ਸਪਿਰਟ ਚੋਰੀ ਕਰਦੇ ਛੇ ਸਮਗਲਰ ਫੜੇ02

2 ਟੈਂਕਰ, 3 ਕਾਰਾਂ ਅਤੇ 40 ਹਜ਼ਾਰ ਲਿਟਰ ਕੈਮੀਕਲ ਸਪਿਰਟ ਬਰਾਮਦ; ਜਾਅਲੀ ਸ਼ਰਾਬ ਬਣਾਉਣ ਲਈ ਕਰਦੇ ਸਨ ਸਪਲਾਈ

ਸਪਿਰਟ ਚੋਰੀ ਕਰਦੇ ਛੇ ਸਮਗਲਰ ਫੜੇ02

ਤਲਵਾੜਾ ਥਾਣੇ ਅੱਗੇ ਖੜ੍ਹੇ ਹੋਏ ਟੈਂਕਰ।

ਦੀਪਕ ਠਾਕੁਰ

ਤਲਵਾੜਾ, 14 ਅਪਰੈਲ

ਇੱਥੇ ਸੀਆਈਏ ਸਟਾਫ਼ ਦੀ ਟੀਮ ਨੇ ਛਾਪੇਮਾਰੀ ਦੌਰਾਨ ਨਕਲੀ ਸ਼ਰਾਬ ਬਣਾਉਣ ਦੇ ਲਈ ਬਰਿੰਗਲੀ ਦੇ ਇੱਕ ਨਾਮੀ ਢਾਬੇ ਦੇ ਨਜ਼ਦੀਕ 2 ਟੈਂਕਰਾਂ ’ਚੋਂ ਸਪਿਰਟ ਕੱਢਦੇ ਹੋਏ 5 ਵਿਅਕਤੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਪੁਲੀਸ ਅਨੁਸਾਰ ਫੜੇ ਗਏ ਵਿਅਕਤੀਆਂ ’ਚ ਦੋ ਟੈਂਕਰ ਚਾਲਕ ਤੇ 4 ਵਿਅਕਤੀ ਕਾਰ ਚਾਲਕ ਹਨ, ਜੋ ਸਪਰਿਟ ਕੱਢੇ ਕੇ ਆਪਣੀਆਂ ਕਾਰਾਂ ’ਚ ਲੈ ਜਾਣ ਵਾਲੇ ਸਨ। ਐੱਸਆਈ ਨਿਰਮਲ ਸਿੰਘ ਦੀ ਅਗਵਾਈ ਹੇਠ ਏਐੱਸਆਈ ਨਵਜੋਤ ਸਿੰਘ ਤੇ ਸੁਖਦੇਵ ਸਿੰਘ, ਬੂਟਾ ਸਿੰਘ, ਸਾਹਿਲ ਪੰਛੀ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ, ਕਲਪਨਾ ਦੇਵੀ, ਦਲਜੀਤ ਕੌਰ ਆਦਿ ਸੀਆਈਏ ਸਟਾਫ਼ ਦੀ ਟੀਮ ਤਲਵਾੜਾ-ਦੌਲਤਪੁਰ ਸੜਕ ਮਾਰਗ ’ਤੇ ਗਸ਼ਤ ਦੌਰਾਨ ਅੱਡਾ ਅੰਬੀ ਪਹੁੰਚੀ। ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਤਲਵਾੜਾ-ਦੌਲਤਪੁਰ ਮੁੱਖ ਸੜਕ ਮਾਰਗ ’ਤੇ ਪੈਂਦੇ ਪਿੰਡ ਬਰਿੰਗਲੀ ਦੇ ਇੱਕ ਨਾਮੀ ਢਾਬੇ ਦੇ ਪਿੱਛੇ ਕੁਝ ਲੋਕ ਟੈਂਕਰ ਖੜ੍ਹੇ ਕਰਕੇ ਸਪਿਰਟ ਕੱਢਵਾ ਰਹੇ ਹਨ। ਜਿਸ ਨੂੰ ਇਹ ਲੋਕ ਨਕਲੀ ਸ਼ਰਾਬ ਬਣਾਉਣ ਲਈ ਇਸਤੇਮਾਲ ਕਰਦੇ ਹਨ।

ਸੂਚਨਾ ਮਿਲਣ ਮਗਰੋਂ ਪੁਲੀਸ ਪਾਰਟੀ ਨੇ ਸਬ ਇੰਸਪੈਕਟਰ ਧਰਮਿੰਦਰ ਸਿੰਘ ਦੀ ਅਗਵਾਈ ਹੇਠ ਸੀਆਈਏ ਸਟਾਫ਼ ਦੀ ਟੀਮ ਨਾਲ ਸੰਯੁਕਤ ਛਾਪੇਮਾਰੀ ਦੌਰਾਨ ਛੇ ਵਿਅਕਤੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ। ਫੜੇ ਗਏ ਵਿਅਕਤੀਆਂ ’ਚ ਗੁਰਵਿੰਦਰ ਸਿੰਘ ਵਾਸੀ ਝੁੱਗੀਆਂ ਥਾਣਾ ਜੁਲਕਾਂ ਜ਼ਿਲ੍ਹਾ ਤੇ ਦਾਰਾ ਖਾਨ ਪੁੱਤਰ ਅਬਦੁਲ ਗਫ਼ੂਰ ਵਾਸੀ ਗਾਰਦੀ ਨਗਰ ਥਾਣਾ ਸੰਭ ਜ਼ਿਲ੍ਹਾ ਪਟਿਆਲਾ, ਰਾਕੇਸ਼ ਉਰਫ਼ ਬਾਬਾ ਪੁੱਤਰ ਮਹਿੰਦਰ ਵਾਸੀ ਗੰਗਵਾਲ ਥਾਣਾ ਇੰਦੌਰਾ ਜ਼ਿਲ੍ਹਾ ਕਾਂਗੜਾ (ਹਿ.ਪ੍ਰ.) ਨਰਿੰਦਰ ਉਰਫ਼ ਰਿੰਕੂ ਪੁੱਤਰ ਰਮੇਸ਼ ਲਾਲ ਵਾਸੀ ਸੋਹਲ ਥਾਣਾ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ, ਗੁਰਚਰਨ ਸਿੰਘ ਉਰਫ਼ ਸ਼ਿੰਟਾ ਪੁੱਤਰ ਹਰਭਜਨ ਸਿੰਘ ਵਾਸੀ ਟਾਂਡਾ ਚੂੜੀਆਂ ਥਾਣਾ ਹਾਜੀਪੁਰ ਤੇ ਦਿਨੇਸ਼ ਪੁੱਤਰ ਓਮ ਪ੍ਰਕਾਸ਼ ਵਾਸੀ ਦੀਨਾਨਗਰ ਪੁਰਾਣੀ ਅਬਾਦੀ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਤਲਵਾੜਾ ਨਾਲ ਲੱਗਦੇ ਸਰਹੱਦੀ ਸਨਅਤੀ ਕਸਬਾ ਸੰਸਾਰਪੁਰ ਟੈਰਸ ਤੋਂ ਟੈਂਕਰ ਸਪਿਰਟ ਭਰ ਕੇ ਲੈ ਜਾਂਦੇ ਹਨ, ਰਸਤੇ ’ਚ ਇਹ ਵਿਅਕਤੀ ਟੈਂਕਰਾਂ ’ਚੋਂ ਸਪਿਰਟ ਚੋਰੀ ਕਰਕੇ ਜਾਅਲੀ, ਨਸ਼ੀਲੀ ਤੇ ਜ਼ਹਿਰੀਲੀ ਸ਼ਰਾਬ ਤਿਆਰ ਕਰਕੇ ਵੇਚਦੇ ਹਨ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਹੈਂਕਰ ਟਰਾਂਸਪੋਰਟਰ ਨੇ ਪੁਲੀਸ ਦੀ ਕਾਰਵਾਈ ਨੂੰ ਝੂਠਾ ਦੱਸਿਆ

ਸੀਆਈਏ ਸਟਾਫ਼ ਦੀ ਛਾਪੇਮਾਰੀ ਦੌਰਾਨ ਫੜੇ ਇੱਕ ਆਜ਼ਾਦ ਟੈਂਕਰ ਕੰਪਨੀ ਨੇ ਪੁਲੀਸ ਦੀ ਕਾਰਵਾਈ ਨੂੰ ਝੂਠਾ ਤੇ ਮਨਘੜੰਤ ਦੱਸਿਆ ਹੈ। ਉਨ੍ਹਾਂ ਪੁਲੀਸ ਦੀ ਕਾਰਵਾਈ ’ਤੇ ਸਵਾਲ ਉਠਾਏ ਹਨ। ਇਸ ਸਬੰਧੀ ਕੰਪਨੀ ਦੇ ਮੁਨਸ਼ੀ ਬਲਵੀਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਦੋਵੇਂ ਟੈਂਕਰਾਂ ’ਚ ਜੀਪੀਐਸ ਲੱਗੇ ਹੋਏ ਹਨ, ਲੰਘੀ 12 ਤਾਰੀਕ ਨੂੰ ਰਾਤ 9 ਵਜੇ ਜਿਵੇਂ ਹੀ ਦੋਵੇਂ ਟੈਂਕਰ ਸੰਸਾਰਪੁਰ ਟੈਰਸ ਤੋਂ ਪੰਜਾਬ ਸੀਮਾ ’ਚ ਪ੍ਰਵੇਸ਼ ਕੀਤੇ, ਤਾਂ ਪਹਿਲਾਂ ਹੀ ਮੌਜੂਦ ਪੁਲੀਸ ਟੈਂਕਰਾਂ ਨੂੰ ਪਹਿਲਾਂ ਬਰਿੰਗਲੀ ਢਾਬੇ ’ਤੇ ਆਪਣੀ ਸੁਰੱਖਿਆ ਹੇਠ ਲੈ ਗਈ। ਕਰੀਬ 15-20 ਮਿੰਟਾਂ ਬਾਅਦ ਪੁਲੀਸ ਪਾਰਟੀ ਟੈਂਕਰ ਤਲਵਾੜਾ ਥਾਣੇ ਲੈ ਆਈ। ਬਲਵੀਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਸ਼ਾਮ 7 ਵਜੇ ਉਨ੍ਹਾਂ ਨੂੰ ਥਾਣੇ ਬਾਹਰ ਖੜ੍ਹੇ ਟੈਂਕਰਾਂ ’ਚੋਂ ਕੁਝ ਪੁਲੀਸ ਮੁਲਾਜ਼ਮਾਂ ਵੱਲੋਂ ਸੀਲਾਂ ਤੋੜ ਕੇ ਸਪਰਿਟ ਕੱਢਣ ਦੀ ਸੂਚਨਾ ਮਿਲੀ। ਜਦੋਂ ਉਨ੍ਹਾਂ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚ ਕੇ ਸਪਰਿਟ ਕੱਢਣ ਦਾ ਵਿਰੋਧ ਕੀਤਾ ਤਾਂ ਪੁਲੀਸ ਨੇ ਉਨ੍ਹਾਂ ਨਾਲ ਵੀ ਧੱਕਾਮੁੱਕੀ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All