DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐੱਸ ਸੀ/ਬੀ ਸੀ ਅਧਿਆਪਕ ਯੂਨੀਅਨ ਦੀ ਮੀਟਿੰਗ

ਤਰੱਕੀਆਂ ’ਚ ਬੈਕਲਾਗ ਬਕਾਇਆ ਪੂਰਾ ਕਰਨ ਦੀ ਮੰਗ

  • fb
  • twitter
  • whatsapp
  • whatsapp
Advertisement

ਐੱਸ ਸੀ/ਬੀ ਸੀ ਅਧਿਆਪਕ ਯੂਨੀਅਨ ਜ਼ਿਲ੍ਹਾ ਪ੍ਰਧਾਨ ਮਾਸਟਰ ਰਛਪਾਲ ਸਿੰਘ ਭੁੰਬਲੀ ਅਤੇ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਸਵਿੰੰਦਰ ਸਿੰਘ ਜੈਤੋਸਰਜਾ ਦੀ ਅਗਵਾਈ ਹੇਠ ਮੀਟਿੰਗ ਹੋਈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਸਮੇਤ ਹੋਰ ਵਿਭਾਗਾਂ ਵਿੱਚ ਨਵੀਆਂ ਭਰਤੀਆਂ ਅਤੇ ਤਰੱਕੀਆਂ ਵਿੱਚ ਜੋ ਬੈਕਲਾਗ ਬਕਾਇਆ ਹੈ, ਉਹ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਨੇ ਐੱਸ ਸੀ/ਬੀ ਸੀ ਭਾਈਚਾਰੇ ਨਾਲ ਸਬੰਧਤ ਜਾਅਲੀ ਦਸਤਾਵੇਜ਼ ਬਣਾ ਕੇ ਨੌਕਰੀਆਂ ਲੈ ਲਈਆਂ ਹਨ। ਉਨ੍ਹਾਂ ਦੱਸਿਆ ਕਿ ਇਨਸਾਫ਼ ਲਈ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲੱਗਾ ਹੋਇਆ ਹੈ। ਜ਼ਿਲ੍ਹਾ ਪ੍ਰਧਾਨ ਭੁੰਬਲੀ ਨੇ ਆਖਿਆ ਕਿ ਤਰੱਕੀਆਂ ਵਿੱਚ ਨਾ ਤਾਂ ਕਾਨੂੰਨ ਮੁਤਾਬਕ ਰੋਸਟਰ ਲਾਗੂ ਕੀਤਾ ਗਿਆ ਅਤੇ ਨਾ ਹੀ ਬੈਕਲਾਗ ਭਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਘਾਟਾਂ ਕਾਰਨ ਅਤੇ ਅਧਿਕਾਰੀਆਂ ਦੀ ਮਾੜੀ ਸੋਚ ਕਾਰਨ ਕੁਝ ਅਧਿਆਪਕ ਤੇ ਮੁਲਾਜ਼ਮ 20-25 ਸਾਲ ਦੀ ਸਰਵਿਸ ਤੋਂ ਬਾਅਦ ਵੀ ਅਧਿਆਪਕ ਤੋਂ ਹੈੱਡ ਟੀਚਰ ਤੱਕ ਨਹੀਂ ਬਣ ਸਕੇ। ਸੂਬਾਈ ਆਗੂ ਜੈਤੋਸਰਜਾ ਨੇ ਕਿਹਾ ਕਿ ਹੱਕਾਂ ਤੋਂ ਵਿਰਵੇ ਮੁਲਾਜ਼ਮਾਂ ਨੂੰ ਅਦਾਲਤਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।

Advertisement

Advertisement
Advertisement
×