ਸੰਤੋਸ਼ ਕਟਾਰੀਆ ਨੇ ਚੰਦਿਆਣੀ ਖੁਰਦ ਵਿਚ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ
ਅਸ਼ੋਕ ਕਟਾਰੀਆ ਅਤੇ ਯੂਥ ਪ੍ਰਧਾਨ ਕਰਨਵੀਰ ਕਟਾਰੀਆ ਨੇ ਸ਼ਿਰਕਤ ਕੀਤੀ
ਪਿੰਡ ਚੰਦਿਆਣੀ ਖੁਰਦ ਵਿੱਚ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ 50 ਲੱਖ ਰੁਪਏ ਦੀ ਭਾਰੀ ਲਾਗਤ ਨਾਲ ਤਿਆਰ ਹੋਣ ਵਾਲੇ ਅਧੁਨਿਕ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੇ ਨਾਲ ਸੀਨੀਅਰ ‘ਆਪ’ ਆਗੂ ਅਸ਼ੋਕ ਕਟਾਰੀਆ ਅਤੇ ਯੂਥ ਪ੍ਰਧਾਨ ਕਰਨਵੀਰ ਕਟਾਰੀਆ ਅਤੇ ਦੇਵ ਰਾਜ ਬਲਾਕ ਸਮਿਤੀ ਮੈਂਬਰ ਹਾਜ਼ਰ ਸਨ।
ਸੰਤੋਸ਼ ਕਟਾਰੀਆ ਨੇ ਕਿਹਾ ਕਿ ਇਹ ਸਟੇਡੀਅਮ ਸਾਡੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਵੱਲ ਵੱਡਾ ਕਦਮ ਸਾਬਤ ਹੋਵੇਗਾ। ਅਸ਼ੋਕ ਕਟਾਰੀਆ ਨੇ ਕਿਹਾ ਕਿ ਸਰਕਾਰ ਆਮ ਆਦਮੀ ਪਾਰਟੀ ਜੋ ਕਹਿੰਦੀ ਹੈ, ਉਹ ਕਰ ਕੇ ਦਿਖਾਉਂਦੀ ਹੈ। ਪਿੰਡਾਂ ਵਿੱਚ ਅਜਿਹੇ ਸਟੇਡੀਅਮ ਬਣਨ ਨਾਲ ਪੇਂਡੂ ਖੇਤਰ ਦੀ ਪ੍ਰਤਿਭਾ ਕੌਮਾਂਤਰੀ ਪੱਧਰ ’ਤੇ ਚਮਕੇਗੀ। ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਕਰਨਵੀਰ ਕਟਾਰੀਆ ਨੇ ਕਿਹਾ ਇਹ ਸਟੇਡੀਅਮ ਨੌਜਵਾਨਾਂ ਲਈ ਸਾਡੇ ਵੱਲੋਂ ਤੋਹਫ਼ਾ ਹੈ ਤਾਂ ਜੋ ਉਹ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਗਾ ਸਕਣ। ਇਸ ਮੌਕੇ ਪੰਚਾਇਤ ਸਮਿਤੀ ਮੈਂਬਰ ਦੇਵ ਰਾਜ, ਸਰਪੰਚ ਖੁਰਦਾ ਲਾਲ ਚੰਦ, ਹਰਸ਼ਦੀਪ ਸਿੰਘ ਜੇ ਈ, ਠੇਕੇਦਾਰ ਗੁਰਦਿਆਲ ਸਿੰਘ, ਠੇਕੇਦਾਰ ਚਮਨ ਲਾਲ, ਰਾਮ ਪਾਲ ਚੇਚੀ, ਮਦਨ ਲਾਲ, ਹਰਬੰਸ ਲਾਲ ਠੇਕੇਦਾਰ, ਸੁਰਿਦਰ ਸਿੰਘ, ਰਾਮ ਧੰਨ, ਮਦਨ ਲਾਲ, ਬੰਟੀ ਭਾਟੀਆ ,ਬੰਟੀ ਚੇਚੀ, ਧਰਮ ਚੰਦ, ਰਾਮ ਕਿਸ਼ਨ, ਬਚਨ ਭਾਟੀਆ, ਪਰਮਿੰਦਰ ਕੁਮਾਰ, ਹਰਿੰਦਰ ਕੁਮਾਰ, ਵਿੱਕੀ ਚੇਚੀ, ਵਿਜੈ ਕੁਮਾਰ, ਕੇਸਰ ਖੇਪੜ, ਬਲਦੇਵ ਖੇਪੜ ਆਦਿ ਹਾਜ਼ਰ ਸਨ।

