ਅਵਾਰਾ ਕੁੱਤੇ ਨੇ ਬੱਚੇ ਨੂੰ ਵੱਢਿਆ
ਕਸਬੇ ਵਿੱਚ ਅੱਜ ਕੁੱਤੇ ਨੇ ਸੱਤ ਸਾਲ ਦੇ ਬੱਚੇ ਨੂੰ ਵੱਢ ਲਿਆ। ਜਾਣਕਾਰੀ ਅਨੁਸਾਰ ਸਾਹਿਬ ਸਿੰਘ (7) ਪੁੱਤਰ ਕਮਲਜੀਤ ਸਿੰਘ ਮਠਾੜੂ ਆਪਣੇ ਘਰ ਤੋਂ ਜਿਉਂ ਹੀ ਬਾਹਰ ਗਲੀ ਵਿੱਚ ਗਿਆ ਤਾਂ ਇਕ ਅਵਾਰਾ ਕੁੱਤੇ ਨੇ ਉਸ ਨੂੰ ਵੱਢ ਲਿਆ। ਕੁੱਤੇ...
Advertisement
ਕਸਬੇ ਵਿੱਚ ਅੱਜ ਕੁੱਤੇ ਨੇ ਸੱਤ ਸਾਲ ਦੇ ਬੱਚੇ ਨੂੰ ਵੱਢ ਲਿਆ। ਜਾਣਕਾਰੀ ਅਨੁਸਾਰ ਸਾਹਿਬ ਸਿੰਘ (7) ਪੁੱਤਰ ਕਮਲਜੀਤ ਸਿੰਘ ਮਠਾੜੂ ਆਪਣੇ ਘਰ ਤੋਂ ਜਿਉਂ ਹੀ ਬਾਹਰ ਗਲੀ ਵਿੱਚ ਗਿਆ ਤਾਂ ਇਕ ਅਵਾਰਾ ਕੁੱਤੇ ਨੇ ਉਸ ਨੂੰ ਵੱਢ ਲਿਆ। ਕੁੱਤੇ ਦੇ ਵੱਢੇ ਜਾਣ ’ਤੇ ਜਿਉਂ ਹੀ ਬੱਚੇ ਨੇ ਰੌਲਾ ਪਾਇਆ ਤਾਂ ਰਾਹਗੀਰਾਂ ਨੇ ਬੱਚੇ ਨੂੰ ਬਚਾਇਆ ਤੇ ਪਰਿਵਾਰ ਨੂੰ ਸੂਚਿਤ ਕੀਤਾ। ਬੱਚੇ ਦੇ ਦਾਦਾ ਬਲਦੇਵ ਸਿੰਘ ਮਠਾੜੂ ਨੇ ਦੱਸਿਆ ਕਿ ਉਹ ਤੁਰੰਤ ਬੱਚੇ ਨੂੰ ਹਸਪਤਾਲ ਲੈ ਕੇ ਗਏ। ਡਾਕਟਰਾਂ ਨੇ ਬੱਚੇ ਦੇ ਟੀਕੇ ਲਗਉਣ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਹੈ।
Advertisement
Advertisement
×

