DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਕੂਲ ਬਚਾਓ ਮੋਰਚਾ: ਐਕਸ਼ਨ ਕਮੇਟੀ ਵੱਲੋਂ ਮੋਮਬੱਤੀ ਮਾਰਚ

ਸਕੂਲ ਨੂੰ ਸੰਘ ਦੀ ਵਿਦਿਅਕ ਸ਼ਾਖਾ ਨੂੰ ਸੌਂਪਣ ਦੇ ਚਰਚੇ; ਬੀ ਬੀ ਐੱਮ ਬੀ ਨੂੰ ਮਰਜ਼ੀ ਨਹੀਂ ਕਰਨ ਦਿਆਂਗੇ: ਘੁੰਮਣ

  • fb
  • twitter
  • whatsapp
  • whatsapp
featured-img featured-img
ਬੀ ਬੀ ਐੱਮ ਬੀ ਦੇ ਫ਼ੈਸਲੇ ਖ਼ਿਲਾਫ਼ ਸ਼ਹਿਰ ’ਚ ਮੋਮਬੱਤੀ ਮਾਰਚ ਕਰਦੇ ਹੋਏ ਲੋਕ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਇੱਥੇ ਡੀ ਏ ਵੀ ਸਕੂਲ ਮੋਰਚਾ ਵੱਲੋਂ ਸ਼ਹਿਰ ’ਚ ਮੌਨ ਮੋਮਬੱਤੀ ਮਾਰਚ ਕੀਤਾ ਗਿਆ ਜਿਸ ਦੀ ਅਗਵਾਈ ਜੁਆਇੰਟ ਐਕਸ਼ਨ ਕਮੇਟੀ ਨੇ ਕੀਤੀ। ਮਾਰਚ ਵਿੱਚ ਹਲਕਾ ਵਿਧਾਇਕ ਕਰਮਬੀਰ ਸਿੰਘ ਘੁੰਮਣ ਵੀ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਬੀ ਬੀ ਐੱਮ ਬੀ ਪ੍ਰਸ਼ਾਸਨ ਵੱਲੋਂ ਡੀ ਏ ਵੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਿਛਲੇ 40 ਸਾਲ ਤੋਂ ਸੀਨੀਅਰ ਸੈਕੰਡਰੀ ਸਕੂਲ ਚਲਾਇਆ ਜਾ ਰਿਹਾ ਹੈ ਪਰ ਸਾਲ 2025 ਵਿੱਚ ਬੀ ਬੀ ਐੱਮ ਬੀ ਪ੍ਰਸ਼ਾਸਨ ਨੇ ਡੀ ਏ ਵੀ ਨਾਲ ਅਗਲੇ 20 ਸਾਲਾਂ ਲਈ ਕਰਾਰ ਕਰਨ ਦੀ ਬਜਾਇ ਇੱਕ ਸਾਲ ਮਾਰਚ 2026 ਤੱਕ ਹੀ ਕੀਤਾ ਹੈ। ਕਨਸੋਆਂ ਹਨ ਕਿ ਬੀ ਬੀ ਐੱਮ ਬੀ ਪ੍ਰਸ਼ਾਸਨ ਹੁਣ ਇਹ ਸਕੂਲ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਵਿੱਦਿਆ ਭਾਰਤੀ ਸ਼ਾਖਾ ਨੂੰ ਦੇਣ ਜਾ ਰਿਹਾ ਹੈ, ਜਿਸ ਦਾ ਸਕੂਲ ’ਚ ਪੜ੍ਹਦੇ ਵਿਦਿਆਰਥੀਆਂ ਦੇ ਮਾਪੇ, ਅਧਿਆਪਕ ਅਤੇ ਸ਼ਹਿਰ ’ਚ ਡੀ ਏ ਵੀ ਸਕੂਲ ਦੇ ਸਮਰਥਕ ਬੀ ਬੀ ਐੱਮ ਬੀ ਦੇ ਰੁਖ਼ ਦਾ ਸਖ਼ਤ ਵਿਰੋਧ ਕਰ ਰਹੇ ਹਨ। ਪਿਛਲੇ 6 ਮਹੀਨੇ ਤੋਂ ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਇਹ ਲੋਕ ਸੰਘਰਸ਼ ਕਰ ਰਹੇ ਹਨ। ਉਧਰ ਬੀ ਬੀ ਐੱਮ ਬੀ ਪ੍ਰਸ਼ਾਸਨ ਸਕੂਲ ਨੂੰ ਜ਼ੀਰੋ ਬਜਟ ਤਹਿਤ ਚਲਾਉਣ ਦੀ ਗੱਲ ਕਰ ਰਿਹਾ ਹੈ। ਇਸ ਰੇੜਕੇ ਵਿਚਾਲੇ ਸਕੂਲ ’ਚ ਪੜ੍ਹਦੇ ਕਰੀਬ 12 ਸੌ ਬੱਚਿਆਂ ਦਾ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ। ਮਾਪਿਆਂ ਨੇ ਬੀ ਬੀ ਐੱਮ ਬੀ ਪ੍ਰਸ਼ਾਸਨ ਨੂੰ ਪਹਿਲਾਂ ਦੀ ਤਰ੍ਹਾਂ ਡੀ ਏ ਵੀ ਅਧੀਨ ਹੀ ਸਕੂਲ ਚਲਾਉਣ ਦੀ ਮੰਗ ਕੀਤੀ। ਆਪਣੀ ਮੰਗ ਨੂੰ ਲੈ ਕੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਕੂਲ ਦੇ ਬਾਹਰ ਪੱਕਾ ਮੋਰਚਾ ਲਾਇਆ ਹੋਇਆ ਹੈ। ਕੱਲ੍ਹ ਡੀ ਏ ਵੀ ਸਕੂਲ ਬਚਾਓ ਮੋਰਚਾ ਦੇ ਬੈਨਰ ਹੇਠਾਂ ਸ਼ਹਿਰ ’ਚ ਮੌਨ ਮੋਮਬੱਤੀ ਮਾਰਚ ਕੀਤਾ ਗਿਆ ਸੀ ਜਿਸ ਵਿੱਚ ਹਲਕਾ ਵਿਧਾਇਕ ਕਰਮਬੀਰ ਘੁੰਮਣ ਵੀ ਸ਼ਾਮਲ ਹੋਏ। ਮੋਰਚੇ ਨੇ ਐਲਾਨ ਕੀਤਾ ਕਿ ਉਹ ਜਾਨ ਦੇ ਦੇਣਗੇ ਪਰ ਡੀ ਏ ਵੀ ਤੋਂ ਇਲਾਵਾ ਹੋਰ ਕਿਸੇ ਨੂੰ ਸਕੂਲ ਜਾਣ ਨਹੀਂ ਦੇਣਗੇ। ਵਿਧਾਇਕ ਘੁੰਮਣ ਨੇ ਕਿਹਾ ਕਿ ਕੇਂਦਰ ’ਚ ਭਾਜਪਾ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਪਰ ਪੰਜਾਬ ਸਰਕਾਰ ਬੀ ਬੀ ਐੱਮ ਬੀ ਡੀ ਏ ਵੀ ਮਾਮਲੇ ’ਚ ਲੋਕਾਂ ਨਾਲ ਖੜ੍ਹੀ ਹੈ। ਉਨ੍ਹਾਂ ਅਗਾਮੀ ਵਿਧਾਨ ਸਭਾ ’ਚ ਵੀ ਸਕੂਲ ਦਾ ਮਾਮਲਾ ਉਠਾਉਣ ਦੀ ਗੱਲ ਕਹੀ। ਸ੍ਰੀ ਘੁੰਮਣ ਨੇ ਕਿਸੇ ਵੀ ਕੀਮਤ ’ਤੇ ਬੀ ਬੀ ਐੱਮ ਬੀ ਮਰਜ਼ੀ ਬਰਦਾਸ਼ਨ ਨਾ ਕਰਨ ਦੀ ਗੱਲ ਕਹੀ।

Advertisement
Advertisement
×