ਖੰਡ ਮਿੱਲ ਮੁਕੇਰੀਆਂ ਵੱਲੋਂ ਨਵੇਂ ਪਿੜਾਈ ਸੀਜ਼ਨ ਦੀ ਸ਼ੁਰੂਆਤ

ਖੰਡ ਮਿੱਲ ਮੁਕੇਰੀਆਂ ਵੱਲੋਂ ਨਵੇਂ ਪਿੜਾਈ ਸੀਜ਼ਨ ਦੀ ਸ਼ੁਰੂਆਤ

ਮੁਕੇਰੀਆਂ ਖੰਡ ਮਿੱਲ ਵਿੱਚ ਕਿਸਾਨਾਂ ਨੂੰ ਸਨਮਾਨਿਤ ਕਰਦੇ ਪ੍ਰਬੰਧਕ।

ਜਗਜੀਤ ਸਿੰਘ

ਮੁਕੇਰੀਆਂ, 28 ਨਵੰਬਰ

ਇੱਥੋਂ ਦੀ ਇੰਡੀਅਨ ਸ਼ੁਕਰੋਜ਼ ਲਿਮਟਿਡ ਵੱਲੋਂ ਅੱਜ ਆਪਣਾ ਪਿੜਾਈ ਦਾ ਸੀਜ਼ਨ ਸ਼ੁਰੂ ਕਰ ਦਿੱਤਾ ਗਿਆ। ਪਿੜਾਈ ਸੀਜ਼ਨ ਦਾ ਉਦਘਾਟਨ ਮਿੱਲ ਦੇ ਚੇਅਰਮੈਨ ਡੀ ਪੀ ਯਾਦਵ ਤੇ ਮੈਨੇਜਿੰਗ ਡਾਇਰੈਕਟਰ ਕੁਨਾਲ ਯਾਦਵ ਵੱਲੋਂ ਪਹਿਲੀਆਂ ਪੰਜ ਟਰਾਲੀਆਂ ਲਿਆਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕਰ ਕੇ ਕੀਤਾ ਗਿਆ।

ਉਦਘਾਟਨ ਤੋਂ ਪਹਿਲਾਂ ਕਰਵਾਏ ਧਾਰਮਿਕ ਸਮਾਗਮ ਦੌਰਾਨ ਸ੍ਰੀ ਯਾਦਵ ਨੇ ਕਿਹਾ ਕਿ ਖੰਡ ਮਿੱਲ ਦਾ ਰਵੱਈਆ ਹਮੇਸ਼ਾਂ ਕਿਸਾਨ ਪੱਖੀ ਰਿਹਾ ਹੈ ਕਿਉਂਕਿ ਉਹ ਖੁਦ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੇ ਹੋਣ ਕਾਰਨ ਕਿਸਾਨੀ ਸਮੱਸਿਆਵਾਂ ਤੋਂ ਵਾਕਫ਼ ਹਨ। ਉਨ੍ਹਾਂ ਭਰੋਸਾ ਦੁਆਇਆ ਕਿ ਹਮੇਸ਼ਾਂ ਦੀ ਤਰ੍ਹਾਂ ਪਰਚੀਆਂ ਦੀ ਵੰਡ ਕੈਲੰਡਰ ਸਿਸਟਮ ਅਨੁਸਾਰ ਹੀ ਕੀਤੀ ਜਾਵੇਗੀ ਅਤੇ ਮਿੱਲ ਖੇਤਰ ਨੂੰ ਪਹਿਲ ਦੇ ਆਧਾਰ ’ਤੇ ਪਰਚੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਮਿੱਲ ਵਿੱਚ ਪਹਿਲੀਆਂ ਪੰਜ ਟਰਾਲੀਆਂ ਲਿਆਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਹਲਕਾ ਵਿਧਾਇਕ ਇੰਦੂ ਬਾਲਾ, ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ, ਮੁੱਖ ਗੰਨਾ ਮੈਨੇਜਰ ਸੰਜੇ ਸਿੰਘ, ਜੰਗੀ ਲਾਲ ਮਹਾਜਨ, ਨਰੋਤਮ ਸਾਬਾ, ਬਲਾਕ ਸਮਿਤੀ ਚੇਅਰਮੈਨ ਨੀਲਮ ਕੁਮਾਰੀ, ਸਰਪੰਚ ਬਿੱਲਾ ਮਿਨਹਾਸ, ਮਾਸਟਰ ਸੇਵਾ ਸਿੰਘ ਤੇ ਪ੍ਰਿੰਸੀਪਲ ਗੁਰਦਿਆਲ ਸਿੰਘ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All