DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

suicide case: ਵਿਆਹੁਤਾ ਦੀ ਲਾਸ਼ ਚੌਥੇ ਦਿਨ ਮਿਲੀ

ਮ੍ਰਿਤਕਾ ਦੇ ਪਤੀ ਅਤੇ ਸੱਸ ਵਿਰੁੱਧ ਕੇਸ ਦਰਜ

  • fb
  • twitter
  • whatsapp
  • whatsapp
Advertisement

ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਸ਼ਹਿਰ ਧਾਰੀਵਾਲ ਵਿੱਚੋਂ ਲੰਘਦੀ ਅਪਰ ਬਾਰੀ ਦੋਆਬ ਨਹਿਰ ਵਿੱਚ 11 ਸਤੰਬਰ ਨੂੰ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਵਾਲੀ 24 ਸਾਲਾ ਨਵ-ਵਿਆਹੁਤਾ ਚੇਤਨਾ ਦੀ ਲਾਸ਼ ਅੱਜ ਚੌਥੇ ਦਿਨ ਘਟਨਾ ਸਥਾਨ ਤੋਂ 15 ਕਿਲੋਮੀਟਰ ਦੂਰੀ ’ਤੇ ਨਹਿਰ ਵਿੱਚੋਂ ਕਿਲਾ ਲਾਲ ਸਿੰਘ ਪੁਲ ਨੇੜਿਓਂ ਲੱਭੀ ਹੈ। ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਦੇ ਪੇਕਾ ਪਰਿਵਾਰ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਚੇਤਨਾ ਦੀ ਲਾਸ਼ ਦਾ ਅੰਤਿਮ ਸਸਕਾਰ ਕਾਦੀਆਂ ਵਿੱਚ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ ਹੈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਪਲਵਿੰਦਰ ਕੌਰ ਮਾਹਲ ਦੇ ਪਤੀ ਸਰਬਜੀਤ ਸਿੰਘ, ਨਗਰ ਕੌਂਸਲ ਦੇ ਮੀਤ ਪ੍ਰਧਾਨ ਗੁਰ ਦਿਲਬਾਗ ਸਿੰਘ ਨੀਟਾ ਮਾਹਲ ਸਮੇਤ ਹੋਰ ਸ਼ਖਸੀਅਤਾਂ ਤੇ ਸ਼ਹਿਰ ਵਾਸੀਆਂ ਨੇ ਪਹੁੰਚ ਕੇ ਇਸ ਮੰਦਭਾਗੀ ਘਟਨਾ ’ਤੇ ਚਿੰਤਾ ਪ੍ਰਗਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਧਰ ਮ੍ਰਿਤਕਾ ਦੀ ਮਾਤਾ ਪੂਨਮ ਪਤਨੀ ਮਰਹੂਮ ਵਿਕਾਸ ਕੁਮਾਰ ਵਾਸੀ ਕਾਦੀਆਂ ਨੇ ਥਾਣਾ ਧਾਰੀਵਾਲ ਦੀ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸਦੀ ਲੜਕੀ ਚੇਤਨਾ ਦਾ ਵਿਆਹ ਇਸ ਸਾਲ 10 ਜੂਨ 2026 ਨੂੰ ਜਤਿਨ ਪੁਰੀ ਪੁੱਤਰ ਵਿਜੈ ਪੁਰੀ ਵਾਸੀ ਧਾਰੀਵਾਲ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦਾ ਪਤੀ ਅਤੇ ਸੱਸ ਰਾਜ ਪੁਰੀ ਦਾਜ ਲਈ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਪੁਲੀਸ ਥਾਣਾ ਧਾਰੀਵਾਲ ਤੋਂ ਇਸ ਮਾਮਲੇ ਦੇ ਜਾਂਚ ਅਧਿਕਾਰੀ ਏ ਐੱਸ ਆਈ ਕੁਲਦੀਪ ਸਿੰਘ ਨੇ ਮ੍ਰਿਤਕਾ ਦੀ ਮਾਂ ਦੇ ਬਿਆਨਾਂ ਅਨੁਸਾਰ ਵਿਆਹੁਤਾ ਦੇ ਪਤੀ ਜਤਿਨ ਪੁਰੀ ਅਤੇ ਸੱਸ ਰਾਜ ਪੁਰੀ ਵਾਸੀ ਧਾਰੀਵਾਲ ਵਿਰੁੱਧ ਕੇਸ ਦਰਜ ਕਰ ਲਿਆ ਹੈ।

Advertisement
Advertisement
×