DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਿੰਗਲਵਾੜਾ ਦੇ ਸਾਹਿਲਦੀਪ ਨੇ ਸੋਨ ਤਗ਼ਮਾ ਜਿੱਤਿਆ

ਸਾਹਿਲਦੀਪ, ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ ਅਤੇ ਹੋਰਨਾਂ ਦੇ ਨਾਲ। ਭਗਤ ਪੂਰਨ ਸਿੰਘ ਸਕੂਲ ਫਾਰ ਦਿ ਡੈੱਫ ਦੇ ਵਿਦਿਆਰਥੀ ਸਾਹਿਲਦੀਪ ਨੇ ਡੋਂਬਿਵਲੀ, ਮਹਾਰਾਸ਼ਟਰ ਵਿੱਚ ਹੋਈ ਦੂਜੀ ਏਸ਼ੀਆ ਪੈਸਿਫਿਕ ਡੈੱਫ ਜੂਡੋ ਚੈਂਪੀਅਨਸ਼ਿਪ ਵਿੱਚ 60 ਕਿਲੋ ਭਾਰ ਵਰਗ ਵਿੱਚ ਸੋਨੇ ਦਾ...

  • fb
  • twitter
  • whatsapp
  • whatsapp
Advertisement
ਸਾਹਿਲਦੀਪ, ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ ਅਤੇ ਹੋਰਨਾਂ ਦੇ ਨਾਲ।
ਸਾਹਿਲਦੀਪ, ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ ਅਤੇ ਹੋਰਨਾਂ ਦੇ ਨਾਲ।

ਭਗਤ ਪੂਰਨ ਸਿੰਘ ਸਕੂਲ ਫਾਰ ਦਿ ਡੈੱਫ ਦੇ ਵਿਦਿਆਰਥੀ ਸਾਹਿਲਦੀਪ ਨੇ ਡੋਂਬਿਵਲੀ, ਮਹਾਰਾਸ਼ਟਰ ਵਿੱਚ ਹੋਈ ਦੂਜੀ ਏਸ਼ੀਆ ਪੈਸਿਫਿਕ ਡੈੱਫ ਜੂਡੋ ਚੈਂਪੀਅਨਸ਼ਿਪ ਵਿੱਚ 60 ਕਿਲੋ ਭਾਰ ਵਰਗ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਹੈ। ਸਾਹਿਲਦੀਪ ਦੀ ਚੋਣ ਅਗਲੇ ਕੌਮਾਂਤਰੀ ਮੁਕਾਬਲੇ ਲਈ ਹੋਈ ਹੈ। ਇਹ ਕਾਮਯਾਬੀ ਉਸ ਦੀ ਮਿਹਨਤ ਅਤੇ ਉਸ ਦੇ ਕੋਚ ਰਾਕੇਸ਼ ਕੁਮਾਰ ਦੀ ਮਦਦ ਤੇ ਮਾਰਗਦਰਸ਼ਨ ਦਾ ਨਤੀਜਾ ਹੈ। ਇਸ ਮੌਕੇ ਪਿੰਗਲਵਾੜਾ ਸੰਸਥਾ ਦੀ ਮੁਖੀ ਡਾਕਟਰ ਇੰਦਰਜੀਤ ਕੌਰ, ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ ਅਤੇ ਡਾਇਰੈਕਟਰ ਰਾਜਿੰਦਰ ਪਾਲ ਸਿੰਘ ਨੇ ਸਾਹਿਲਦੀਪ ਅਤੇ ਉਸ ਦੇ ਕੋਚ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪਿੰਗਲਵਾੜਾ ਪਰਿਵਾਰ ਨੇ ਸਾਹਿਲਦੀਪ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਗਈ ਅਤੇ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ।

ਲੈਂਡਮਾਰਕ ਸਕੂਲ ਵਿੱਚ ਗੁਰਮਤਿ ਪ੍ਰੀਖਿਆ

ਭੋਗਪੁਰ: ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਅਧੀਨ ਸਰਕਲ ਨੰਬਰ 36 ਦੀ ਪ੍ਰਿੰਸੀਪਲ ਕੁਲਵੀਰ ਕੌਰ ਦੀ ਰਹਿਨੁਮਾਈ ਹੇਠ ਦੀ ਲੈਂਡਮਾਰਕ ਸਕੂਲ ਭੋਗਪੁਰ ਵਿੱਚ ਗੁਰਮਤਿ ਪ੍ਰੀਖਿਆ ਕਰਵਾਈ ਗਈ। ਇਸ ਵਿੱਚ ਸਕੂਲ ਦੇ 51 ਵਿਦਿਆਰਥੀਆਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਏ ਐੱਸ ਆਈ ਸਤਨਾਮ ਸਿੰਘ, ਕਥਾਵਾਚਕ ਹਰਅੰਮ੍ਰਿਤਪਾਲ ਸਿੰਘ, ਯੂਥ ਆਗੂ ਜਸਪ੍ਰੀਤ ਕੌਰ, ਰਜਿੰਦਰ ਸਿੰਘ ਰਾਜਾ ਅਤੇ ਸਕੂਲ ਦੇ ਪ੍ਰਿੰਸੀਪਲ ਸੋਨਮ ਸ਼ਰਮਾ ਨੇ ਸਾਂਝੇ ਤੌਰ ’ਤੇ ਪਾਸ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ। ਪ੍ਰਿੰਸੀਪਲ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ

Advertisement

ਐਡਵੋਕੇਟ ਪੁਨੀਤ ਬੱਸੀ ਮੈਨੇਜਰ ਨਿਯੁਕਤ

ਦਸੂਹਾ: ਆਰੀਆ ਸਮਾਜ ਐਜੂਕੇਸ਼ਨਲ ਅਤੇ ਵੈੱਲਫੇਅਰ ਸੁਸਾਇਟੀ ਦਸੂਹਾ ਨੇ ਐਡਵੋਕੇਟ ਪੁਨੀਤ ਬੱਸੀ ਨੂੰ ਪ੍ਰਾਚੀਨ ਪਾਂਡਵ ਸਰੋਵਰ ਨੇੜਲੇ ਸ਼ਮਸ਼ਾਨਘਾਟ ਦਾ ਮੈਨੇਜਰ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਰਾਕੇਸ਼ ਬੱਸੀ ਸੇਵਾਵਾਂ ਨਿਭਾਅ ਰਹੇ ਸਨ। ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਵਿਜੈ ਕੁਮਾਰ ਬੱਸੀ ਨੇ ਨਵ-ਨਿਯੁਕਤ ਮੈਨੇਜਰ ਪੁਨੀਤ ਬੱਸੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਿਯੁਕਤੀ ਨਾਲ ਸੰਸਥਾ ਦੇ ਕੰਮਾਂ ਵਿੱਚ ਹੋਰ ਗਤੀ ਆਵੇਗੀ। ਪੁਨੀਤ ਬੱਸੀ ਨੇ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਸ਼ਮਸ਼ਾਨਘਾਟ ਵਿੱਚ ਆਉਣ ਵਾਲੇ ਲੋਕਾਂ ਨੂੰ ਹਰ ਸੰਭਵ ਸਹੂਲਤਾਂ ਪ੍ਰਦਾਨ ਕਰਨ ਲਈ ਉਹ ਹਰ ਵੇਲੇ ਤਿਆਰ ਰਹਿਣਗੇ। ਇਸ ਮੌਕੇ ਵਾਈਸ ਪ੍ਰਧਾਨ ਸੁਤੰਤਰ ਕੁਮਾਰ ਚੋਪੜਾ, ਓਮਕਾਰ ਰਲਹਣ, ਕੌਂਸਲਰ ਜੋਵਨ ਬੱਸੀ, ਰਮੇਸ਼ ਬੱਸੀ, ਅਮਿਤ ਬੱਸੀ, ਸੁਮਿਤ ਚੋਪੜਾ, ਰਮੇਸ਼ ਜਸਵਾਲ, ਜਸਬੀਰ ਸਿੰਘ, ਕੌਂਸਲਰ ਭੁੱਲਾ ਰਾਣਾ, ਐਡਵੋਕੇਟ ਐੱਮ ਕੇ ਪੁਰੀ ਅਤੇ ਰਾਜੇਸ਼ ਗੁਪਤਾ ਸਣੇ ਹੋਰ ਪਤਵੰਤੇ ਮੌਜੂਦ ਸਨ। -ਪੱਤਰ ਪ੍ਰੇਰਕ

Advertisement

ਵਪਾਰ ਮੰਡਲ ਦਾ ਵਫ਼ਦ ਡੀ ਐੱਸ ਪੀ ਨੂੰ ਮਿਲਿਆ

ਦਸੂਹਾ: ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਸੂਹਾ ਦੇ ਵਫ਼ਦ ਨੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਦੀ ਅਗਵਾਈ ਹੇਠ ਨਵ-ਨਿਯੁਕਤ ਡੀ ਐੱਸ ਪੀ ਹਰਗੁਰਦੇਵ ਸਿੰਘ ਨਾਲ ਮੁਲਾਕਾਤ ਕੀਤੀ। ਵਪਾਰੀਆਂ ਨੇ ਡੀ ਐੱਸ ਪੀ ਨੂੰ ਅਹੁਦਾ ਸੰਭਾਲਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ। ਸ੍ਰੀ ਠੁਕਰਾਲ ਅਤੇ ਵਪਾਰੀਆਂ ਵੱਲੋਂ ਸ਼ਹਿਰ ਦੇ ਪ੍ਰਮੁੱਖ ਚੌਕਾਂ ਵਿੱਚ ਨਾਕਬੰਦੀ ਕਰਨ, ਸ਼ਹਿਰ ਦੀ ਅੰਦਰੂਨੀ ਆਵਜਾਈ ਵਿੱਚ ਸੁਧਾਰ ਕਰਨ, ਰਾਤ ਵੇਲੇ ਗਸ਼ਤ ਵਧਾਉਣ ਅਤੇ ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਨੂੰ ਨੱਥ ਪਾਉਣ ਦੀ ਮੰਗ ਕਰਦਿਆਂ ਹੋਰ ਲੋਕ ਮਸਲਿਆਂ ’ਤੇ ਵਿਚਾਰਾਂ ਕੀਤੀਆਂ। ਡੀ ਐੱਸ ਪੀ ਹਰਗੁਰਦੇਵ ਸਿੰਘ ਨੇ ਵਪਾਰੀਆਂ ਨੂੰ ਇਨ੍ਹਾਂ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਨਿਰਮਲ ਸਿੰਘ ਤਲਵਾੜ, ਰਾਕੇਸ਼ ਮਹਾਜਨ, ਅਰਵਿੰਦਰ ਕਾਲਾ, ਕੈਲਾਸ਼ ਡੋਗਰਾ, ਰਾਜੂ ਠੁਕਰਾਲ, ਪਿੰਕੂ ਤੁਲੀ, ਦਵਿੰਦਰ ਰੋਜ਼ੀ, ਚਮਨ ਲਾਲ ਜੰਬਾ, ਬਲਦੇਵ ਠਾਕੁਰ, ਤਰਲੋਕ ਸਿੰਘ ਅਰੋੜਾ, ਸੰਜੂ ਸ਼ਰਮਾ, ਲੱਖਾ ਸਿੰਘ, ਪਰਮਜੀਤ ਸਿੰਘ ਪੰਮਾ, ਮਨੂੰ ਪੁਰੀ, ਡਾ. ਸੁਖਵਿੰਦਰ ਸਿੰਘ, ਵਿੱਕੀ ਵਰਮਾ, ਲੱਖਾ ਸਿੰਘ, ਜਗਮੋਹਣ ਪੁਰੀ, ਰਾਜਾ ਖੁੱਲਰ, ਰਾਜੇਸ਼ ਚੱਢਾ, ਬੰਟੀ ਮਹਾਜਨ, ਰੋਸ਼ਨ ਲਾਲ, ਪ੍ਰਵੀਨ ਕੁਮਾਰ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ

ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ

ਗੜ੍ਹਸ਼ੰਕਰ: ਇੱਥੋਂ ਦੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿੱਚ ਬੀ ਏ ਭਾਗ ਦੂਜਾ ਦੇ ਵਿਦਿਆਰਥੀਆਂ ਨੇ ਬੀ ਏ ਭਾਗ ਤੀਜਾ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਕਾਲਜ ਵਿੱਚ ਪੜ੍ਹਾਈ ਕਰਦਿਆਂ ਵਿਦਿਆਰਥੀਆਂ ਦਾ ਸੰਸਥਾ ਨਾਲ ਵਿਸ਼ੇਸ਼ ਮੋਹ ਬਣ ਜਾਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇਰੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਪਾਰਟੀ ਦੇ ਪ੍ਰਬੰਧ ਲਈ ਬੀ ਏ ਭਾਗ ਦੂਜਾ ਦੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜਾਈ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ। ਇਸ ਮੌਕੇ ਬੀਏ ਭਾਗ ਦੂਜਾ ਦੇ ਵਿਦਿਆਰਥੀ ਮੁਕੁਲ, ਹਰਵੀਰ ਮਾਨ, ਜੈ ਸ਼ਰਮਾ, ਪ੍ਰਿੰਸ ਮਹੇ ਅਤੇ ਕਮਲਜੋਤ ਨੇ ਮੰਚ ਦੀ ਕਾਰਵਾਈ ਚਲਾਈ। ਇਸ ਮੌਕੇ ਕਾਲਜ ਦੇ ਸਟਾਫ ਨੇ ਵੀ ਵਿਦਿਆਰਥਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। -ਪੱਤਰ ਪ੍ਰੇਰਕ

ਮਗਨਰੇਗਾ ਮਜ਼ਦੂਰ ਪਿੰਡਾਂ ’ਚ ਰੈਲੀਆਂ ਕਰਨਗੇ

ਪਠਾਨਕੋਟ: ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਪਿੰਡ ਐਮਾ ਵਿੱਚ ਲੇਖ ਰਾਜ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ਨੂੰ ਜਥੇਬੰਦੀ ਦੀ ਆਗੂ ਸੁਧਾ ਰਾਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ 15 ਮਈ ਨੂੰ ਮਗਨਰੇਗਾ ਮਜ਼ਦੂਰਾਂ ਵੱਲੋਂ ਹੜਤਾਲ ਕੀਤੀ ਜਾਵੇਗੀ ਤੇ ਪਿੰਡਾਂ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ। ਮਗਨਰੇਗਾ ਦੀ ਥਾਂ ਨਵਾਂ ਲਿਆਂਦੇ ਕਾਨੂੰਨ ਦਾ ਵਿਰੋਧ ਕੀਤਾ ਜਾਵੇਗਾ। -ਪੱਤਰ ਪ੍ਰੇਰਕ

ਦੁੱਖ ਦਾ ਪ੍ਰਗਟਾਵਾ

ਬਟਾਲਾ: ਸ਼ਹੀਦ ਬਾਬਾ ਜੀਵਨ ਸਿੰਘ ਵਿੱਦਿਅਕ ਭਲਾਈ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਕਾਜ਼ਮਪੁਰ ਸਣੇ ਹੋਰਾਂ ਨੇ ਸੰਸਥਾ ਸਰਪ੍ਰਸਤ ਜਸਵੰਤ ਸਿੰਘ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਮਰਹੂਮ ਜਸਵੰਤ ਸਿੰਘ ਦੀ ਮੌਤ ਨਾਲ ਕੌਮ ਨੂੰ ਵੱਡਾ ਘਾਟਾ ਪਿਆ ਹੈ। ਇਸੇ ਤਰ੍ਹਾਂ ਐੱਸ ਸੀ/ਬੀ ਸੀ ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਸਵਿੰਦਰ ਸਿੰਘ ਜੈਤੋਸਰਜਾ, ਸਤਨਾਮ ਸਿੰਘ ਥਰੀਏਵਾਲ, ਸਮਾਜ ਸੇਵੀ ਮੁਖਤਾਰ ਸਿੰਘ ਲਾਹੌਰੀਆ ਨੇ ਜਸਵੰਤ ਸਿੰਘ ਚੰਡੀਗੜ੍ਹ ਦੀ ਬੇਵਕਤੀ ਮੌਤ ’ਤੇ ਦੁੱਖ ਜ਼ਾਹਿਰ ਕੀਤਾ। -ਨਿੱਜੀ ਪੱਤਰ ਪ੍ਰੇਰਕ

Advertisement
×