DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖ਼ੁਦਕੁਸ਼ੀ ਮਾਮਲਾ: ਡੀ ਐੇੱਸ ਪੀ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ

ਬੀਤੇ ਦਿਨ ਖ਼ੁਦਕੁਸ਼ੀ ਕਰ ਗਏ ਪਿੰਡ ਲੰਗਾਹ ਦੇ ਨੌਜਵਾਨ ਸੁਸ਼ੀਲ ਕੁਮਾਰ ਦੇ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫਤਾਰੀ ਅਤੇ ਥਾਣਾ ਮੁਖੀ ਤੇ ਕੇਸ ਦੇ ਜਾਂਚ ਅਧਿਕਾਰੀ ਦੀ ਬਰਖਾਸਤਗੀ ਲਈ ਪਰਿਵਾਰ ਵੱਲੋਂ ਮੁਕੇਰੀਆਂ ਥਾਣੇ ਮੂਹਰੇ ਬੀਤੇ ਕੱਲ੍ਹ ਤੋਂ ਲਗਾਇਆ ਪੱਕਾ ਧਰਨਾ ਅੱਜ...

  • fb
  • twitter
  • whatsapp
  • whatsapp
featured-img featured-img
ਥਾਣੇ ਅੱਗੇ ਧਰਨੇ ਦੌਰਾਨ ਪ੍ਰਦਰਸ਼ਨਕਾਰੀ ਅਤੇ ਪਰਿਵਾਰਕ ਮੈਂਬਰ।
Advertisement

ਬੀਤੇ ਦਿਨ ਖ਼ੁਦਕੁਸ਼ੀ ਕਰ ਗਏ ਪਿੰਡ ਲੰਗਾਹ ਦੇ ਨੌਜਵਾਨ ਸੁਸ਼ੀਲ ਕੁਮਾਰ ਦੇ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫਤਾਰੀ ਅਤੇ ਥਾਣਾ ਮੁਖੀ ਤੇ ਕੇਸ ਦੇ ਜਾਂਚ ਅਧਿਕਾਰੀ ਦੀ ਬਰਖਾਸਤਗੀ ਲਈ ਪਰਿਵਾਰ ਵੱਲੋਂ ਮੁਕੇਰੀਆਂ ਥਾਣੇ ਮੂਹਰੇ ਬੀਤੇ ਕੱਲ੍ਹ ਤੋਂ ਲਗਾਇਆ ਪੱਕਾ ਧਰਨਾ ਅੱਜ ਦੁਪਹਿਰੇ ਡੀ ਐੱਸ ਪੀ ਦੇ ਭਰੋਸੇ ਉਪਰੰਤ ਚੁੱਕ ਲਿਆ ਗਿਆ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਦੋ ਦਿਨਾਂ ਵਿੱਚ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਈ ਤਾਂ 6 ਅਪਰੈਲ ਨੂੰ ਮੀਟਿੰਗ ਕਰਕੇ ਤਿੱਖਾ ਸੰਘਰਸ਼ ਆਰੰਭਿਆ ਜਾਵੇਗਾ।

ਇਸ ਮੌਕੇ ਆਗੂਆਂ ਅਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਨੌਜਵਾਨ ਦੇ ਖੁਦਕੁਸ਼ੀ ਕੀਤੇ ਜਾਣ ਪਿੱਛੇ ਉ ਦੀ ਕੁੱਟਮਾਰ ਕਰਨ ਵਾਲੇ ਅਤੇ ਸਮਝੌਤੇ ਲਈ ਦਬਾਅ ਪਾਉਣ ਵਾਲਾ ਥਾਣਾ ਮੁਖੀ ਅਤੇ ਕੌਂਸਲਰ ਵਧੇਰੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਥਾਣਾ ਮੁਖੀ ਖਿਲਾਫ਼ ਡੀ ਆਈ ਜੀ ਜਲੰਧਰ ਰੇਂਜ ਨੂੰ ਲਿਖਤੀ ਦਰਖਾਸਤ ਦੇਣ ਦੇ ਬਾਵਜੂਦ ਉਸ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਮੁਲਜ਼ਮਾਂ ਨੂੰ ਬਚਾਉਣ ਲਈ ਖੁਦਕੁਸ਼ੀ ਮਾਮਲੇ ਦੀ ਦਰਜ ਕੀਤੀ ਐੱਫ ਆਈ ਆਰ ਵਿੱਚ ਜਾਣਬੁੱਝ ਕੇ ਤਰੁੱਟੀਆਂ ਰੱਖੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਰੁੱਟੀਆਂ ਨੂੰ ਦੂਰ ਕੀਤਾ ਜਾਵੇ। ਇਸ ਮੌਕੇ ‘ਆਪ’ ਦੇ ਸਾਬਕਾ ਹਲਕਾ ਇੰਚਾਰਜ ਸੁਲੱਖਣ ਸਿੰਘ ਜੱਗੀ, ਪੰਜਾਬ ਰਾਜਪੂਤ ਭਲਾਈ ਬੋਰਡ ਦੇ ਸੂਬਾਈ ਉਪ ਪ੍ਰਧਾਨ ਬੈਨੀ ਮਨਹਾਸ ਅਤੇ ਰਾਮੇਸ਼ ਕੁਮਾਰ, ਚਮਨ ਲਾਲ, ਕੌਂਸਲਰ ਰਣਯੋਧ ਸਿੰਘ ਕੁੱਕੂ, ਕੁੰਵਰ ਸੰਗਰਾਮ ਸਿੰਘ, ਪ੍ਰਦੀਪ ਸਿੰਘ ਪਲਾਹਾ ਸਣੇ ਪਰਿਵਾਰਕ ਮੈਂਬਰ ਹਾਜ਼ਰ ਸਨ।

Advertisement

ਡੀ ਐਸ ਪੀ ਕੁਲਵਿੰਦਰ ਸਿੰਘ ਵਿਰਕ ਨੇ ਧਰਨਾਕਾਰੀਆਂ ਨੂੰ ਭਰੋਸਾ ਦੁਆਇਆ ਕਿ ਰਹਿੰਦੇ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਉਹ ਖੁਦ ਦੋ ਦਿਨਾਂ ਵਿੱਚ ਯਕੀਨੀ ਬਣਾਉਣਗੇ। ਐੱਫ ਆਈ ਆਰ ਵਿੱਚ ਤਰੁੱਟੀਆਂ ਦੂਰ ਕੀਤੀਆਂ ਜਾਣਗੀਆਂ ਅਤੇ ਥਾਣਾ ਮੁਖੀ ਖਿਲਾਫ਼ ਕੇਸ ਵਿੱਚ ਢਿੱਲਮੱਠ ਵਰਤਣ ਦੇ ਦੋਸ਼ਾਂ ਬਾਰੇ ਬਣਦੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਲਈ ਭੇਜੀ ਜਾਵੇਗੀ। ਉਨ੍ਹਾਂ ਇਹ ਵੀ ਭਰੋਸਾ ਦੁਆਇਆ ਕਿ ਡੀ ਆਈ ਜੀ ਜਲੰਧਰ ਰੇਂਜ ਵੱਲੋਂ ਆਈ ਪੀ ਐੱਸ ਅਧਿਕਾਰੀ ਨੂੰ ਸੌਂਪੀ ਇਸ ਮਾਮਲੇ ਦੀ ਜਾਂਚ ਵਿੱਚ ਉਹ ਪੂਰਨ ਸਹਿਯੋਗ ਕਰਨਗੇ।

Advertisement

Advertisement
×