
ਫਰਸ਼ੀ ਕੰਡੇ ’ਤੇ ਹੋਈ ਚੋਰੀ ਬਾਰੇ ਜਾਣਕਾਰੀ ਦਿੰਦੇ ਹੋਏ ਬਲਕਾਰ ਸਿੰਘ ਚੱਠਾ। -ਫੋਟੋ.ਖੋਸਲਾ
ਸ਼ਾਹਕੋਟ (ਪੱਤਰ ਪ੍ਰੇਰਕ): ਬੀਤੀ ਰਾਤ ਚਾਰ ਪਹੀਆਂ ਵਾਹਨਾਂ ਦੀ ਤੁਲਾਈ ਲਈ ਲਗਾਏ ਫਰਸ਼ੀ ਕੰਡੇ ਅਤੇ ਉਸਾਰੀ ਅਧੀਨ ਪੈਟਰੋਲ ਪੰਪ ’ਤੇ ਦੂਜੀ ਵਾਰ ਚੋਰੀ ਹੋ ਗਈ। ਕੰਡੇ ਤੋਂ ਕਰੀਬ 50 ਹਜ਼ਾਰ ਰੁਪਏ ਦਾ ਸਾਮਾਨ ਅਤੇ ਪੈਟਰੋਲ ਪੰਪ ਤੋਂ ਗੈਸ ਸਿਲੰਡਰ ਚੋਰੀ ਹੋਇਆ ਹੈ। ਕੰਡੇ ਦੇ ਮਾਲਕ ਬਲਕਾਰ ਸਿੰਘ ਚੱਠਾ ਨੇ ਦੱਸਿਆ ਕਿ ਉਨ੍ਹਾਂ ਦਾ ਸ਼ਾਹਕੋਟ-ਮਲਸੀਆਂ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਵਾਹਿਗੁਰੂ ਧਰਮ ਕੰਡਾ ਹੈ। ਬੀਤੀ ਰਾਤ ਚੋਰ ਲੋਹੇ ਦੇ ਦਰਵਾਜੇ ਨੂੰ ਵੱਢ ਕੇ ਅੰਦਰ ਪਏ ਸਮੁੱਚੇ ਸਾਮਾਨ ਅਤੇ ਲੋਹੇ ਦੇ ਦਰਵਾਜ਼ੇ ਲੈ ਗਏ। ਚੋਰੀ ਹੋਏ ਸਾਮਾਨ ਦੀ ਕੀਮਤ ਕਰੀਬ 50 ਹਜ਼ਾਰ ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਕੰਡੇ ’ਤੇ ਚੋਰੀ ਦੀ ਇਹ ਦੂਜੀ ਘਟਨਾ ਹੈ। ਤਹਿਸੀਲ ਕੰਪਲੈਕਸ ਸ਼ਾਹਕੋਟ ਦੇ ਨਜ਼ਦੀਕ ਉਸਾਰੇ ਜਾ ਰਹੇ ਪਾਲ ਫਿਲਿੰਗ ਸਟੇਸ਼ਨ ਦੇ ਮਾਲਕ ਜਿੰਦਰ ਪਾਲ ਨਿਮਾਜੀਪੁਰ ਨੇ ਦੱਸਿਆ ਬੀਤੀ ਰਾਤ ਉਨ੍ਹਾਂ ਦੇ ਪੰਪ ਤੋਂ ਚੋਰ ਗੈਸ ਸਿਲੰਡਰ ਚੋਰੀ ਕਰਕੇ ਲੈ ਗਏ। ਪੰਪ ’ਤੇ ਚੋਰੀ ਦੀ ਇਹ ਦੂਜੀ ਘਟਨਾ ਹੈ। ਇੰਨ੍ਹਾਂ ਘਟਨਾਵਾਂ ਦੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ