ਖੰਡ ਮਿੱਲ ਮੁਕੇਰੀਆਂ ਵੱਲੋਂ ਪਿੜਾਈ ਸੀਜ਼ਨ ਸ਼ੁਰੂ

ਖੰਡ ਮਿੱਲ ਮੁਕੇਰੀਆਂ ਵੱਲੋਂ ਪਿੜਾਈ ਸੀਜ਼ਨ ਸ਼ੁਰੂ

ਕਿਸਾਨਾਂ ਦਾ ਸਨਮਾਨ ਕਰਦੇ ਹੋਏ ਕੁਨਾਲ ਯਾਦਵ, ਸਰਬਜੋਤ ਸਿੰਘ ਸਾਬੀ ਤੇ ਹੋਰ।

ਜਗਜੀਤ ਸਿੰਘ

ਮੁਕੇਰੀਆਂ, 23 ਨਵੰਬਰ

ਇੱਥੇ ਇੰਡੀਅਨ ਸ਼ੁਕਰੋਜ ਮਿੱਲ ਮੁਕੇਰੀਆਂ ਵਲੋਂ ਪਿੜਾਈ ਸਾਲ 2020-21 ਦਾ ਸੀਜ਼ਨ ਮਿੱਲ ਦੇ ਮੈਨੇਜਿੰਗ ਡਾਇਰੈਕਟਰ ਕੁਨਾਲ ਯਾਦਵ ਦੀ ਅਗਵਾਈ ਵਿੱਚ ਹੋਏ ਧਾਰਮਿਕ ਸਮਾਗਮਾਂ ਉਪਰੰਤ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਪਹਿਲੀਆਂ ਪੰਜ ਟਰਾਲੀਆਂ ਲਿਆਉਣ ਵਾਲੇ ਕਿਸਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹੋਏ ਧਾਰਮਿਕ ਸਮਾਗਮਾਂ ਵਿੱਚ ਹਲਕਾ ਵਿਧਾਇਕਾ ਇੰਦੂ ਬਾਲਾ, ਮੁੱਖ ਗੰਨਾ ਮੈਨੇਜਰ ਸੰਜੇ ਸਿੰਘ, ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ, ਵਾਈਸ ਪ੍ਰੈਜੀਡੈਂਟ ਹਰਨਾਮ ਸਿੰਘ ਆਦਿ ਨੇ ਵੀ ਸ਼ਿਰਕਤ ਕੀਤੀ।

ਇਸ ਮੌਕੇ ਐਮਡੀ ਕੁਨਾਲ ਯਾਦਵ ਨੇ ਕਿਹਾ ਕਿ ਸੀਜ਼ਨ ਸ਼ੁਰੂਆਤ ਲਈ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਸਾਨ ਆਪਣੀਆਂ ਮੁਸ਼ਕਲਾਂ ਲਈ ਕਦੇ ਵੀ ਉਨ੍ਹਾਂ ਨੂੰ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਖੰਡ ਮਿੱਲ ਦੀ ਪਿੜਾਈ ਸਮਰੱਥਾ ਵਧਾਉਣ ਲਈ 200 ਕਰੋੜ ਹੋਰ ਖ਼ਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ’ਚ ਕਰੋਨਾ ਕਾਰਨ ਲੱਗੇ ਲੌਕਡਾਊਨ ਕਰ ਕੇ ਖੰਡ ਮਿੱਲ ਵੱਲੋਂ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਕਰਨ ਵਿੱਚ ਕੁਝ ਮੁਸ਼ਕਲ ਆਈ ਹੈ। ਇਸ ਨੂੰ ਆਉਂਦੇ ਸਮੇਂ ਵਿਚ ਹੱਲ ਕਰ ਲਿਆ ਜਾਵੇਗਾ।

ਇਸ ਮੌਕੇ ਮੁੱਖ ਗੰਨਾ ਮੈਨੇਜਰ ਸੰਜੇ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਫ਼-ਸੁਥਰਾ ਤੇ ਖੋਰੀ ਰਹਿਤ ਪਰਚੀ ’ਤੇ ਲਿਖੀ ਵਾਲੀ ਕਿਸਮ ਵਾਲਾ ਗੰਨਾ ਹੀ ਲੈ ਕੇ ਆਉਣ ਤਾਂ ਜੋ ਕਿਸਾਨਾਂ ਨੂੰ ਮੁਸ਼ਕਲ ਨਾ ਆਵੇ। ਇਸ ਮੌਕੇ ਮਿੱਲ ਵਿੱਚ ਪਹਿਲੀਆਂ ਪੰਜ ਟਰਾਲੀਆਂ ਲੈ ਕੇ ਆਉਣ ਵਾਲੇ ਕਿਸਾਨਾਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਅਜੈ ਕੌਸ਼ਲ ਸੇਠੂ, ਜੋਰਾਵਰ ਸਿੰਘ ਯਾਦਵ, ਰਾਇਆ ਯਾਦਵ, ਟਯਾਰਾ ਯਾਦਵ, ਸੁਰਜੀਤ ਸਿੰਘ ਭੱਟੀਆਂ, ਰਾਣਾ ਨਰੋਤਮ ਸਿੰਘ ਸਾਬਾ, ਸਰਪੰਚ ਬਲਵੀਰ ਸਿੰਘ ਟੀਟਾ, ਲਖਵੀਰ ਸਿੰਘ ਲੱਖੀ, ਬਲਵੰਤ ਸਿੰਘ ਗਿੱਲ, ਅਸ਼ੋਕ ਚੌਧਰੀ, ਵਿਨੋਦ ਤਿਵਾੜੀ, ਸੁੱਚਾ ਸਿੰਘ, ਮਨਜੀਤ ਸਿੰਘ, ਏਡੀਓ ਗਗਨਦੀਪ ਸਿੰਘ ਅਤੇ ਸਰਪੰਚ ਬਿੱਲਾ ਮਿਨਹਾਸ ਆਦਿ ਵੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All