Talwara Drug Overdose: ਨਸ਼ੇ ਦੀ ਓਵਰਡੋਜ਼ ਕਾਰਨ ਭਰਾ ਦੀ ਮੌਤ; ਦੂਜਾ ਗੰਭੀਰ
ਹਸਪਤਾਲ ਪਹੁੰਚਣ ਤੋਂ ਪਹਿਲਾਂ ਹੋਈ ਮੌਤ: ਡਾਕਟਰ
Advertisement
Talwara Drug Overdose: ਇੱਥੇ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਰਾਹੁਲ ਮਨਹਾਸ ਵਾਸੀ ਪਿੰਡ ਭੋਲ ਕਲੌਤਾ ਵਜੋੋਂ ਹੋਈ ਹੈ, ਜਦੋਂ ਕਿ ਉਸ ਦੇ ਭਰਾ ਦੀਪਕ ਮਨਹਾਸ ਦੀ ਹਾਲਤ ਗੰਭੀਰ ਹੈ। ਦੋਵੇਂ ਭਰਾ ਅੱਜ ਤਲਵਾੜਾ ’ਚ ਦੁਕਾਨ ਦੇ ਪਿੱਛੇ ਪਖਾਨੇ ਦੇ ਅੰਦਰ ਗਏ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਸਥਾਨਕ ਲੋਕਾਂ ਨੇ ਭਾਰੀ ਮੁਸ਼ਕੱਤ ਮਗਰੋਂ ਦਰਵਾਜ਼ਾ ਖੋਲ੍ਹ ਕੇ ਦੋਵਾਂ ਨੂੰ ਬੇਸੁੱਧ ਹਾਲਤ ’ਚ ਬਾਹਰ ਕੱਢਿਆ।
Advertisement
ਇਸ ਮਗਰੋਂ ਪੁਲੀਸ ਨੇ ਨੌਜਵਾਨਾਂ ਨੂੰ ਸਥਾਨਕ ਬੀ ਬੀ ਐੱਮ ਬੀ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਰਾਹੁਲ ਮਨਹਾਸ ਨੂੰ ਮ੍ਰਿਤਕ ਐਲਾਨ ਦਿੱਤਾ। ਦੀਪਕ ਮਨਹਾਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਦਸੂਹਾ ਰੈਫ਼ਰ ਕਰ ਦਿੱਤਾ।
Advertisement
ਬੀ ਬੀ ਐੱਮ ਬੀ ਹਸਪਤਾਲ ਦੇ ਡਾਕਟਰਾਂ ਅਨੁਸਾਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਾਹੁਲ ਮਨਹਾਸ ਦੀ ਮੌਤ ਹੋ ਚੁੱਕੀ ਸੀ।
Advertisement
×

