DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Suspicious death: ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ

ਪਿੰਡ ਮੀਉਵਾਲ ਦੇ 20 ਸਾਲਾ ਨੌਜਵਾਨ ਜਸ਼ਨਦੀਪ ਲੋਈ ਦੀ ਪਿੰਡ ਰੁੜਕੀ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮਾਤਾ ਗੁਰਪ੍ਰੀਤ ਕੌਰ ਅਤੇ ਭਰਾ ਸੁਰਖਾਬ ਕੁਮਾਰ ਅਨੁਸਾਰ ਜਸ਼ਨਦੀਪ ਨੂੰ ਉਸ ਦੀ ਮਾਸੀ ਦਾ ਮੁੰਡਾ ਆਪਣੇ ਨਾਲ ਰੁੜਕੀ ਲੈ ਗਿਆ ਸੀ। ਰਾਤ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਪਿੰਡ ਮੀਉਵਾਲ ਦੇ 20 ਸਾਲਾ ਨੌਜਵਾਨ ਜਸ਼ਨਦੀਪ ਲੋਈ ਦੀ ਪਿੰਡ ਰੁੜਕੀ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮਾਤਾ ਗੁਰਪ੍ਰੀਤ ਕੌਰ ਅਤੇ ਭਰਾ ਸੁਰਖਾਬ ਕੁਮਾਰ ਅਨੁਸਾਰ ਜਸ਼ਨਦੀਪ ਨੂੰ ਉਸ ਦੀ ਮਾਸੀ ਦਾ ਮੁੰਡਾ ਆਪਣੇ ਨਾਲ ਰੁੜਕੀ ਲੈ ਗਿਆ ਸੀ। ਰਾਤ ਨੂੰ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਕਿ ਜਸ਼ਨਦੀਪ ਦੀ ਟਰੈਕਟਰ ਤੋਂ ਡਿੱਗਣ ਅਤੇ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਨੌਜਵਾਨ ਦੀ ਸਾਜ਼ਿਸ਼ ਤਹਿਤ ਹੱਤਿਆ ਕੀਤੀ ਗਈ ਹੈ। ਸ਼ੱਕ ਉਦੋਂ ਵਧਿਆ ਜਦੋਂ ਦੇਰ ਰਾਤ ਮ੍ਰਿਤਕ ਦੀ ਦੇਹ ਇੱਕ ਸਵਿਫਟ ਗੱਡੀ ਰਾਹੀਂ ਪਿੰਡ ਮੀਉਵਾਲ ਵਿੱਚ ਲਿਆ ਕੇ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਪਿੰਡ ਵਾਸੀਆਂ ਦੇ ਦੇਖਣ ’ਤੇ ਤਿੰਨ ਵਿਅਕਤੀ ਫ਼ਰਾਰ ਹੋ ਗਏ ਪਰ ਦੋ ਔਰਤਾਂ ਗੱਡੀ ਸਮੇਤ ਕਾਬੂ ਕਰ ਲਈਆਂ ਗਈਆਂ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਔਰਤਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਥਾਣਾ ਬਿਲਗਾ ਪਹੁੰਚਾਇਆ। ਘਟਨਾ ਸਥਾਨ ਰੁੜਕੀ ਹੋਣ ਕਾਰਨ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਗੁਰਾਇਆ ਵਿੱਚ ਐੱਫ ਆਈ ਆਰ ਦਰਜ ਕਰ ਲਈ ਗਈ ਹੈ।

Advertisement
Advertisement
×