ਮਾਈਨਿੰਗ ਅਫਸਰ ਵਿਰੁੱਧ ਕਾਰਵਾਈ ਲਈ ਦਫਤਰ ਦਾ ਘਿਰਾਓ

ਮਾਈਨਿੰਗ ਅਫਸਰ ਵਿਰੁੱਧ ਕਾਰਵਾਈ ਲਈ ਦਫਤਰ ਦਾ ਘਿਰਾਓ

ਮਾਈਨਿੰਗ ਵਿਭਾਗ ਦੇ ਦਫਤਰ ਦਾ ਘਿਰਾਓ ਕਰਦੇ ਹੋਏ ਮਜ਼ਦੂਰ। -ਫੋਟੋ: ਸਰਬਜੀਤ ਸਿੰਘ

ਨਿੱਜੀ ਪੱਤਰ ਪ੍ਰੇਰਕ

ਜਲੰਧਰ, 24 ਜਨਵਰੀ

ਝੰਡੀ ਪੀਰ ਕਡਿਆਣਾ ਤੇ ਸੇਲਕੀਆਣਾ ਫਿਲੌਰ ਵਿਖੇ ਰੇਤ ਮਾਫੀਆ ਨੂੰ ਰੇਤਾ ਦੀ ਨਜਾਇਜ਼ ਖੁਦਾਈ ਕਰਨ ਦਾ ਵਿਰੋਧ ਕਰਨ ਵਾਲੇ ਲੋਕਾਂ ਉੱਪਰ ਵਿਭਾਗ ਦੇ ਜਿਸ ਅਧਿਕਾਰੀ ਦੀ ਹਾਜ਼ਰੀ ਵਿੱਚ ਔਰਤ ਪੰਚ ਤੇ ਹੋਰ ਪਰਿਵਾਰਾਂ ਉੱਪਰ ਹਮਲਾ ਹੋਇਆ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਅੱਜ ਮਾਇਨਿੰਗ ਵਿਭਾਗ ਦੇ ਜਲੰਧਰ ਦਫਤਰ ਵਿਖੇ ਉਸ ਅਧਿਕਾਰੀ ਦਾ ਕਈ ਘੰਟੇ ਘਿਰਾਓ ਕੀਤਾ ਗਿਆ।ਐੱਸਡੀਓ ਨੇ ਮੰਨਿਆ ਕਿ ਜੋ ਕੁੱਝ ਵੀ ਘਟਨਾ ਸਥਾਨ ਉੱਤੇ ਉਸ ਦੀ ਹਾਜ਼ਰੀ ਵਿੱਚ ਔਰਤ ਪੰਚ ਨਾਲ ਬਦਸਲੂਕੀ ਹੋਈ ਹੈ, ਉਹ ਗਲਤ ਹੈ ਤੇ ਉਸ ਲਈ ਉਸ ਨੂੰ ਅਫਸੋਸ ਹੈ। ਇਸ ਮੌਕੇ ਧਰਨਾਕਾਰੀਆਂ ਨੇ ਨਾਅਰੇਬਾਜ਼ੀ ਕੀਤੀ। ਜਥੇਬੰਦੀਆਂ ਵੱਲੋਂ ਸਾਰੇ ਮਸਲੇ ਸਬੰਧੀ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਵੀ ਭੇਜੀ ਗਈ ਹੈ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਸੰਤੋਖ ਸਿੰਘ ਸੰਧੂ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ ਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਝੰਡੀ ਪੀਰ ਕਡਿਆਣਾ ਫਿਲੌਰ ਵਿਖੇ ਮੌਜੂਦਾ ਚੋਣ ਕਮਿਸ਼ਨ ਦੇ ਰਾਜ ਵਿੱਚ ਵੀ ਨਜਾਇਜ਼ ਰੇਤ ਮਾਈਨਿੰਗ ਬਾ-ਦਸਤੂਰ ਜਾਰੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਸਰਪ੍ਰਸਤੀ ਹੇਠ ਝੰਡੀ ਪੀਰ ਕਡਿਆਣਾ ਤੇ ਸੇਲਕੀਆਣਾ ਵਿਖੇ ਸਤਲੁਜ ਦਰਿਆ ’ਚੋਂ ਪਾਣੀ ਦੇ ਸਿੱਧੇ ਚੱਲ ਰਹੇ ਵਹਾਅ ਨੂੰ ਬੰਨ੍ਹ ਮਾਰ ਕੇ ਝੰਡੀ ਪੀਰ ਕਡਿਆਣਾ ਵਿਖੇ ਦਰਿਆ ਤੇ ਪੰਚਾਇਤੀ ਜ਼ਮੀਨ ’ਚੋਂ ਕਰਵਾਈ ਜਾ ਰਹੀ ਨਜਾਇਜ਼ ਖੁਦਾਈ ਦਾ ਕਿਸਾਨਾਂ ਮਜ਼ਦੂਰਾਂ ਵਲੋਂ ਡੱਟ ਕੇ ਵਿਰੋਧ ਕਰਨ ਉਪਰੰਤ ਐੱਸਡੀਐੱਮ ਅਤੇ ਡੀਐੱਸਪੀ ਫਿਲੌਰ ਨੇ ਉੱਚ ਅਧਿਕਾਰੀਆਂ ਦੇ ਦਖਲ ਉਪਰੰਤ ਨਜਾਇਜ਼ ਰੇਤ ਮਾਈਨਿੰਗ ਨੂੰ ਬੰਦ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਨੇ ਪੀੜਤਾਂ ਨੂੰ ਇਨਸਾਫ ਦਿਵਾਉਣ ਅਤੇ ਰੇਤ ਮਾਫੀਆ ਨਾਲ ਮਿਲੀਭੁਗਤ ਕਰਨ ਵਾਲੇ ਕਾਰਜਕਾਰੀ ਇੰਜੀਨੀਅਰ ਅਤੇ ਐੱਸਡੀਓ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ। ਯੂਨੀਅਨ ਆਗੂ ਸੁਰਜੀਤ ਸਿੰਘ ਸਮਰਾ, ਮੱਖਣ ਸਿੰਘ ਕੰਦੋਲਾ, ਗੁਰਨਾਮ ਸਿੰਘ ਤੱਗੜ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਯੂਥ ਵਿੰਗ ਦੇ ਸੂਬਾ ਆਗੂ ਜੀਐੱਸ ਅਟਵਾਲ ਅਤੇ ਜ਼ਿਲ੍ਹਾ ਆਗੂ ਗੁਰਬਖਸ਼ ਕੌਰ ਸਾਦਿਕਪੁਰ ਆਦਿ ਨੇ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All