ਤੇਜ਼ ਮੀਂਹ ਕਾਰਨ ਗਲੀਆਂ ਤੇ ਸੜਕਾਂ ਝੀਲਾਂ ’ਚ ਤਬਦੀਲ

ਨੀਵੇਂ ਇਲਾਕਿਆਂ ਵਿੱਚ ਜਨ-ਜੀਵਨ ਪ੍ਰਭਾਵਿਤ; ਰਾਹਗੀਰਾਂ ਨੂੰ ਹੋਈ ਪ੍ਰੇਸ਼ਾਨੀ

ਤੇਜ਼ ਮੀਂਹ ਕਾਰਨ ਗਲੀਆਂ ਤੇ ਸੜਕਾਂ ਝੀਲਾਂ ’ਚ ਤਬਦੀਲ

ਸਿਵਲ ਹਸਪਤਾਲ ਦੇ ਗੇਟ ਮੂਹਰੇ ਖੜ੍ਹਾ ਹੋਇਆ ਬਾਰਿਸ਼ ਦਾ ਪਾਣੀ। -ਫੋਟੋ:ਐਨ.ਪੀ.ਧਵਨ

ਪੱਤਰ ਪ੍ਰੇਰਕ
ਪਠਾਨਕੋਟ, 28 ਜੁਲਾਈ

ਤੜਕੇ ਤੋਂ ਸ਼ੁਰੂ ਹੋਈ ਤੇਜ਼ ਬਾਰਿਸ਼ ਸ਼ਾਮ ਤੱਕ ਪੈਂਦੀ ਰਹੀ, ਜਿਸ ਕਾਰਨ ਪਠਾਨਕੋਟ ਤੇ ਸੁਜਾਨਪੁਰ ਦੀਆਂ ਜ਼ਿਆਦਾਤਰ ਗਲੀਆਂ ਨੇ ਤਲਾਬ ਦਾ ਰੂਪ ਧਾਰਨ ਕਰ ਲਿਆ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਲੋਕਾਂ ਨੂੰ ਇੱਕ ਸਥਾਨ ਤੋਂ ਦੂਸਰੇ ਸਥਾਨ ’ਤੇ ਜਾਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਤੇਜ਼ ਹਵਾਵਾਂ ਕਾਰਨ ਸਥਾਨਕ ਖਾਨਪੁਰ ਤੋਂ ਗੁਸਾਈਂਪੁਰ ਮਾਰਗ ’ਤੇ ਸਥਿਤ ਗਲਿਟਜ਼ ਪੈਲੇਸ ਦੇ ਸਾਹਮਣੇ ਇੱਕ ਸਫੈਦੇ ਦਾ ਦਰੱਖਤ ਟੁੱਟ ਕੇ ਸੜਕ ਵਿਚਕਾਰ ਆ ਡਿੱਗਿਆ। ਇਸ ਨਾਲ ਟਰੈਫਿਕ ਵਿੱਚ ਵਿਘਨ ਪਿਆ। ਸੁਜਾਨਪੁਰ ਸ਼ਹਿਰ ਦੇ ਟੈਂਪੂ ਸਟੈਂਡ ਮੇਨ ਬਾਜ਼ਾਰ, ਸ਼ਹੀਦ ਭਗਤ ਸਿੰਘ ਨਗਰ, ਲੰਮੇਸ਼ਾਹ ਦੀ ਦਰਗਾਹ, ਮੁਹੱਲਾ ਖੱਡ ਆਦਿ ਦੀਆਂ ਸੜਕਾਂ ਨੇ ਝੀਲਾਂ ਦਾ ਰੂਪ ਧਾਰਨ ਕਰ ਲਿਆ। ਸੁਜਾਨਪੁਰ ਥਾਣੇ ਵਿੱਚ ਵੀ ਬਰਸਾਤ ਦਾ ਪਾਣੀ ਵੜ ਗਿਆ ਅਤੇ ਉਥੇ ਡੇਢ ਫੁੱਟ ਤੱਕ ਪਾਣੀ ਜਮਾਂ ਹੋ ਗਿਆ।

ਸ਼ਾਹਕੋਟ (ਪੱਤਰ ਪ੍ਰੇਰਕ): ਦੋ ਦਿਨਾਂ ਤੋਂ ਇਲਾਕੇ ਵਿਚ ਹੋ ਰਹੀ ਲਗਾਤਾਰ ਭਾਰੀ ਵਰਖਾ ਨੇ ਇਲਾਕਾ ਜਲਥਲ ਕਰ ਦਿੱਤਾ ਹੈ। ਇਸ ਮੀਂਹ ਕਾਰਨ ਲੋਕਾਂ ਨੂੰ ਭਾਰੀ ਹੁੰਮਸ ਤੋਂ ਵੱਡੀ ਰਾਹਤ ਤਾਂ ਜ਼ਰੂਰ ਮਿਲੀ ਪਰ ਇਲਾਕਾ ਵਾਸੀਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਵਿਚ ਵੀ ਪਾ ਦਿੱਤਾ। ਮੀਂਹ ਕਾਰਨ ਕਈ ਲੋਕਾਂ ਦੇ ਕੋਠੇ ਚੋਅ ਪਏ। ਸੜਕਾਂ ਵਿਚ ਪਾਣੀ ਭਰ ਗਿਆ। ਇਸ ਕਾਰਨ ਦੋ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਨੀਵੀਆਂ ਥਾਵਾਂ ’ਤੇ ਕਿਸਾਨਾਂ ਦਾ ਝੋਨਾ ਪਾਣੀ ਵਿਚ ਡੁੱਬ ਗਿਆ। ਖੇਤਾਂ ਵਾਲੀਆਂ ਮੋਟਰਾਂ ਦੇ ਬੰਦ ਹੋਣ ਨਾਲ ਪਾਵਰਕੌਮ ਨੂੰ ਸੁੱਖ ਦਾ ਸਾਹ ਆਇਆ ਹੈ ਪਰ ਕਈ ਥਾਵਾਂ ’ਤੇ ਬਿਜਲੀ ਦੀਆਂ ਲਾਈਨਾਂ ਤੇ ਗਰਿੱਡਾਂ ਵਿਚ ਪਏ ਨੁਕਸਾਂ ਨੇ ਪਾਵਰਕੌਮ ਦੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਵਿਚ ਹੋਰ ਵੀ ਵਾਧਾ ਕਰ ਦਿੱਤਾ ਹੈ।

ਮੀਂਹ ਮਗਰੋਂ ਨੁਕਸਾਨੀ ਗਈ ਗੁਰਦਾਸਪੁਰ-ਮੁਕੇਰੀਆਂ ਸੜਕ। -ਫੋਟੋ: ਕੇਪੀ ਸਿੰਘ

ਹੁਸ਼ਿਆਰਪੁਰ (ਪੱਤਰ ਪ੍ਰੇਰਕ): ਬੀਤੀ ਰਾਤ ਤੋਂ ਹੋ ਰਹੀ ਮੁਸਲਾਧਾਰ ਵਰਖਾ ਨੇ ਮੌਸਮ ਇਕਦਮ ਬਦਲ ਦਿੱਤਾ ਹੈ। ਮੌਸਮ ਦਾ ਮਿਜਾਜ਼ ਬਦਲਣ ਨਾਲ ਜਿੱਥੇ ਤਾਪਮਾਨ ’ਚ ਭਾਰੀ ਗਿਰਾਵਟ ਆਈ ਹੈ, ਉੱਥੇ ਲੋਕਾਂ ਨੂੰ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 58 ਐੱਮਐੱਮ ਵਰਖਾ ਰਿਕਾਰਡ ਕੀਤੀ ਗਈ, ਜੋ ਇਸ ਮੌਸਮ ਦੀ ਸਭ ਤੋਂ ਵੱਧ ਹੈ। ਪਾਣੀ ਭਰਨ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਕਈ ਥਾਵਾਂ ’ਤੇ ਵਾਹਨ ਫ਼ਸ ਗਏ ਅਤੇ ਆਵਾਜਾਈ ’ਚ ਭਾਰੀ ਦਿੱਕਤ ਪੇਸ਼ ਆਈ। ਮਿਨੀ ਸਕੱਤਰੇਤ ਅਤੇ ਜ਼ਿਲ੍ਹਾ ਕਚਹਿਰੀਆਂ ਬਾਹਰ ਵੀ ਪਾਣੀ ਖੜ੍ਹਾ ਹੋਣ ਕਾਰਨ ਕੰਮਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।

ਫਤਿਹਗੜ੍ਹ ਚੂੜੀਆਂ (ਪੱਤਰ ਪ੍ਰੇਰਕ): ਇਲਾਕਾ ਫਤਿਹਗੜ੍ਹ ਚੂੜੀਆਂ ਵਿੱਚ ਜ਼ੋਰਦਾਰ ਮੀਂਹ ਪੈਣ ਕਾਰਨ ਸ਼ਹਿਰ ਵਿੱਚ ਸਾਰੇ ਪਾਸੇ ਜਲਥਲ ਹੋ ਗਈ। ਸਾਰਾ ਦਿਨ ਬਦਲਵਾਈ ਅਤੇ ਠੰਡੀਆਂ ਹਵਾਵਾਂ ਵਗਣ ਨਾਲ ਤਾਪਮਾਨ ਘੱਟ ਹੋਣ ਕਰਕੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਪਰ ਬਾਜ਼ਾਰਾਂ, ਸੜਕਾਂ ਅਤੇ ਗਲ਼ੀਆਂ ਵਿੱਚ ਹਰ ਥਾਂ ਮੀਂਹ ਦਾ ਖੜ੍ਹਾ ਹੋਇਆ ਪਾਣੀ ਛੱਪੜ ਦਾ ਰੂਪ ਧਾਰਨ ਕਰ ਗਿਆ ਅਤੇ ਬਿਜਲੀ ਬੰਦ ਹੋਣ ਕਰਕੇ ਤੇ ਪਾਣੀ ਦੀ ਨਿਕਾਸੀ ਵਾਲੀ ਮੋਟਰ ਨਾ ਚੱਲਣ ਕਰਕੇ ਪਾਣੀ ਕਈ ਚਿਰ ਖੜ੍ਹਾ ਰਿਹਾ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਦਰੱਖ਼ਤ ਡਿੱਗਣ ਕਾਰਨ ਵਾਹਨ ਨੁਕਸਾਨੇ

ਗੜ੍ਹਸ਼ੰਕਰ ’ਚ ਦਰੱਖ਼ਤ ਡਿੱਗਣ ਕਾਰਨ ਨੁਕਸਾਨੀ ਗਈ ਕਾਰ ਦੀ ਤਸਵੀਰ। ਫੋਟੋ: ਕੁੱਲੇਵਾਲ

ਗੜ੍ਹਸ਼ੰਕਰ (ਨਿੱਜੀ ਪੱਤਰ ਪ੍ਰੇਰਕ): ਭਾਰੀ ਮੀਂਹ ਕਾਰਨ ਜਿੱਥੇ ਕਿਸਾਨਾਂ ਨੂੰ ਝੋਨੇ ਨੂੰ ਪਾਣੀ ਲਾਉਣ ਲਈ ਥੋੜੀ ਰਾਹਤ ਮਿਲੀ ਹੈ, ਉੱਥੇ ਲੋਕਾਂ ਦੇ ਕੱਚੇ ਮਕਾਨ ਚੋਣ ਨਾਲ ਗਰੀਬ ਲੋਕਾਂ ਲਈ ਸਮੱਸਿਆਵਾਂ ਵੀ ਖੜ੍ਹੀਆਂ ਹੋਈਆਂ ਹਨ। ਭਾਰੀ ਬਰਸਾਤ ਕਾਰਨ ਸਥਾਨਕ ਪੁਲੀਸ ਥਾਣੇ ਅੱਗੇ ਖੜ੍ਹਾ ਇੱਕ ਬਹੁਤ ਪੁਰਾਣਾ ਪਿੱਪਲ ਦਾ ਦਰੱਖਤ ਡਿੱਗਣ ਕਾਰਨ ਹੇਠਾਂ ਖੜ੍ਹੀਆਂ ਇੱਕ ਅਲਟੋ ਤੇ ਹੋਰ ਇੱਕ ਕਾਰ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਿੱਪਲ ਦਾ ਭਾਰੀ ਦਰੱਖਤ ਡਿੱਗਣ ਕਾਰਨ ਥਾਣੇ ਦੀਆਂ ਕੰਧਾਂ ’ਤੇ ਅੰਦਰ ਹੋਰ ਥਾਣੇ ’ਚ ਬੰਦ ਖੜ੍ਹੀਆਂ ਪੁਰਾਣੀਆਂ ਗੱਡੀਆਂ ਵੀ ਕੁੱਝ ਨੁਕਸਾਨੀਆਂ ਗਈਆਂ। ਇੱਥੇ ਇਹ ਜ਼ਿਕਰਯੋਗ ਹੈ ਕਿ ਇਸੇ ਤਰ੍ਹਾਂ ਦਾ ਇੱਕ ਹੋਰ ਪਿੱਪਲ ਦਾ ਦਰੱਖਤ ਥਾਣੇ ਦੇ ਬਿਲਕੁੱਲ ਸਾਹਮਣੇ ਖੜ੍ਹਾ ਹੈ, ਜੋ ਕਿ ਕਿਸੇ ਵੇਲੇ ਵੀ ਅਜਿਹੇ ਹਾਦਸੇ ਨੂੰ ਜਨਮ ਦੇ ਸਕਦਾ ਹੈ।

ਮੀਂਹ ਕਾਰਨ ਕਈ ਥਾਵਾਂ ਤੋਂ ਸੜਕ ਧੱਸੀ

ਗੁਰਦਾਸਪੁਰ (ਨਿੱਜੀ ਪੱਤਰ ਪ੍ਰੇਰਕ): ਮੰਗਲਵਾਰ ਰਾਤ ਨੂੰ ਸ਼ੁਰੂ ਹੋਇਆ ਮੀਂਹ ਬੁੱਧਵਾਰ ਸਾਰਾ ਦਿਨ ਰੁਕ-ਰੁਕ ਕੇ ਜਾਰੀ ਰਿਹਾ। ਇਸ ਮੀਂਹ ਨਾਲ ਜਿੱਥੇ ਸ਼ਹਿਰ ਦੇ ਨੀਵੇਂ ਹਿੱਸਿਆਂ ਵਿੱਚ ਪਾਣੀ ਭਰ ਗਿਆ, ਉੱਥੇ ਗੁਰਦਾਸਪੁਰ-ਮੁਕੇਰੀਆਂ ਸੜਕ ਬੁਰੀ ਤਰ੍ਹਾਂ ਨੁਕਸਾਨੀ ਗਈ। ਸੜਕ ਟੁੱਟਣ ਕਾਰਨ ਕਈ ਚਾਰ ਪਹੀਆ ਵਾਹਨ ਇਸ ਵਿਚ ਧੱਸ ਗਏ। ਦੱਸਣਯੋਗ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਪਿੰਡ ਪਾਹੜਾ ਅਤੇ ਘਰਾਲਾ ਦਰਮਿਆਨ ਇਸ ਸੜਕ ਤੇ ਕਰੀਬ 22 ਫੁੱਟ ਡੂੰਘਾ ਸੀਵਰੇਜ ਪਾਇਆ ਗਿਆ ਸੀ। ਸੀਵਰੇਜ ਪਾਉਣ ਮਗਰੋਂ ਸੜਕ ਦੀ ਸਹੀ ਢੰਗ ਨਾਲ ਮੁਰੰਮਤ ਨਾ ਕੀਤੇ ਜਾਣ ਕਾਰਨ ਮੀਂਹ ਨਾਲ ਸੜਕ ਕਾਫ਼ੀ ਥਾਵਾਂ ਤੋਂ ਬੈਠ ਗਈ । ਆਮ ਦਿਨਾਂ ਵਿੱਚ ਵੀ ਇਸ ਹਿੱਸੇ ਪਏ ਟੋਇਆਂ ਅਤੇ ਉੱਡਦੀ ਧੂੜ ਮਿੱਟੀ ਨਾਲ ਰਾਹਗੀਰਾਂ ਨੂੰ ਕਾਫ਼ੀ ਦਿੱਕਤ ਪੇਸ਼ ਆ ਰਹੀ ਸੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਚੰਨੀ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿੱਚ ਭਾਜਪਾ ਸ਼ਾਮਲ ਨਾ ਹੋਈ; ...

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਫਾਰੂਕ ਅਬਦੁੱਲ੍ਹਾ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਦਿੱਤੇ ਗਏ ਸੁ...

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦਾ ਮੁਆਵਜ਼ਾ ਮੰਗਿਆ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਬਜਰੰਗ ਦਲ ਦੇ ਕਾਰਕੁਨਾਂ ਨੇ ਸੈੱਟ ’ਤੇ ਪਹੁੰਚ ਕੇ ਭੰਨਤੋੜ ਕੀਤੀ

ਮੋਦੀ ਨੇ ਯੂਪੀ ਤੋਂ 75 ਹਜ਼ਾਰ ਕਰੋੜ ਦੇ ਸਿਹਤ ਤੇ ਵਿਕਾਸ ਪ੍ਰਾਜੈਕਟ ਲਾਂਚ ਕੀਤੇ

ਮੋਦੀ ਨੇ ਯੂਪੀ ਤੋਂ 75 ਹਜ਼ਾਰ ਕਰੋੜ ਦੇ ਸਿਹਤ ਤੇ ਵਿਕਾਸ ਪ੍ਰਾਜੈਕਟ ਲਾਂਚ ਕੀਤੇ

ਪ੍ਰਾਜੈਕਟਾਂ ਵਿੱਚ 64 ਹਜ਼ਾਰ ਕਰੋੜ ਦਾ ਆਯੂਸ਼ਮਾਨ ਭਾਰਤ ਹੈਲਥ ਮਿਸ਼ਨ ਵੀ ਸ਼...

ਸ਼ਹਿਰ

View All