ਸਕੂਲ ਖੁੱਲ੍ਹੇ; ਮਾਪਿਆਂ ਤੇ ਬੱਚਿਆਂ ’ਚ ਕੋਵਿਡ ਦਾ ਡਰ

ਅਧਿਆਪਕਾਂ ਦੀ ਹਾਜ਼ਰੀ ਪੂਰੀ, ਵਿਦਿਆਰਥੀਆਂ ਦੀ ਗਿਣਤੀ ਘੱਟ

ਸਕੂਲ ਖੁੱਲ੍ਹੇ; ਮਾਪਿਆਂ ਤੇ ਬੱਚਿਆਂ ’ਚ ਕੋਵਿਡ ਦਾ ਡਰ

ਅੰਮਿ੍ਤਸਰ ਦੇ ਇਕ ਸਕੂਲ ਵਿੱਚ ਸੋਮਵਾਰ ਨੂੰ ਦਾਖ਼ਲ ਹੋਣ ਤੋਂ ਪਹਿਲਾਂ ਵਿਦਿਆਰਥਣ ਦਾ ਤਾਪਮਾਨ ਜਾਂਚਦਾ ਹੋਇਆ ਇਕ ਕਰਮਚਾਰੀ। -ਫੋਟੋ: ਵਿਸ਼ਾਲ ਕੁਮਾਰ

ਮਨਮੋਹਨ ਸਿੰਘ ਢਿੱਲੋਂ

ਅੰਮ੍ਰਿਤਸਰ, 19 ਅਕਤੂਬਰ

ਕਰੋਨਾ ਮਹਾਂਮਾਰੀ ਕਾਰਨ ਪਿਛਲੇ ਸੱਤ ਮਹੀਨਿਆਂ ਤੋਂ ਬੰਦ ਪਏ ਸਰਕਾਰੀ ਸਕੂਲ ਅੱਜ ਖੁੱਲ੍ਹ ਗਏ, ਜਿਨ੍ਹਾਂ ਵਿਚ ਨੌਵੀ ਤੋਂ ਬਾਰ੍ਹਵੀਂ ਕਲਾਸਾਂ ਦੇ ਵਿਦਿਆਰਥੀ ਅੱਜ ਸਕੂਲਾਂ ਵਿਚ ਪੁੱਜੇ ਪਰ ਉਨ੍ਹਾਂ ਦੀ ਗਿਣਤੀ ਘੱਟ ਰਹੀ। ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਵਿਦਿਆਰਥੀ ਆਪਣੇ ਮਾਤਾ ਪਿਤਾ ਦੀ ਪ੍ਰਵਾਨਗੀ ਦੇ ਨਾਲ-ਨਾਲ ਆਪਣਾ ਖਾਣਾ ਅਤੇ ਪਾਣੀ ਵੀ ਨਾਲ ਲੈ ਕੇ ਆਏ। ਉਨ੍ਹਾਂ ਸਾਰਿਆਂ ਨੇ ਮਾਸਕ ਵੀ ਪਾਏ ਹੋਏ ਸਨ। ਸਕੂਲ ਪੁੱਜੇ ਵਿਦਿਆਰਥੀ ਅੱਜ ਲੰਮੇ ਸਮੇਂ ਬਾਅਦ ਆਪਣੇ ਸਾਥੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮਿਲ ਕੇ ਖੁਸ਼ ਹੋਏ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਭਾਵੇਂ ਆਨ ਲਾਈਨ ਅਧਿਆਪਕਾਂ ਵਲੋਂ ਵਧੀਆ ਪੜ੍ਹਾਈ ਕਰਾਈ ਜਾ ਰਹੀ ਹੈ ਪਰ ਉਹ ਸਕੂਲ ਆ ਕੇ ਬਹੁਤ ਵਧੀਆ ਮਹਿਸੂਸ ਕਰ ਰਹੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ (ਲੜਕੀਆਂ) 11ਵੀਂ ਦੀਆਂ ਵਿਦਿਆਰਥਣਾਂ ਜਸਪਿੰਦਰ ਕੌਰ ਅਤੇ ਸੁਸ਼ੀਲ ਨੇ ਕਿਹਾ ਕਿ ਸਕੂਲ ਉਨ੍ਹਾਂ ਨੂੰ ਚੰਗਾ ਮਹਿਸੂਸ ਹੋ ਰਿਹਾ ਹੈ ਅਤੇ ਟੀਚਰਾਂ ਨੂੰ ਸਵਾਲ ਪੁੱਛ ਕੇ ਜਾਣਕਾਰੀ ਲੈਣੀ ਹੋਰ ਵੀ ਚੰਗੀ ਲੱਗੀ। 

ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਕਿਹਾ ਕਿ ਸਕੂਲ ਖੋਲ੍ਹਣ ਤੋਂ ਪਹਿਲਾਂ ਸਕੂਲ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ ਅਤੇ ਉਸ ਤੋਂ ਬਾਅਦ ਹੀ ਵਿਦਿਆਰਥੀਆਂ ਨੂੰ ਕਲਾਸਾਂ ਵਿਚ ਜਾਣ ਦੀ ਇਜਾਜ਼ਤ ਦਿੱਤੀ ਗਈ।  ਜ਼ਿਲ੍ਹਾ ਸਿਖਿਆ ਅਧਿਕਾਰੀ ਸਤਿੰਦਰਬੀਰ ਸਿੰਘ (ਸੈਕੰਡਰੀ) ਨੇ ਕਿਹਾ ਕਿ ਸਕੂਲਾਂ ਨੂੰ ਦੋ ਵਾਰ ਰੋਜ਼ਾਨਾ ਸੈਨੇਟਾਈਜ਼ ਕਰਨ ਲਈ ਆਦੇਸ਼ ਦਿੱਤੇ ਗਏ ਹਨ ਅਤੇ ਕਿਹਾ ਗਿਆ ਹੈ ਕਿ ਸੁਰੱਖਿਆ ਵਿਚ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਕਿਹਾ ਗਿਆ ਹੈ ਕਿ ਉਹ ਬੱਚਿਆਂ ਨੂੰ ਸਕੂਲ ਭੇਜਣ ਲਈ ਮਾਪਿਆਂ ਤਕ ਪਹੁੰਚ ਕਰਨ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਸਕੂਲਾਂ ਵਿਚ ਨਹੀਂ ਆਉਣਾ ਚਾਹੁੰਦੇ, ਉਨ੍ਹਾਂ ਲਈ ਆਨ ਲਾਈਨ ਕਲਾਸਾਂ ਦਾ ਪ੍ਰਬੰਧ ਜਾਰੀ ਰਹੇਗਾ। ਡਾ. ਸਤਿੰਦਰਜੀਤ ਸਿੰਘ ਨੇ ਦੱਸਿਆ ਕਿ ਅੱਜ ਪਹਿਲੇ ਦਿਨ 9ਵੀਂ ਤੋਂ 12ਵੀਂ ਤਕ ਦੇ ਕੁਲ 61 ਹਜ਼ਾਰ ਵਿਦਿਆਰਥੀਆਂ ਵਿਚੋਂ ਦੋ ਹਜ਼ਾਰ ਵਿਦਿਆਰਥੀ ਸਕੂਲਾਂ ਵਿਚ ਪਹੁੰਚੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਕੋਈ ਵੀ ਵਿਦਿਆਰਥੀ ਅੱਜ ਪਹਿਲੇ ਦਿਨ ਨਹੀਂ ਆਇਆ।  

ਤਰਨ ਤਾਰਨ (ਗੁਰਬਖ਼ਸ਼ਪੁਰੀ): ਪੰਜਾਬ ’ਚ ਲੰਬੇ ਅਰਸੇ ਮਗਰੋਂ ਅੱਜ ਮੁੜ ਸਕੂਲ ਤਾਂ ਖੁਲ੍ਹ ਗਏ ਪਰ ਮੌਕੇ ਚਾਰ-ਚੁਫੇਰੇ ਦਹਿਸ਼ਤ ਦਾ ਪਰਛਾਵਾਂ ਦਿਖਾਈ ਦਿੱਤਾ| ਸਰਕਾਰ ਵਲੋਂ ਕੀਤੀ ਇਸ ਪਹਿਲ ਦੇ ਨਾਲ ਹੀ ਅਧਿਆਪਕ ਜਥੇਬੰਦੀਆਂ ਨੇ ਸਕੂਲਾਂ ਨੂੰ ਮਾਸਕ ਖਰੀਦਣ ਲਈ ਵਿਸ਼ੇਸ਼ ਗਰਾਂਟ ਦੇਣ ਦੀ ਇਕ ਨਵੀਂ ਮੰਗ ਉਠਾ ਦਿੱਤੀ ਹੈ| ਅੱਜ ਸਕੂਲਾਂ ਅੰਦਰ ਵਿਦਿਆਰਥੀਆਂ ਦੀ ਹਾਜ਼ਰੀ ਉਮੀਦ ਤੋਂ ਘੱਟ ਰਹੀ| ਸਥਾਨਕ ਸ੍ਰੀ ਗੁਰੂ ਅਰਜੁਨ ਦੇਵ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦੇ 36 ਸੈਕਸ਼ਨਾਂ ਦੇ ਘੱਟੋ ਘੱਟ 600 ਵਿਦਿਆਰਥੀ ’ਚੋਂ ਕੇਵਲ 40 ਵਿਦਿਆਰਥੀ ਹੀ ਆਏ| 

ਤਲਵਾੜਾ (ਦੀਪਕ ਠਾਕੁਰ): ਇਲਾਕੇ ’ਚ ਸਕੂਲ ਖੁੱਲ੍ਹਣ ਦੇ ਅੱਜ ਪਹਿਲੇ ਦਿਨ ਸਕੂਲਾਂ ’ਚ ਅਧਿਆਪਕਾਂ ਦੀ ਗਿਣਤੀ ਪੱਖੋਂ ਹਾਜ਼ਰੀ ਤਾਂ ਪੂਰੀ ਸੀ, ਪਰ ਬੱਚਿਆਂ ਦੀ ਗਿਣਤੀ ਨਾ ਦੇ ਬਰਾਬਰ ਰਹੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਸੀਕਰੀ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਅੱਜ ਸਕੂਲ ਖੋਲ੍ਹੇ ਗਏ। ਪਰ ਬੱਚਿਆਂ ਨੂੰ ਲੈ ਕੇ ਮਾਪਿਆਂ ਦੇ ਮਨਾਂ ’ਚ ਅਜੇ ਵੀ ਡਰ ਬਰਕਰਾਰ ਹੈ।  

ਭੁਲੱਥ (ਦਲੇਰ ਸਿੰਘ ਚੀਮਾ): ਇਲਾਕੇ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਹਾਜ਼ਰੀ ਜ਼ਿਆਦਾ ਸੀ ਉਥੇ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਦੀ ਹਾਜ਼ਰੀ ਘੱਟ ਸੀ। 

ਬਹੁਤੇ ਸਕੂਲਾਂ ’ਚ ਇਕ ਵੀ ਵਿਦਿਆਰਥੀ ਨਹੀਂ ਪੁੱਜਿਆ

ਜਲੰਧਰ (ਪਾਲ ਸਿੰਘ ਨੌਲੀ): ਕਰੋਨਾਵਾਇਰਸ ਦੀ ਲਾਗ ਫੈਲਣ ਦੇ ਡਰੋਂ ਪਿਛਲੇ ਸੱਤ ਮਹੀਨਿਆਂ ਤੋਂ ਬੰਦ ਕੀਤੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਅੱਜ ਮੁੜ ਖੁੱਲ੍ਹ ਤਾਂ ਗਏ ਪਰ ਵਿਦਿਆਰਥੀਆਂ ਦੀ ਗਿਣਤੀ ਉਂਗਲਾਂ ’ਤੇ ਗਿਣਨ ਜੋਗੀ ਹੀ ਸੀ। ਸੱਤਾਂ ਮਹੀਨਿਆਂ ਦੇ ਬਾਅਦ ਵੀ ਵਿਦਿਆਰਥੀਆਂ ਦੇ ਮਾਪਿਆਂ ਦੇ ਮਨਾਂ ਵਿਚੋਂ ਡਰ ’ਤੇ ਸਹਿਮ ਨਹੀਂ ਗਿਆ। ਬਹੁਤ ਸਾਰੇ ਸਕੂਲਾਂ ਵਿੱਚ ਤਾਂ ਇੱਕ ਵੀ ਵਿਦਿਆਰਥੀ ਨਹੀਂ ਆਇਆ। ਸਕੂਲਾਂ ਦੇ ਅਧਿਆਪਕ ਵਿਦਿਆਰਥੀਆਂ ਦੀ ਉਡੀਕ ਵਿੱਚ  ਅੱਡੀਆਂ ਚੁੱਕ-ਚੁੱਕ ਕੇ ਗੇਟ ’ਤੇ ਅੱਖਾਂ ਟਿਕਾਈ ਬੈਠੇ ਰਹੇ। ਸਕੂਲਾਂ ਦੇ ਗੇਟਾਂ ’ਤੇ ਸੈਨੇਟਾਈਜ਼ਰ ਦੀਆਂ ਬੋਤਲਾਂ ਅਤੇ ਵਾਧੂ ਮਾਸਕ ਵੀ ਰੱਖੇ ਹੋਏ ਸਨ। ਸਿੱਖਿਆ ਵਿਭਾਗ ਤੋਂ ਮਿਲੀ  ਜਾਣਕਾਰੀ ਅਨੁਸਾਰਸਕੂਲ ਖੁੱਲ੍ਹਣ ਦੇ ਅੱਜ ਪਹਿਲੇ ਦਿਨ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਸਿਰਫ਼ 10 ਫੀਸਦੀ ਵਿਦਿਆਰਥੀ ਆਏ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਮੁੱਖ ਖ਼ਬਰਾਂ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਪ੍ਰਧਾਨ ਮੰਤਰੀ ਕਿਸਾਨਾਂ ਦੇ ‘ਮਨ ਕੀ ਬਾਤ’ ਸਮਝਣ: ਕਿਸਾਨ ਜਥੇਬੰਦੀਆਂ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

32 ਕਿਸਾਨ ਜਥੇਬੰਦੀਆਂ ਨੂੰ ਪੱਤਰ ਭੇਜਿਆ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਅਮਿਤ ਸ਼ਾਹ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਵਾਲੇ ਰਸਤਿਆਂ ਨੂੰ ਜਾਮ ਕਰਨ ਦੀ ਦਿੱਤੀ ...

ਸ਼ਹਿਰ

View All