ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਕਰਤਾਰਪੁਰ ਥਾਣੇ ਦਾ ਘਿਰਾਓ

ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਕਰਤਾਰਪੁਰ ਥਾਣੇ ਦਾ ਘਿਰਾਓ

ਥਾਣਾ ਕਰਤਾਰਪੁਰ ਅੱਗੇ ਮੁਜ਼ਾਹਰਾ ਕਰਦੇ ਹੋਏ ਯੂਨੀਅਨ ਦੇ ਆਗੂ।

ਗੁਰਨੇਕ ਸਿੰਘ ਵਿਰਦੀ

ਕਰਤਾਰਪੁਰ, 28 ਨਵੰਬਰ

ਪੁਲੀਸ ਅਧਿਕਾਰੀਆਂ ਵੱਲੋਂ ਇੱਕ ਨਬਾਲਗ ਬੱਚੀ, ਔਰਤਾਂ ਅਤੇ ਕੁਝ ਗ਼ਰੀਬ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਕੀਤੀ ਜਾ ਰਹੀ ਕਥਿਤ ਖੱਜਲਖੁਆਰੀ ਦੇ ਰੋਸ ਵਜੋਂ ਪੇਂਡੂ ਮਜ਼ਦੂਰ ਯੂਨੀਅਨ ਨੇ ਥਾਣਾ ਕਰਤਾਰਪੁਰ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂਆਂ ਨੇ ਦੋਸ਼ ਲਾਇਆ ਕਿ 16 ਨਵੰਬਰ ਨੂੰ ਪਿੰਡ ਬੱਖੂਨੰਗਲ ਇੱਕ 12-13 ਸਾਲਾ ਲੜਕੀ ਨੂੰ ਸਕੂਲ ਤੋਂ ਘਰ ਆਉਣ ਸਮੇਂ ਇੱਕ ਲੜਕੇ ਨੇ ਖੱਜਲ ਖੁਆਰ ਕੀਤਾ ਜਿਸ ਦਾ ਵਿਰੋਧ ਕਰਨ ’ਤੇ ਉਸਦੀ ਨਬਾਲਗ ਭੈਣ ਤੇ ਉਸ ਦੀ ਮਾਂ ਦੀ ਲੜਕੇ ਤੇ ਉਸ ਦੇ ਪਰਿਵਾਰ ਵੱਲੋਂ ਕੁੱਟਮਾਰ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ 20 ਨਵੰਬਰ ਨੂੰ ਪਿੰਡ ਅੰਬੀਆਂ ਤੋਹਫ਼ਾ ਦੀ ਇੱਕ ਵਿਆਹੁਤਾ ਨਾਲ ਉਸ ਦੇ ਸਹੁਰਾ ਪਰਿਵਾਰ ’ਚੋਂ ਇੱਕ ਲੜਕੇ ਨੇ ਘਰ ਜਬਰੀ ਦਾਖ਼ਲ ਹੋ ਕੇ ਬਦਸਲੂਕੀ ਕੀਤੀ ਤੇ ਪੀੜਤਾ ਵੱਲੋਂ ਹੈਲਪਲਾਈਨ ਨੰਬਰ 112 ਅਤੇ ਥਾਣੇ ਵਿੱਚ ਲਿਖਤੀ ਦਰਖਾਸਤ ਦੇਣ ਦੇ ਬਾਵਜੂਦ ਖੱਜਲ-ਖੁਆਰੀ ਹੀ ਪਈ। ਇਸੇ ਤਰ੍ਹਾਂ ਸਹੁਰਾ ਪਰਿਵਾਰਾਂ ਵੱਲੋਂ ਦਾਜ ਖ਼ਾਤਰ ਤੰਗ ਕੀਤੀਆਂ ਗਈਆਂ ਪ੍ਰਵੀਨ ਬ੍ਰਹਮਪੁਰ, ਨਰਿੰਦਰ ਕੌਰ ਬਲਜੋਤ ਨਗਰ ਤੇ ਕੰਚਨ ਬਿਸਰਾਮਪੁਰ ਵਾਸੀ ਲੜਕੀਆਂ ਨੂੰ ਮਹੀਨਿਆਂਬੱਧੀ ਵੀ ਨਿਆਂ ਪ੍ਰਾਪਤ ਨਹੀਂ ਮਿਲਿਆ। ਇਸੇ ਤਰ੍ਹਾਂ ਵਿਧਵਾ ਸਲਿੰਦਰ ਕੌਰ ਸੜਕ ਹਾਦਸੇ ਕਾਰਨ ਆਪਣੇ ਨੌਜਵਾਨ ਪੁੱਤਰ ਦੀ ਮੌਤ ਦੇ ਗ਼ਮ ’ਚ ਸੀ ਕਿ ਪਾੜਾ ਪਿੰਡ ਸਥਿਤ ਉਸਦੀ ਜ਼ਮੀਨ ਨੂੰ ਕਥਿਤ ਤੌਰ ’ਤੇ ਹੜੱਪਣ ਖ਼ਾਤਰ ਜ਼ਮੀਨ ਨੂੰ ਲੱਗਦਾ ਰਸਤਾ ਉਸਦੇ ਦਿਉਰ ਨੇ ਵਾਹ ਦਿੱਤਾ ਤੇ ਥਾਣੇ ਦਰਖ਼ਾਸਤ ਦੇਣ ’ਤੇ ਵੀ ਪੀੜਤਾ ਦੀ ਕੋਈ ਸੁਣਵਾਈ ਨਹੀਂ ਹੋਈ। ਜੋਧ ਸਿੰਘ ਨੂੰ ਇਨਸਾਫ਼ ਤਾਂ ਕੀ ਦੇਣਾ ਸੀ ਥਾਣਾ ਕਰਤਾਰਪੁਰ ਵਿੱਚ ਤਾਇਨਾਤ ਇੱਕ ਥਾਣੇਦਾਰ ਨੇ ਉਸਦੀ ਜ਼ਮੀਨ ਹੜੱਪਣ ਲਈ ਉਸ ਨਾਲ ਕਥਿਤ ਧੋਖਾਧੜੀ ਕਰਦਿਆਂ ਉਸਦੀ ਜ਼ਮੀਨ ਆਪਣੀ ਭੈਣ ਦੇ ਹੀ ਨਾਂ ਕਰਵਾ ਲਈ ਜਦਕਿ ਪੁਲੀਸ ਅਧਿਕਾਰੀ ਕਸੂਰਵਾਰ ਖਿਲਾਫ਼ ਕਾਰਵਾਈ ਕਰਨ ਤੋਂ ਕੰਨੀ ਕਤਰਾ ਰਹੇ ਹਨ।

ਡੀਐੱਸਪੀ ਕਰਤਾਰਪੁਰ ਸੁਖਪਾਲ ਸਿੰਘ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੀ ਜਾਣਕਾਰੀ ਲੈ ਕੇ ਪੀੜਤਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All