DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਹਿਜਲਪ੍ਰੀਤ ਤੇ ਮਾਨਵੀ ਯੂਨੀਵਰਸਿਟੀ ’ਚੋਂ ਅੱਵਲ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਨਤੀਜਿਆਂ ਵਿੱਚ ਜਗਦੀਸ਼ ਚੰਦਰ ਡੀ ਏ ਵੀ ਕਾਲਜ ਦੇ ਵਿਦਿਆਰਥੀਆਂ ਦੀ ਝੰਡੀ ਰਹੀ ਹੈ। ਪ੍ਰਿੰਸੀਪਲ ਪ੍ਰੋ. ਰਾਕੇਸ਼ ਮਾਹਜਨ ਨੇ ਦੱਸਿਆ ਕਿ ਪੀ ਜੀ ਡੀ ਸੀ ਏ ਦੇ ਨਤੀਜਿਆਂ ਵਿੱਚ ਵਿਦਿਆਰਥਣ ਸਹਿਜਲਪ੍ਰੀਤ ਕੌਰ ਨੇ ਯੂਨੀਵਰਸਿਟੀ ਵਿੱਚੋਂ...

  • fb
  • twitter
  • whatsapp
  • whatsapp
featured-img featured-img
ਸਹਿਜਲਪ੍ਰੀਤ ਕੌਰ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਰਾਕੇਸ਼ ਮਹਾਜਨ। -ਫੋਟੋ: ਸੰਦਲ
Advertisement

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਨਤੀਜਿਆਂ ਵਿੱਚ ਜਗਦੀਸ਼ ਚੰਦਰ ਡੀ ਏ ਵੀ ਕਾਲਜ ਦੇ ਵਿਦਿਆਰਥੀਆਂ ਦੀ ਝੰਡੀ ਰਹੀ ਹੈ। ਪ੍ਰਿੰਸੀਪਲ ਪ੍ਰੋ. ਰਾਕੇਸ਼ ਮਾਹਜਨ ਨੇ ਦੱਸਿਆ ਕਿ ਪੀ ਜੀ ਡੀ ਸੀ ਏ ਦੇ ਨਤੀਜਿਆਂ ਵਿੱਚ ਵਿਦਿਆਰਥਣ ਸਹਿਜਲਪ੍ਰੀਤ ਕੌਰ ਨੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦੋਂਕਿ ਵਿਦਿਆਰਥਣ ਸ਼ਮ੍ਹਾ ਨੇ 89.55 ਅਤੇ ਕਵਿਤਾ ਸ਼ਰਮਾ ਨੇ 80.22 ਫ਼ੀਸਦੀ ਅੰਕ ਹਾਸਲ ਕਰ ਕੇ ਕਾਲਜ ਵਿੱਚ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਮਹਾਜਨ ਨੇ ਅੱਗੇ ਦੱਸਿਆ ਕਿ ਐੱਮ ਐੱਸ ਸੀ (ਆਈ ਟੀ) ਸਮੈਸਟਰ ਤੀਜਾ ਵਿੱਚੋਂ ਮਾਨਵੀ ਵਰਮਾ ਨੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਮਾਨਵੀ ਨੇ ਯੂ ਜੀ ਸੀ ਨੈੱਟ ਦੀ ਪ੍ਰੀਖਿਆ ਵੀ ਪਹਿਲੀ ਵਾਰ ਵਿੱਚ ਹੀ ਪਾਸ ਕੀਤੀ ਹੈ। ਪ੍ਰਿੰਸੀਪਲ ਸ੍ਰੀ ਮਹਾਜਨ ਨੇ ਹੋਣਹਾਰ ਵਿਦਿਆਰਥਾਂ ਦਾ ਸਨਮਾਨ ਕੀਤਾ। ਇਸ ਮੌਕੇ ਡਾ. ਮੋਹਿਤ ਸ਼ਰਮਾ, ਸਟਾਫ ਸੈਕਟਰੀ ਡਾ. ਅਮਿਤ ਸ਼ਰਮਾ, ਰਜਿਸਟਰਾਰ ਡਾ. ਸੀਤਲ ਸਿੰਘ, ਨਿਵੇਦਕਾ, ਪ੍ਰੋ. ਜਗਦੀਪ ਸਿੰਘ ਅਤੇ ਹਰਜੀਤ ਕੌਰ, ਡਾ. ਅਮਿਤ, ਪ੍ਰੋ. ਜਗਦੀਪ ਸਿੰਘ ਆਦਿ ਸਨ।

Advertisement
Advertisement
×