ਖੰਡ ਮਿੱਲ ਭੋਗਪੁਰ ਵੱਲੋਂ ਨਵਾਂ ਪਲਾਂਟ ਚਲਾਊਣ ਦਾ ਐਲਾਨ

ਖੰਡ ਮਿੱਲ ਭੋਗਪੁਰ ਵੱਲੋਂ ਨਵਾਂ ਪਲਾਂਟ ਚਲਾਊਣ ਦਾ ਐਲਾਨ

ਖੰਡ ਮਿੱਲ ਭੋਗਪੁਰ ਦੇ ਡਾਇਰੈਕਟ ਅਤੇ ਸੀਨੀਅਰ ਅਧਿਕਾਰੀ ਮੀਟਿੰਗ ੳੁਪਰੰਤ।

ਬਲਵਿੰਦਰ ਸਿੰਘ ਭੰਗੂ
ਭੋਗਪੁਰ,1 ਅਗਸਤ

ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਚੇਅਰਮੈਨ ਪਰਮਵੀਰ ਸਿੰਘ ਪੰਮਾ ਦੀ ਪ੍ਰਧਾਨਗੀ ਹੋਈ ਜਿਸ ਵਿੱਚ ਮਤਾ ਪਾਸ ਕੀਤਾ ਗਿਆ ਕਿ ਖੰਡ ਮਿੱਲ ਦਾ ਨਵਾਂ ਲੱਗ ਰਿਹਾ ਪਲਾਂਟ ਸਾਲ 2020-21 ਸੀਜ਼ਨ ’ਚ ਹਰ ਹਾਲਤ ਵਿੱਚ ਚਲਾਇਆ ਜਾਵੇਗਾ ਜਿਸ ਲਈ ਹੋਰ 35 ਲੱਖ ਕੁਇੰਟਲ ਗੰਨਾ ਜ਼ਿਮੀਦਾਰਾਂ ਦਾ ਬਾਂਡ ਕੀਤਾ ਜਾਵੇਗਾ।ਨਵੇਂ ਜਿਮੀਦਾਰਾਂ ਦੀਆਂ ਪ੍ਰਤੀ ਏਕੜ 2 ਮੰਗ ਪਰਚੀਆਂ ਤੋਂ ਲੈ ਕੇ 5 ਮੰਗ ਪਰਚੀਆਂ ਦਿੱਤੀਆਂ ਜਾਣਗੀਆਂ।ਇਸ ਮੌਕੇ ਜਨਰਲ ਮੈਨੇਜਰ ਅਰੁਣ ਕੁਮਾਰ ਅਰੋੜਾ, ਵਾਇਸ ਚੇਅਰਮੈਨ ਪਰਮਿੰਦਰ ਸਿੰਘ ਮੱਲੀ, ਡਾਇਰੈਕਟਰਜ਼, ਗਰਦਾਵਰ ਦਾਸ, ਮਨਜੀਤ ਸਿੰਘ, ਸੁਖਜਿੰਦਰ ਸਿੰਘ, ਹਰਜਿੰਦਰ ਸਿੰਘ, ਸਤਪਾਲ ਸਿੰਘ, ਹਰਜਿੰਦਰ ਸਿੰਘ ਸੈਦੂਪੁਰ, ਮੁੱਖ ਗੰਨਾ ਵਿਕਾਸ ਅਫਸਰ ਸੁਖਦੀਪ ਸਿੰਘ, ਇੰਸਪੈਕਟਰ ਪ੍ਰੇਮ ਬਹਾਦਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਹੋਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All