ਗੜ੍ਹੀ ਮਾਨਸੋਵਾਲ ਦੀ ਸਰੋਜ ਬਾਲਾ ਫ਼ੌਜ ’ਚ ਮੇਜਰ ਬਣੀ

ਗੜ੍ਹੀ ਮਾਨਸੋਵਾਲ ਦੀ ਸਰੋਜ ਬਾਲਾ ਫ਼ੌਜ ’ਚ ਮੇਜਰ ਬਣੀ

ਮੇਜਰ ਸਰੋਜ ਬਾਲਾ ਦੀ ਤਰੱਕੀ ਮੌਕੇ ਸਟਾਰ ਲਗਾਉਂਦੇ ਹੋਏ ਫ਼ੌਜ ਦੇ ਸੀਨੀਅਰ ਅਫ਼ਸਰ। -ਫੋਟੋ: ਸੇਖੋਂ

ਗੜ੍ਹਸ਼ੰਕਰ: ਤਹਿਸੀਲ ਦੇ ਨੀਮ ਪਹਾੜੀ ਖਿੱਤੇ ਬੀਤ ਦੇ ਪਿੰਡ ਗੜ੍ਹੀ ਮਾਨਸੋਵਾਲ ਦੀ ਜੰਮਪਲ ਸਰੋਜ ਬਾਲਾ ਨੇ ਭਾਰਤੀ ਫ਼ੌਜ ਵਿਚ ਮੇਜਰ ਵਜੋਂ ਤਰੱਕੀ ਹਾਸਲ ਕਰ ਕੇ ਇਸ ਪਿਛੜੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। 2016 ਵਿਚ ਡਾ. ਸਰੋਜ ਬਾਲਾ ਦੀ ਚੋਣ ਭਾਰਤੀ ਫ਼ੌਜ ਵਿਚ ਬਤੌਰ ਕੈਪਟਨ ਹੋਈ ਸੀ ਅਤੇ ਕੁਝ ਦਿਨ ਪਹਿਲਾਂ ਫ਼ੌਜ ਵਿਚ ਤਰੱਕੀ ਹਾਸਲ ਕਰ ਕੇ ਉਨ੍ਹਾਂ ਨੇ ਮੇਜਰ ਦਾ ਪਦ ਹਾਸਲ ਕੀਤਾ ਹੈ। ਸਰੋਜ ਬਾਲਾ ਦੇ ਸਕੂਲ ਅਧਿਆਪਕ ਅਮਰੀਕ ਦਿਆਲ ਨੇ ਕਿਹਾ ਕਿ ਮੇਜਰ ਸਰੋਜ ਬਾਲਾ ਔਰਤਾਂ ਦੇ ਸਸ਼ਕਤੀਕਰਨ ਦੀ ਮਿਸਾਲ ਹੈ। -ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All