਕਵੀ ਦਰਬਾਰ ਕੀਤਾ। ਇਸ ਦੀ ਪ੍ਰਧਾਨਗੀ ਕਹਾਣੀਕਾਰ ਸ਼ੈਲੀ ਬਲਜੀਤ ਅਤੇ ਹਿੰਦੀ ਦੇ ਕਵੀ ਐਡਵੋਕੇਟ ਰਾਕੇਸ਼ ਨੁਦਰਤ ਨੇ ਕੀਤੀ। ਸਭ ਤੋਂ ਪਹਿਲਾਂ ਅਸ਼ੋਕ ਚਿੱਤਰਕਾਰ ਨੇ ਗ਼ਜ਼ਲ, ਗ਼ਜ਼ਲਗੋ ਰਾਜ ਗੁਰਦਾਸਪੁਰੀ ਨੇ ਗ਼ਜ਼ਲ, ਪਾਲ ਗੁਰਦਾਸਪੁਰੀ ਨੇ ਗ਼ਜ਼ਲ, ਗਾਇਕ ਸਤੀਸ਼ ਵਸ਼ਿਸ਼ਟ ਨੇ ਨਜ਼ਮ, ਨਰੇਸ਼ ਦੀਨਾਨਗਰੀ ਨੇ ਗ਼ਜ਼ਲ, ਐਡਵੋਕੇਟ ਰਾਕੇਸ਼ ਨੁਦਰਤ ਕੁਦਰਤ ਪ੍ਰੇਮੀ ਸ਼ਾਇਰ ਨੇ ਕਵਿਤਾ, ਸ਼ੈਲੀ ਬਲਜੀਤ ਨੇ ਗ਼ਜ਼ਲ ਪੇਸ਼ ਕਰ ਕੇ ਆਪਣੀ ਹਾਜ਼ਰੀ ਲਵਾਈ। ਪਾਲ ਗੁਰਦਾਸਪੁਰੀ ਨੇ ਦੱਸਿਆ ਕਿ ਉਹ ਪਠਾਨਕੋਟ ਦੇ ਸਾਹਿਤਕਾਰਾਂ ਦੀ ਇਸ ਸੰਸਥਾ ਨੂੰ ਕੌਮੀ ਪੱਧਰ ’ਤੇ ਸਥਾਪਿਤ ਸੰਸਥਾ ਪ੍ਰਗਤੀਸ਼ੀਲ ਲੇਖਕ ਸੰਘ ਨਾਲ ਜੁੜਨ ਲਈ ਪ੍ਰੋ. ਸੁਰਜੀਤ ਜੱਜ ਨਾਲ ਸੰਪਰਕ ਕਰਨਗੇ। ਬਾਅਦ ਵਿਚ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦੇ ਹੋਏ ਇਕੱਤਰਤਾ ਵਿੱਚ ਸ਼ਾਮਲ ਹੋਣ ਲਈ ਸਭਨਾਂ ਦਾ ਧੰਨਵਾਦ ਕੀਤਾ ਗਿਆ। ਇਸ ਇਕੱਤਰਤਾ ਵਿੱਚ ਐਡਵੋਕੇਟ ਮੱਸਾ ਸਿੰਘ ਅਤੇ ਡਾ. ਰਾਜੇਸ਼ ਮਹਾਜਨ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ

350 ਗੁਆਚੇ ਮੋਬਾਈਲ ਫੋਨ ਬਰਾਮਦ ਕੀਤੇ

ਬਟਾਲਾ: ਜ਼ਿਲ੍ਹਾ ਪੁਲੀਸ ਬਟਾਲਾ ਮੁਖੀ ਡਾ. ਮਹਿਤਾਬ ਸਿੰਘ ਨੇ ਲੋਕਾਂ ਦੇ ਗੁੰਮ ਹੋਏ 350 ਮੋਬਾਈਲ ਫੋਨ, ਅਸਲ ਮਾਲਕਾਂ ਨੂੰ ਵਾਪਸ ਕੀਤੇ ਹਨ। ਇਨ੍ਹਾਂ ਦੀ ਕੀਮਤ ਕਰੀਬ 60 ਲੱਖ ਰੁਪਏ ਬਣਦੀ ਹੈ। ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸੱਭਿਆਚਾਰਕ ਕੇਂਦਰ ਬਟਾਲਾ ਵਿੱਚ ਅੱਜ ਛੇਵੇਂ ਸੈਮੀਨਾਰ ਦੌਰਾਨ ਉਨ੍ਹਾਂ ਕਿਹਾ ਕਿ ਬਟਾਲਾ ਪੁਲੀਸ ਅਣਥੱਕ ਮਿਹਨਤ ਨਾਲ ਗੁਆਚੇ ਮੋਬਾਈਲ ਫੋਨ ਵੱਖ-ਵੱਖ ਸੂਬਿਆਂ ਵਿੱਚੋਂ ਟਰੇਸ ਕਰ ਕੇ ਪਿਛਲੇ ਇੱਕ ਸਾਲ ਵਿੱਚ 1350 ਮੋਬਾਈਲ ਫੋਨ ਕੀਤੇ ਰਿਕਵਰ ਕੀਤੇ ਹਨ। ਇਸ ਮੌਕੇ ਐੱਸ ਪੀ (ਜਾਂਚ) ਸੰਦੀਪ ਵਡੇਰਾ, ਡੀ ਐੱਸ ਪੀ ਕੇ ਐੱਲ ਸਲੋਤਰਾ, ਇੰਸਪੈਕਟਰ ਸੁਖਰਾਜ ਸਿੰਘ ਇੰਚਾਰਜ ਸਾਈਬਰ ਸੈੱਲ ਅਤੇ ਇੰਸਪੈਕਟਰ ਅਨੀਲ ਪਵਾਰ ਵੀ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ

ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ: ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਡਾ. ਸਾਧੂ ਸਿੰਘ ਹਮਦਰਦ ਟਰੱਸਟ ਦੇ ਟਰੱਸਟੀ ਤੇ ਸਕੱਤਰ ਪ੍ਰਕਾਸ਼ ਕੌਰ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਟਾ ਕੀਤਾ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਬੀਬੀ ਪ੍ਰਕਾਸ਼ ਕੌਰ ਸਾਦਗੀ, ਸੇਵਾ ਤੇ ਸਮਰਪਣ ਭਾਵਨਾ ਦੇ ਪ੍ਰਤੀਕ ਸਨ। -ਪੱਤਰ ਪ੍ਰੇਰਕ

Advertisement
×