ਰੈਸਤਰਾਂ ਬਾਹਰ ਗੋਲੀ ਚਲਾਈ
ਸੁਲਤਾਨਪੁਰ ਲੋਧੀ ਦੇ ਊਧਮ ਸਿੰਘ ਚੌਕ ਸਥਿਤ ‘ਬਰਿਸਤਾ ਰੈਸਟੋਰੈਂਟ’ ਬਾਹਰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਕਥਿਤ ਗੋਲੀਬਾਰੀ ਕੀਤੀ। ਲੱਖਾਂ ਰੁਪਏ ਦੀ ਫਿਰੌਤੀ ਮੰਗਣ ਦੀਆਂ ਚਰਚਾਵਾਂ ਦਰਮਿਆਨ ਵਾਪਰੀ ਇਸ ਘਟਨਾ ਦੀ ਸੀ ਸੀ ਟੀ ਵੀ ਫੁਟੇਜ ਵੀ ਸੋਸ਼ਲ ਮੀਡੀਆ ’ਤੇ ਵਾਇਰਲ...
Advertisement
ਸੁਲਤਾਨਪੁਰ ਲੋਧੀ ਦੇ ਊਧਮ ਸਿੰਘ ਚੌਕ ਸਥਿਤ ‘ਬਰਿਸਤਾ ਰੈਸਟੋਰੈਂਟ’ ਬਾਹਰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਕਥਿਤ ਗੋਲੀਬਾਰੀ ਕੀਤੀ। ਲੱਖਾਂ ਰੁਪਏ ਦੀ ਫਿਰੌਤੀ ਮੰਗਣ ਦੀਆਂ ਚਰਚਾਵਾਂ ਦਰਮਿਆਨ ਵਾਪਰੀ ਇਸ ਘਟਨਾ ਦੀ ਸੀ ਸੀ ਟੀ ਵੀ ਫੁਟੇਜ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਚਸ਼ਮਦੀਦਾਂ ਮੁਤਾਬਕ ਮੌਕੇ ’ਤੇ ਇੱਕ ਗੋਲੀ ਚਲਾਈ ਗਈ। ਵਾਰਦਾਤ ਤੋਂ ਬਾਅਦ ਇੱਕ ਇੰਸਟਾਗ੍ਰਾਮ ਅਕਾਊਂਟ ਤੋਂ ਇਸ ਘਟਨਾ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਫੋਨ ਕਾਲਾਂ ਦਾ ਜਵਾਬ ਨਾ ਮਿਲਣ ਕਰ ਕੇ ਇਹ ਕਦਮ ਚੁੱਕਿਆ ਗਿਆ। ਉਧਰ, ਥਾਣਾ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ, ਪਰ ਜਾਂਚ ਸ਼ੁਰੂ ਕਰ ਦਿੱਤੀ ਹੈ। ਏ ਐੱਸ ਪੀ ਧੀਰੇਂਦਰ ਵਰਮਾ ਨੇ ਮਾਮਲੇ ਬਾਰੇ ਅਨਜਾਣਤਾ ਪ੍ਰਗਟਾਈ।
Advertisement
Advertisement
×
