DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਰਨ ਤਾਰਨ ਵਿੱਚ ਮੈਡੀਕਲ ਸਟੋਰ ਤੇ ਸੈਲੂਨ ’ਤੇ ਗੋਲੀਆਂ ਚਲਾਈਆਂ

ਪੁਲੀਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ; ਮੈਡੀਕਲ ਸਟੋਰ ਮਾਲਕ ਕੋਲੋਂ ਮੰਗੀ ਸੀ ਫਿਰੌਤੀ

  • fb
  • twitter
  • whatsapp
  • whatsapp
featured-img featured-img
ਤਰਨ ਤਾਰਨ ਵਿਚ ਮੈਡੀਕਲ ਸਟੋਰ ’ਤੇ ਗੋਲੀਆਂ ਚਲਾਉਣ ਸਬੰਧੀ ਪੜਤਾਲ ਕਰਦੀ ਹੋਈ ਪੁਲੀਸ।
Advertisement

ਇਥੇ ਸ਼ਹਿਰ ਵਿੱਚ ਬੀਤੀ ਰਾਤ ਦੋ ਥਾਵਾਂ ’ਤੇ ਗੈਂਗਸਟਰਾਂ ਦੇ ਸਾਥੀਆਂ ਵੱਲੋਂ ਗੋਲੀਆਂ ਚਲਾ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਵਾਈ ਨੇ ਜਿਥੇ ਜ਼ਿਲ੍ਹਾ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲੀਆਂ ਨਿਸ਼ਾਨ ਲਾ ਦਿੱਤੇ ਹਨ ਉਥੇ ਲੋਕਾਂ ’ਚ ਖੌਫ਼ ਹੋਰ ਵਧ ਗਿਆ ਹੈ| ਜਾਣਕਾਰੀ ਅਨੁਸਾਰ ਵਿਦੇਸ਼ ਬੈਠੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਸਾਥੀ ਬੀਤੀ ਰਾਤ ਇਥੋਂ ਦੀ ਸਰਹਾਲੀ ਰੋਡ ’ਤੇ ਸਥਿਤ ਸੂਰਜ ਮੈਡੀਕਲ ਸਟੋਰ ’ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ| ਸਟੋਰ ਦੇ ਮਾਲਕ ਬੀਰੂ ਰਾਮ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੂੰ ਪ੍ਰਭ ਦਾਸੂਵਾਲ ਨੇ ਮੋਬਾਈਲ ਦੇ ਵੁਆਇਸ ਕਾਲ ਭੇਜ ਕੇ 10 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਸੀ| ਬੀਰੂ ਰਾਮ ਨੇ ਦੱਸਿਆ ਕਿ ਪ੍ਰਭਾ ਦਾਸੂਵਾਲ ਨੇ ਇਸ ਤੋਂ ਪਹਿਲਾਂ ਉਸ ਨੂੰ ਮੋਬਾਈਲ ਨੇ ਕਾਲ ਕੀਤੀ ਤਾਂ ਉਸ ਵੱਲੋਂ ਮੋਬਾਈਲ ਬੰਦ ਕਰ ਦਿੱਤਾ ਸੀ| ਰਾਤ ਵੇਲੇ ਬੀਰੂ ਰਾਮ ਦੁਕਾਨ ਅੰਦਰ ਬੈਠਾ ਸੀ ਤਾਂ ਉਥੇ ਪ੍ਰਭ ਦਾਸੂਵਾਲ ਦੇ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਸਾਥੀਆਂ ਨੇ ਆ ਕੇ ਦੁਕਾਨ ਵੱਲ ਤਿੰਨ ਗੋਲੀਆਂ ਚਲਾਈਆਂ ਜਿਹੜੀਆਂ ਉਸ ਦੀ ਦੁਕਾਨ ਦੇ ਸ਼ੀਸ਼ਿਆਂ ਨੂੰ ਵੱਜੀਆਂ| ਇਕ ਹੋਰ ਘਟਨਾ ਅਨੁਸਾਰ ਮੋਟਰਸਾਈਕਲ ਸਵਾਰ ਹਥਿਆਰਬੰਦ ਵਿਅਕਤੀਆਂ ਨੇ ਸਰਹਾਲੀ ਰੋਡ ’ਤੇ ਨਵੇਂ ਖੁੱਲ੍ਹੇ ਸਲੂਨ ਗੇਟ ਅਤੇ ਅਕੈਡਮੀ ’ਤੇ ਗੋਲੀਆਂ ਚਲਾ ਕੇ ਸ਼ੀਸ਼ੇ ਦਾ ਗੇਟ ਭੰਨ ਦਿੱਤਾ| ਸੈਲੂਨ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਸਵੇਰ ਵੇਲੇ ਮਿਲੀ ਹੈ। ਉਨ੍ਹਾਂ ਹੋਰ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ| ਇਸ ਸਬੰਧੀ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ| ਸੂਰਜ ਮੈਡੀਕਲ ਸਟੋਰ ਦੇ ਮਾਲਕ ਬੀਰੂ ਰਾਮ ਦੇ ਬਿਆਨਾਂ ’ਤੇ ਸਥਾਨਕ ਥਾਣਾ ਸਿਟੀ ਦੀ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ| ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬੀ ਐੱਨ ਐੱਸ ਦੀ ਦਫ਼ਾ 308 (4), (3) , (5) ਅਤੇ ਅਸਲਾ ਐਕਟ ਦੀ ਦਫ਼ਾ 25, 27 ਅਧੀਨ ਕੇਸ ਦਰਜ ਕੀਤਾ ਗਿਆ ਹੈ।

ਸਰਕਾਰ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰੇ: ਦਿਆਲਪੁਰਾ

Advertisement

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਫ਼ ਇੰਡੀਆ (ਆਰ ਐੱਮ ਪੀ ਆਈ) ਦੇ ਆਗੂ ਦਲਜੀਤ ਸਿੰਘ ਦਿਆਲਪੁਰਾ ਨੇ ਜ਼ਿਲ੍ਹੇ ’ਚ ਗੈਂਗਸਟਰਾਂ ਦੇ ਇਸ਼ਾਰਿਆਂ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਲਗਤਾਰ ਕੀਤੀਆਂ ਜਾ ਕਾਰਵਾਈਆਂ ਨੂੰ ਸਰਕਾਰ ਵੱਲੋਂ ਰੋਕਣ ਵਿੱਚ ਅਸਫਲ ਰਹਿਣ ਨੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲੀਸ ਲੋਕਾਂ ਦੀ ਜਾਨ-ਮਾਲ ਦੀ ਰਾਖੀ ਯਕੀਨੀ ਬਣਾਵੇ।

Advertisement

Advertisement
×