ਟਾਂਡਾ ਦਾ ਆਗਿਆਪਾਲ ਕੈਨੇਡਾ ਵਿੱਚ ਪੁਲੀਸ ਅਫਸਰ ਬਣਿਆ
ਇੱਥੋਂ ਦੇ ਨੌਜਵਾਨ ਆਗਿਆਪਾਲ ਸਿੰਘ ਦੀ ਕੇਪ ਬ੍ਰਿਟਨ ਪੁਲੀਸ ਕੈਨੇਡਾ ਵਿੱਚ ਅਫਸਰ ਵਜੋਂ ਨਿਯੁਕਤੀ ਹੋਈ ਹੈ। ਉਸ ਦੀ ਇਸ ਪ੍ਰਾਪਤੀ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। 26 ਫਰਵਰੀ 2002 ਨੂੰ ਜੰਮੇ ਆਗਿਆਪਾਲ ਸਿੰਘ ਦੇ ਪਿਤਾ ਅਜਾਇਬ ਸਿੰਘ ਦਾ ਸਾਲ...
ਇੱਥੋਂ ਦੇ ਨੌਜਵਾਨ ਆਗਿਆਪਾਲ ਸਿੰਘ ਦੀ ਕੇਪ ਬ੍ਰਿਟਨ ਪੁਲੀਸ ਕੈਨੇਡਾ ਵਿੱਚ ਅਫਸਰ ਵਜੋਂ ਨਿਯੁਕਤੀ ਹੋਈ ਹੈ। ਉਸ ਦੀ ਇਸ ਪ੍ਰਾਪਤੀ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। 26 ਫਰਵਰੀ 2002 ਨੂੰ ਜੰਮੇ ਆਗਿਆਪਾਲ ਸਿੰਘ ਦੇ ਪਿਤਾ ਅਜਾਇਬ ਸਿੰਘ ਦਾ ਸਾਲ 2003 ਵਿੱਚ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਉਹ ਆਪਣੀ ਮਾਤਾ ਸੁਨੀਤਾ ਦੇਵੀ ਲੈਕਚਰਾਰ ਦੇ ਨਾਲ ਆਪਣੇ ਨਾਨਕੇ ਪਰਿਵਾਰ ਟਾਂਡਾ ਉੜਮੁੜ ਵਿੱਚ ਰਿਹਾ। ਉਸ ਦੇ ਨਾਨਾ ਕੈਪਟਨ ਬੂਟਾ ਮੱਲ, ਭਾਰਤੀ ਫੌਜ ਤੋਂ ਸੇਵਾਮੁਕਤ ਅਧਿਕਾਰੀ ਹਨ। ਨਾਨਕੇ ਪਰਿਵਾਰ ਨੇ ਆਗਿਆਪਾਲ ਸਿੰਘ ਦੀ ਪੜ੍ਹਾਈ ਵਿੱਚ ਅਹਿਮ ਭੂਮਿਕਾ ਨਿਭਾਈ। ਉਹ ਸਾਲ 2019 ਵਿਚ ਉੱਚ ਸਿੱਖਿਆ ਲਈ ਕੈਨੇਡਾ ਚਲਾ ਗਿਆ ਉੱਥੇ ਮਿਹਨਤ ਅਤੇ ਲਗਨ ਸਦਕਾ ਪਹਿਲਾਂ ਕਾਰੇਕਸ਼ਨਾਲ ਅਫ਼ਸਰ ਵਜੋਂ ਸੇਵਾ ਸ਼ੁਰੂ ਕੀਤੀ ਅਤੇ ਹੁਣ ਕੇਪ ਬ੍ਰਿਟਨ ਪੁਲੀਸ ਕੈਨੇਡਾ ਵਿੱਚ ਪੁਲੀਸ ਅਫ਼ਸਰ ਵਜੋਂ ਨਿਯੁਕਤੀ ਹੋਈ ਹੈ । ਆਗਿਆਪਾਲ ਸਿੰਘ ਦੀ ਇਸ ਪ੍ਰਾਪਤੀ ’ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ।

