DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸਤਨਾਮ ਗਿੱਲ ਵੱਲੋਂ ਮਾਂਝੀ ਨਾਲ ਮੁਲਾਕਾਤ

ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਕੌਮੀ ਪ੍ਰਧਾਨ ਨੇ ਕੇਂਦਰੀ ਮੰਤਰੀ ਨਾਲ ਵਪਾਰੀਆਂ ਤੇ ਸਿੱਖਾਂ ਦੇ ਮਾਮਲਿਆਂ ’ਤੇ ਚਰਚਾ ਕੀਤੀ

  • fb
  • twitter
  • whatsapp
  • whatsapp
Advertisement

ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਦੇ ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਨਾਲ ਮੁਲਾਕਾਤ ਕਰਕੇ ਪੰਜਾਬੀ ਵਪਾਰੀਆਂ ਦੀ ਬਾਂਹ ਫੜ੍ਹਨ ਅਤੇ ਕੇਂਦਰੀ ਗ੍ਰਾਂਟਾਂ ਮਿਲਣ ’ਚ ਦਰਪੇਸ਼ ਅੜਿੱਕੇ ਦੂਰ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖ ਹਲਕਿਆਂ ’ਚ ਸਰਗਰਮ ਸਿੱਖ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੂੰ ਕੇਂਦਰੀ ਮੰਤਰੀ ਵੱਲੋਂ ਮੀਟਿੰਗ ਲਈ ਭੇਜੇ ਸੱਦੇ ਤੋਂ ਜਾਣੂ ਕਰਵਾ ਕੇ ਲਟਕਦੇ ਮਾਮਲਿਆਂ ਨੂੰ ਫਿਰ ਤੋਂ ਚਰਚਾ ਅਧੀਨ ਲਿਆਂਦਾ ਜਾਵੇਗਾ। ਸ੍ਰੀ ਗਿੱਲ ਨੇ ਦੱਸਿਆ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਅਤੇ ਵਪਾਰ ਦਾ ਕੇਂਦਰ ਮੰਨੇ ਜਾਂਦੇ ਜ਼ਿਲ੍ਹਆਂ ’ਚ ਲਘੂ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ’ਚ ਸੈਮੀਨਾਰ ਰੱਖਣ ਦੇ ਸੱਦੇ ਵੀ ਦਿੱਤੇ ਹਨ। ਉਨਾ ਦੱਸਿਆ ਕਿ ਡੈਲੀਗੇਟ ’ਚ ਸ਼ਾਮਲ ‘ਹਮ’ (ਹਿੰਦੋਸਤਾਨੀ ਆਵਾਮ ਮੌਰਚਾ) (ਸੈਕੁਲਰ) ਦੇ ਪੰਜਾਬ ਤੋਂ ਪ੍ਰਤੀਨਿਧ ਕੁਲਦੀਪ ਸਿੰਘ ਅਟਵਾਲ ਸਦਕਾ ਇਹ ਮਿਲਣੀ ਨੇਪਰੇ ਚੜ੍ਹੀ। ਇੱਕ ਸਵਾਲ ਦੇ ਜਵਾਬ ’ਚ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਸ੍ਰੀ ਮਾਂਝੀ ਨੇ ਵਿਚਾਰ ਚਰਚਾ ਉਪਰੰਤ ਸਿੱਖਾਂ ਦੇ ਚਰਚਿਤ ਮਾਮਲਿਆਂ ਅਤੇ ਕੇਂਦਰੀ ਪੱਧਰ ’ਤੇ ਸਿੱਖ ਭਾਈਚਾਰੇ ਲਈ ਵਿਸ਼ੇਸ਼ ਤੌਰ ਤੇ ਕੁਝ ਕਰ ਵਿਖਾਉਣ ਦੀ ਮਨਸ਼ਾ ਵੀ ਜ਼ਾਹਰ ਕੀਤੀ ਹੈ।

Advertisement

ਚੱਬੇਵਾਲ ਦੀ ਕੇਂਦਰੀ ਮੰਤਰੀ ਸ਼ੇਖਾਵਤ ਨਾਲ ਮੁਲਾਕਾਤ

ਫਗਵਾੜਾ (ਪੱਤਰ ਪ੍ਰੇਰਕ): ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਨਵੀਂ ਦਿੱਲੀ ’ਚ ਕੇਂਦਰੀ ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕਰ ਕੇ ਫਗਵਾੜਾ ਨੇੜਲੇ ਪਿੰਡ ਖਾਟੀ ਵਿਖੇ ਸਥਿਤ ਭਗਵਾਨ ਪਰਸ਼ੁਰਾਮ ਜੀ ਦੇ ਪਵਿੱਤਰ ਤਪ ਸਥਲ ਨੂੰ ਕੇਂਦਰ ਸਰਕਾਰ ਦੀ ‘ਪਿਲਗ੍ਰੀਮੇਜ ਰੀਜੂਵੀਨੇਸ਼ਨ ਐਂਡ ਸਪਿਰਿਚੂਅਲ, ਹੈਰੀਟੇਜ ਆਗਮੈਂਟੇਸ਼ਨ ਡਰਾਈਵ ਸਕੀਮ ਤਹਿਤ ਵਿਕਸਤ ਕਰਨ ਲਈ ਪ੍ਰਸਤਾਵ ਸੌਂਪਿਆ। ਉਨ੍ਹਾਂ ਕਿਹਾ ਕਿ ਇਹ ਤਪ ਸਥਲ ਪੰਜਾਬ ਤੇ ਗੁਆਂਢੀ ਰਾਜਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਆਸਥਾ ਦਾ ਕੇਂਦਰ ਹੈ, ਜਿਸ ਨੂੰ ਧਾਰਮਿਕ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨਾ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਮੰਗ ਕੀਤੀ ਕਿ ਸੈਰ-ਸਪਾਟਾ ਮੰਤਰਾਲਾ ਪ੍ਰਸਤਾਵ ਦੀ ਤਜਵੀਜ਼ ਨੂੰ ਵਿਚਾਰਦਿਆਂ ਲੋੜੀਂਦਾ ਅਧਿਐਨ ਕਰੇ। ਉਨ੍ਹਾਂ ਕਿਹਾ ਕਿ ਮੰਤਰਾਲਾ ਪ੍ਰਸ਼ਾਦ ਸਕੀਮ ਰਾਹੀਂ ਦੇਸ਼ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਵਿਕਾਸ ਲਈ ਲਗਾਤਾਰ ਯਤਨ ਕਰ ਰਿਹਾ ਹੈ ਤੇ ਭਗਵਾਨ ਪਰਸ਼ੁਰਾਮ ਦੇ ਤਪ ਸਥਲ ਦੇ ਪ੍ਰਸਤਾਵ ’ਤੇ ਵੀ ਵਿਚਾਰ ਕੀਤਾ ਜਾਵੇਗਾ।

Advertisement

Advertisement
×