ਪੱਤਰ ਪ੍ਰੇਰਕ
ਗੜ੍ਹਸ਼ੰਕਰ, 18 ਅਪਰੈਲ
ਦੋਆਬਾ ਸਾਹਿਤ ਸਭਾ ਵੱਲੋਂ ਪ੍ਰਧਾਨ ਪ੍ਰੋ. ਸੰਧੂ ਵਰਿਆਣਵੀ ਦੀ ਅਗਵਾਈ ਹੇਠ ਕਰਵਾਏ ਸਾਹਿਤਕ ਸਮਾਰੋਹ ਮੌਕੇ ਅਮਰੀਕਾ ਵੱਸਦੇ ਸ਼ਾਇਰ ਸੁਖਵਿੰਦਰ ਬੋਦਲਾਂਵਾਲਾ ਦੀ ਕਾਵਿ ਪੁਸਤਕ ‘ਹੂਕ ਪੰਜਾਬ ਦੀ’ ਰਿਲੀਜ਼ ਕੀਤੀ ਗਈ। ਇਸ ਮੌਕੇ ਹਾਜ਼ਰ ਕਹਾਣੀਕਾਰ ਅਜਮੇਰ ਸਿੱਧੂ ਨੇ ਸ਼ਾਇਰ ਸੁਖਵਿੰਦਰ ਬੋਦਲਾਂਵਾਲਾ ਦਾ ਸਾਹਿਤਕ ਸਫ਼ਰ ਤੇ ਪੁਸਤਕ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੰਤੋਖ ਸਿੰਘ ਵੀਰ ਵੱਲੋਂ ਲਿਖੀ ਜਾ ਰਹੀ ਪੁਸਤਕ ਲੜੀ ‘ਗੁਰ ਸਿੱਖੀ ਦੀ ਏਹ ਨਿਸਾਣੀ’ ਦਾ ਅਗਲਾ ਅੰਕ ਰਿਲੀਜ਼ ਕੀਤਾ ਗਿਆ। ਬਲਜੀਤ ਸ਼ਰਮਾ ਦੇ ਗੀਤ ‘ਕਲੀਆਂ’ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ।