DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਿੰਡ ਰਾਮਪੁਰ ਵਿੱਚ ਦੁਕਾਨਦਾਰ ਦਾ ਕਤਲ; ਪੁਲੀਸ ਜਾਂਚ ਸ਼ੁਰੂ

ਥਾਣਾ ਨੂਰਮਹਿਲ ਅਧੀਨ ਪਿੰਡ ਰਾਮਪੁਰ ਦੀ ਸੜਕ ’ਤੇ ਕੱਲ੍ਹ ਰਾਤ ਦੁਕਾਨਦਾਰ ਇਕਬਾਲ ਸਿੰਘ ਦਾ ਕਤਲ ਕਰ ਦਿੱਤਾ ਗਿਆ। ਦਲੀਪ ਸਿੰਘ ਵਾਸੀ ਪੱਤੀ ਪੁਰੇਵਾਲ ਪਿੰਡ ਸ਼ੰਕਰ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਪੁੱਤਰ ਇਕਬਾਲ ਸਿੰਘ ਉਰਫ ਬਬਲੂ...

  • fb
  • twitter
  • whatsapp
  • whatsapp
Advertisement

ਥਾਣਾ ਨੂਰਮਹਿਲ ਅਧੀਨ ਪਿੰਡ ਰਾਮਪੁਰ ਦੀ ਸੜਕ ’ਤੇ ਕੱਲ੍ਹ ਰਾਤ ਦੁਕਾਨਦਾਰ ਇਕਬਾਲ ਸਿੰਘ ਦਾ ਕਤਲ ਕਰ ਦਿੱਤਾ ਗਿਆ। ਦਲੀਪ ਸਿੰਘ ਵਾਸੀ ਪੱਤੀ ਪੁਰੇਵਾਲ ਪਿੰਡ ਸ਼ੰਕਰ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਪੁੱਤਰ ਇਕਬਾਲ ਸਿੰਘ ਉਰਫ ਬਬਲੂ ਛੋਟਾ ਚੌਕ ਨਕੋਦਰ ਵਿੱਚ ਕੱਪੜੇ ਦੀ ਦੁਕਾਨ ਕਰਦਾ ਸੀ ਅਤੇ ਪਿਛਲੇ 10-15 ਸਾਲ ਤੋਂ ਪਿੰਡ ਰਾਮਪੁਰ ਅਮਰਜੀਤ ਸਿੰਘ ਕੰਗ ਦੇ ਘਰ ਰਹਿੰਦਾ ਸੀ। ਰੋਜ਼ਾਨਾ ਉਹ 8 ਵਜੇ ਦੁਕਾਨ ਬੰਦ ਕਰਕੇ ਘਰ ਪਹੁੰਚ ਕੇ ਫੋਨ ਕਰ ਦਿੰਦਾ ਸੀ। ਅੱਜ ਉਸ ਨੇ ਘਰ ਪਹੁੰਚ ਕੇ ਨਾ ਫੋਨ ਕੀਤਾ ਜਿਸ ਕਰਕੇ ਉਨ੍ਹਾਂ ਨੂੰ ਫਿਕਰ ਹੋ ਗਿਆ। ਉਹ ਤੇ ਉਸ ਦਾ ਪੋਤਾ ਮਨਜੋਤ ਸਿੰਘ ਉਸ ਦੀ ਭਾਲ ਲਈ ਚੱਲ ਪਏ। ਜਦੋਂ ਉਹ ਨੂਰਮਹਿਲ ਨਕੋਦਰ ਰੋਡ ’ਤੇ ਬਣ ਰਹੇ ਹਾਈਵੇਅ ਦੇ ਨਾਲ ਨਾਲ ਪਿੰਡ ਰਾਮਪੁਰ ਨੂੰ ਜਾਂਦੀ ਕੱਚੀ ਸੜਕ ’ਤੇ ਗਏ ਤਾਂ ਉਨ੍ਹਾਂ ਨੂੰ ਇੱਕ ਵਿਅਕਤੀ ਦੀ ਦੇਹ ਪਈ ਦਿਖਾਈ ਦਿੱਤੀ। ਜਦੋਂ ਨੇੜੇ ਜਾ ਕੇ ਦੇਖਿਆ ਤਾਂ ਇਹ ਦੇਹ ਉਸ ਦੇ ਪੁੱਤਰ ਇਕਬਾਲ ਸਿੰਘ ਦੀ ਸੀ। ਉਸ ਦੇ ਸਿਰ, ਚਿਹਰੇ, ਖੱਬੇ ਹੱਥ ਅਤੇ ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਗੰਭੀਰ ਸੱਟਾਂ ਮਾਰ ਕੇ ਕਿਸੇ ਨਾਮਾਲੂਮ ਵਿਅਕਤੀ ਜਾਂ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ।

ਦਲੀਪ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਐਕਟਿਵਾ ਕੱਚੀ ਸੜਕ ’ਤੇ ਕੁਝ ਦੂਰੀ ’ਤੇ ਡਿੱਗੀ ਪਈ ਮਿਲੀ। ਦਲੀਪ ਸਿੰਘ ਨੇ ਕਾਤਲਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਐੱਸ ਐੱਚ ਓ (ਨੂਰਮਹਿਲ) ਪਲਬਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ।

Advertisement

Advertisement
Advertisement
×