ਹਾਦਸੇ ’ਚ ਛੇ ਜਣੇ ਜ਼ਖਮੀ
ਮਾਨਸਾ-ਭੀਖੀ ਰੋਡ ’ਤੇ ਪਿੰਡ ਕੋਟੜਾ ਨੇੜੇ ਲੰਘੀ ਦੇਰ ਰਾਤ ਬਲੈਰੋ ਪਿਕਅੱਪ, ਟਰੱਕ ਤੇ ਇੱਕ ਹੋਰ ਗੱਡੀ ਦੀ ਟੱਕਰ ਹੋ ਗਈ। ਹਾਦਸੇ ’ਚ ਬਲੈਰੋ ਪਿਕਅੱਪ ’ਚ ਸਵਾਰ 11 ਵਿਅਕਤੀਆਂ ਵਿੱਚੋਂ ਦੋ ਔਰਤਾਂ ਸਣੇ ਛੇ ਜਣੇ ਜ਼ਖਮੀ ਹੋ ਗਏ। ਪੁਲੀਸ ਵੱਲੋਂ ਮਾਮਲੇ...
Advertisement
ਮਾਨਸਾ-ਭੀਖੀ ਰੋਡ ’ਤੇ ਪਿੰਡ ਕੋਟੜਾ ਨੇੜੇ ਲੰਘੀ ਦੇਰ ਰਾਤ ਬਲੈਰੋ ਪਿਕਅੱਪ, ਟਰੱਕ ਤੇ ਇੱਕ ਹੋਰ ਗੱਡੀ ਦੀ ਟੱਕਰ ਹੋ ਗਈ। ਹਾਦਸੇ ’ਚ ਬਲੈਰੋ ਪਿਕਅੱਪ ’ਚ ਸਵਾਰ 11 ਵਿਅਕਤੀਆਂ ਵਿੱਚੋਂ ਦੋ ਔਰਤਾਂ ਸਣੇ ਛੇ ਜਣੇ ਜ਼ਖਮੀ ਹੋ ਗਏ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀਆਂ ਹੋਏ ਲੋਕਾਂ ਨੇ ਦੱਸਿਆ ਕਿ ਮੁਤਾਬਕ ਉਹ ਪਟਿਆਲਾ ਸਥਿਤ ਕਾਲੀ ਮਾਤਾ ਮੰਦਰ ਦੇ ਦਰਸ਼ਨਾਂ ਲਈ ਜਾ ਰਹੇ ਸਨ। ਪਿੰਡ ਕੋਟੜਾ ਕਲਾਂ ਕੋਲ ਪਹੁੰਚੇ ਤਾਂ ਟਰੱਕ ਨੂੰ ਓਵਰਟੇਕ ਕਰਨ ਦੌਰਾਨ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ ਅਤੇ ਪਿੱਛੋਂ ਇੱਕ ਹੋਰ ਗੱਡੀ ਵੀ ਟਕਰਾ ਗਈ। ਹਾਦਸੇ ’ਚ ਪ੍ਰਿੰਸ ਵਾਸੀ ਮਾਨਸਾ, ਲਖਵਿੰਦਰ ਸਿੰਘ (37), ਗੁਰਪ੍ਰੀਤ ਸਿੰਘ (30), ਵੀਰਪਾਲ ਕੌਰ (23), ਗੁਰਜੰਟ ਸਿੰਘ (60), ਬਿੱਕਰ ਸਿੰਘ (60) ਤੇ ਬਲਜੀਤ ਕੌਰ ਜ਼ਖਮੀ ਹੋਏ। ਪ੍ਰਿੰਸ, ਗੁਰਪ੍ਰੀਤ ਤੇ ਹਰਪ੍ਰੀਤ ਨੂੰ ਇਲਾਜ ਲਈ ਬਾਹਰਲੇ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ ਹੈ।
Advertisement
Advertisement
×

