ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਸ਼ਿਆਰਪੁਰ ਲਈ ਉਮੀਦਵਾਰਾਂ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਸ਼ਿਆਰਪੁਰ ਲਈ ਉਮੀਦਵਾਰਾਂ ਦਾ ਐਲਾਨ

ਕਾਂਗਰਸੀ ਉਮੀਦਵਾਰਾਂ ਲਈ ਵੋਟਾਂ ਮੰਗਦੇ ਹੋਏ ਵਿਧਾਇਕ ਡੋਗਰਾ।

ਪੱਤਰ ਪ੍ਰੇਰਕ
ਹੁਸ਼ਿਆਰਪੁਰ, 27 ਜਨਵਰੀ

ਸ਼੍ਰੋਮਣੀ ਅਕਾਲੀ ਦਲ ਨੇ ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਲਈ 50 ’ਚੋਂ 36 ਵਾਰਡਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਅੱਜ ਇੱਥੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਦੇ ਗ੍ਰਹਿ ਵਿਖੇ ਹੋਈ ਇਕ ਪਾਰਟੀ ਰੈਲੀ ਦੌਰਾਨ ਸੀਨੀਅਰ ਆਗੂ ਬਿਕਰਮ ਸਿਘ ਮਜੀਠੀਆ ਅਤੇ ਚੋਣ ਅਬਜ਼ਰਵਰ ਸ਼ਰਨਜੀਤ ਸਿੰਘ ਢਿੱਲੋਂ ਵਲੋਂ ਨਾਵਾਂ ਦੀ ਘੋਸ਼ਣਾ ਕੀਤੀ ਗਈ।

ਵਾਰਡ ਨੰਬਰ-1 ਤੋਂ ਹਰਪ੍ਰੀਤ ਕੌਰ, 2 ਤੋਂ ਹਿਤੇਸ਼ ਪਰਾਸ਼ਰ, 7 ਤੋਂ ਮਨਜੀਤ ਕੌਰ, 8 ਤੋਂ ਹਰਜੋਤਪ੍ਰੀਤ ਸਿੰਘ, 10 ਤੋਂ ਰਵਿੰਦਰਪਾਲ ਸਿੰਘ ਮਿੰਟੂ, 11 ਤੋਂ ਅਮਨਦੀਪ ਕੌਰ, 12 ਤੋਂ ਰਣਜੀਤ ਸਿੰਘ, 13 ਤੋਂ ਕੁਲਵਿੰਦਰ ਕੌਰ, 15 ਤੋਂ ਰਜਨੀ ਕੁਮਾਰੀ, 17 ਤੋਂ ਮੰਜੂ ਦੇਵੀ, 18 ਤੋਂ ਸੋਮ ਨਾਥ, 20 ਤੋਂ ਪ੍ਰੇਮ ਸਿੰਘ ਪਿੱਪਲਾਂਵਾਲਾ, 21 ਤੋਂ ਜਸਬੀਰ ਕੌਰ, 22 ਤੋਂ ਮਨਿੰਦਰਪਾਲ ਸਿੰਘ ਵਿਰਦੀ, 23 ਤੋਂ ਕਮਲਜੀਤ ਕੌਰ, 24 ਤੋਂ ਨਰਿੰਦਰ ਸਿੰਘ, 25 ਤੋਂ ਹਰਪ੍ਰੀਤ ਕੌਰ ਥਾਪੜ, 26 ਤੋਂ ਬਿਕਰਮਜੀਤ ਸਿੰਘ ਕਲਸੀ, 27 ਤੋਂ ਜੋਤੀ, 28 ਤੋਂ ਚੰਦਨ, 30 ਤੋਂ ਵਿਪਨ ਕੁਮਾਰ ਗੱਬਰ, 31 ਤੋਂ ਊਸ਼ਾ ਰਾਣੀ, 32 ਤੋਂ ਯਾਦਵਿੰਦਰ ਸਿੰਘ ਬੇਦੀ, 34 ਤੋਂ ਰੋਹਿਤ ਅਗਰਵਾਲ, 35 ਤੋਂ ਪ੍ਰਿਆ ਰਾਣੀ, 36 ਤੋਂ ਹਰਜਿੰਦਰ ਕਲੇਰ, 39 ਤੋਂ ਜਸਰੀਨ, 40 ਤੋਂ ਵਿਸ਼ਾਲ ਕੁਮਾਰ, 41 ਤੋਂ ਪੂਨਮ ਅਰੋੜਾ, 42 ਤੋਂ ਰਣਧੀਰ ਸਿੰਘ ਭਾਰਜ, 43 ਤੋਂ ਬਲਵਿੰਦਰ ਕੌਰ, 44 ਤੋਂ ਹਰਜੀਤ ਸਿੰਘ ਮਠਾਰੂ, 45 ਤੋਂ ਹਰਜੀਤ ਕੌਰ, 46 ਤੋਂ ਪ੍ਰਵੀਨ ਕੁਮਾਰੀ, 49 ਤੋਂ ਮਨਜੀਤ ਕੌਰ ਅਤੇ 50 ਤੋਂ ਬਲਵਿੰਦਰ ਕੌਰ ਚੋਣ ਲੜਨਗੇ।

ਵਿਧਾਇਕ ਡੋਗਰਾ ਵੱਲੋਂ ਕਾਂਗਰਸੀ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ

ਦਸੂਹਾ (ਭਗਵਾਨ ਦਾਸ ਸੰਦਲ): ਇਥੇ ਵਿਧਾਨ ਸਭਾ ਹਲਕਾ ਦਸੂਹਾ ਦੇ ਵਿਧਾਇਕ ਅਰੁਣ ਮਿੱਕੀ ਡੋਗਰਾ ਨੇ ਦਸੂਹਾ ਵਾਸੀਆਂ ਨੂੰ ਵਿਕਾਸ ਦੇ ਮੁੱਦੇ ’ਤੇ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਦਾ ਸੱਦਾ ਦਿੱਤਾ ਹੈ। ਵਾਰਡ ਨੰਬਰ 13 ਦੇ ਕਾਂਗਰਸੀ ਉਮੀਦਵਾਰ ਬੀਬੀ ਸੁਮਨ ਭੱਟੀ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਮਗਰੋਂ ਡੋਗਰਾ ਨੇ ਬੀਬੀ ਭੱਟੀ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਕੌਂਸਲ ਚੋਣਾਂ ’ਚ ਪਾਰਟੀ ਹੂੰਝਾ ਫੇਰ ਜਿੱਤ ਦਰਜ ਕਰਵਾਏਗੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਰਿੰਦਰ ਸ਼ਰਮਾ ਟੱਪੂ, ਸਰਪੰਚ ਵਿਨੋਦ ਬਿਸੋਚੱਕ, ਬਾਊ ਰਾਮ ਭੱਟੀ, ਰਾਕੇਸ਼ ਬੱਸੀ, ਕਿਸ਼ਨ ਕੁਮਾਰ ਆਦਿ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All