ਹਾਦਸੇ ’ਚ ਅਧਿਆਪਕਾ ਦੀ ਮੌਤ
ਇੱਥੋਂ ਦੀ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ ਸੱਤ ਵਿੱਚ ਦੇਰ ਰਾਤ ਤੇਜ਼ ਰਫ਼ਤਾਰ ਕਾਰ ਚਾਲਕ ਨੇ ਸਕੂਟਰ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਸਕੂਟਰ ਸਵਾਰ ਅਧਿਆਪਕਾ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਰਮਜੀਤ ਕੌਰ (35) ਇੰਪਰੂਵਮੈਂਟ ਟਰੱਸਟ ਦੀ...
Advertisement
ਇੱਥੋਂ ਦੀ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ ਸੱਤ ਵਿੱਚ ਦੇਰ ਰਾਤ ਤੇਜ਼ ਰਫ਼ਤਾਰ ਕਾਰ ਚਾਲਕ ਨੇ ਸਕੂਟਰ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਸਕੂਟਰ ਸਵਾਰ ਅਧਿਆਪਕਾ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਰਮਜੀਤ ਕੌਰ (35) ਇੰਪਰੂਵਮੈਂਟ ਟਰੱਸਟ ਦੀ ਸੱਤ ਨੰਬਰ ਸਕੀਮ ’ਚ ਆਪਣੀ 14 ਸਾਲਾ ਧੀ ਨਾਲ ਰਹਿੰਦੀ ਸੀ। ਉਹ ਸਬਜ਼ੀ ਲੈ ਕੇ ਆਪਣੇ ਘਰ ਨੂੰ ਆ ਰਹੀ ਸੀ, ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਕਥਿਤ ਨਸ਼ੇ ਵਿੱਚ ਸੀ। ਹਾਦਸੇ ਮਗਰੋਂ ਕਾਰ ਚਾਲਕ ਕਾਫ਼ੀ ਦੂਰ ਤਕ ਸਕੂਟਰ ਘੜੀਸਦਾ ਹੋਇਆ ਲੈ ਗਿਆ। ਇਸ ਕਾਰਨ ਪਰਮਜੀਤ ਕੌਰ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਮ੍ਰਿਤਕਾ ਪ੍ਰਾਈਵੇਟ ਸਕੂਲ ਵਿੱਚ ਅਧਿਆਪਕਾ ਵਜੋਂ ਨੌਕਰੀ ਕਰਦੀ ਸੀ। ਘਟਨਾ ਤੋਂ ਬਾਅਦ ਕਾਰ ਚਾਲਕ ਨੇ ਮੌਕੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ ਹੈ।
Advertisement
Advertisement
×

