ਫਗਵਾੜਾ (ਪੱਤਰ ਪ੍ਰੇਰਕ): ਇੱਥੋਂ ਦੇ ਮੁਹੱਲਾ ਮੇਹਲੀ ਗੇਟ ਵਿੱਚ 8 ਸਾਲ ਪਹਿਲਾਂ ਉਦਾਸੀਨ ਧਰਮਸ਼ਾਲਾ ’ਤੇ ਜਬਰੀ ਕਬਜ਼ਾ ਕਰਨ ਦੇ ਮਾਮਲੇ ’ਚ ਪੁਲੀਸ ਵਲੋਂ ਕੋਈ ਪ੍ਰਾਪਤੀ ਨਾ ਕਰਨ ’ਤੇ ਸਿਰਫ਼ ਇੱਕ ਵਿਅਕਤੀ ਦੀ ਹੀ ਗ੍ਰਿਫ਼ਤਾਰੀ ਪਾਉਣ ਤੇ ਪੀੜਤ ਧਿਰ ਨੂੰ ਇਨਸਾਫ਼ ਨਾ ਮਿਲਣ ਦੇ ਮਾਮਲੇ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜ਼ਿਲ੍ਹੇ ਦੇ ਐਸਐਸਪੀ ਨੂੰ 6 ਸਤੰਬਰ ਨੂੰ ਅਦਾਲਤ ’ਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਪੀੜਤ ਮਹੰਤ ਵਰਿੰਦਰ ਦਾਸ ਤੇ ਕਮਲਜੀਤ ਦਾਸ ਨੇ ਦੱਸਿਆ ਕਿ 25 ਜੁਲਾਈ 2015 ਨੂੰ ਕਰੀਬ 100 ਲੋਕਾਂ ਨੇ ਉਨ੍ਹਾਂ ਦੇ ਡੇਰੇ ’ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਪੁਲੀਸ ਨੂੰ ਸਾਰੀ ਸੂਚੀ ਵੀ ਦਿੱਤੀ ਗਈ। ਇਸ ਦੇ ਬਾਵਜੂਦ ਪੁਲੀਸ ਵੱਲੋਂ ਮਾਮਲੇ ਨੂੰ ਲਟਕਾਇਆ ਗਿਆ।