DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਮ੍ਰਿਤਸਰ ਹਵਾਈ ਅੱਡੇ ਉੱਤੇ ਰਨਵੇਅ ਦੀ ਮੁਰੰਮਤ ਸ਼ੁਰੂ

ਏਅਰਪੋਰਟ ਅਥਾਰਟੀ ਆਫ ਇੰਡੀਆ (ਏ ਏ ਆਈ) ਨੇ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਰਨਵੇਅ ਦੀ ਰੀਕਾਰਪੇਟਿੰਗ ਸਣੇ ਮੁਰੰਮਤ ਦੇ ਹੋਰ ਕੰਮਾਂ ਕਾਰਨ ਰੋਜ਼ਾਨਾ ਅੱਠ ਘੰਟੇ ਹਵਾਈ ਉਡਾਣਾ ਸੰਚਾਲਨ ਦਾ ਕੰਮ ਬੰਦ ਰਹੇਗਾ। ਮਰੰਮਤ ਦਾ ਇਹ ਕਾਰਜ ਸਤੰਬਰ ਮਹੀਨੇ ਤੱਕ ਚੱਲੇਗਾ।...

  • fb
  • twitter
  • whatsapp
  • whatsapp
featured-img featured-img
ਅੰਮ੍ਰਿਤਸਰ ਹਵਾਈ ਅੱਡੇ ਦਾ ਰਨਵੇਅ। -ਫੋਟੋ: ਵਿਸ਼ਾਲ ਕੁਮਾਰ
Advertisement

ਏਅਰਪੋਰਟ ਅਥਾਰਟੀ ਆਫ ਇੰਡੀਆ (ਏ ਏ ਆਈ) ਨੇ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਰਨਵੇਅ ਦੀ ਰੀਕਾਰਪੇਟਿੰਗ ਸਣੇ ਮੁਰੰਮਤ ਦੇ ਹੋਰ ਕੰਮਾਂ ਕਾਰਨ ਰੋਜ਼ਾਨਾ ਅੱਠ ਘੰਟੇ ਹਵਾਈ ਉਡਾਣਾ ਸੰਚਾਲਨ ਦਾ ਕੰਮ ਬੰਦ ਰਹੇਗਾ। ਮਰੰਮਤ ਦਾ ਇਹ ਕਾਰਜ ਸਤੰਬਰ ਮਹੀਨੇ ਤੱਕ ਚੱਲੇਗਾ।

ਮੁਰੰਮਤ ਦੇ ਇਸ ਕਾਰਜ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਬੰਧਕਾਂ ਨੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਗਰਮੀਆਂ ਦੇ ਉਡਾਣ ਸੰਚਾਲਨ ਦੇ ਸਮੇਂ ਵਿੱਚ ਤਬਦੀਲੀ ਦਾ ਐਲਾਨ ਕੀਤਾ ਹੈ। ਇਹ ਪਾਬੰਦੀ ਪਹਿਲੀ ਅਪਰੈਲ ਤੋਂ 27 ਸਤੰਬਰ ਤੱਕ ਲਾਗੂ ਰਹੇਗੀ। ਇਸ ਦੌਰਾਨ ਰਨਵੇਅ ਰੋਜ਼ਾਨਾ 13:45 ਤੋਂ 21:45 ਘੰਟੇ ਤੱਕ ਗ਼ੈਰ-ਕਾਰਜਸ਼ੀਲ ਰਹੇਗਾ। ਇਸ ਦੌਰਾਨ 13:45 ਵਜੇ ਤੋਂ 21:45 ਵਜੇ ਦੇ ਵਿਚਕਾਰ ਉਡਾਣ ਸੰਚਾਲਨ ਨਹੀਂ ਹੋਵੇਗਾ। ਸਾਰੀਆਂ ਏਅਰਲਾਈਨਾਂ ਨੇ ਪਹਿਲਾਂ ਹੀ ਪਹੁੰਚਣ ਅਤੇ ਰਵਾਨਗੀ ਲਈ ਉਡਾਣ ਸ਼ਡਿਊਲ ਸੋਧ ਲਿਆ ਹੈ।

Advertisement

ਹਵਾਈ ਅੱਡੇ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ’ਤੇ ਗਰਮੀਆਂ ਦੇ ਸ਼ਡਿਊਲ ਵਿੱਚ 62 ਉਡਾਣਾਂ ਜਿਨ੍ਹਾਂ ਵਿੱਚ 40 ਘਰੇਲੂ ਅਤੇ 22 ਕੌਮਾਂਤਰੀ ਉਡਾਣਾਂ ਸ਼ਾਮਿਲ ਹਨ। ਅੰਮ੍ਰਿਤਸਰ ਹਵਾਈ ਅੱਡਾ ਘਰੇਲੂ ਰੂਟ ’ਤੇ ਦਿੱਲੀ, ਮੁੰਬਈ, ਕੋਲਕਾਤਾ, ਅਹਿਮਦਾਬਾਦ, ਕੁੱਲੂ, ਸ੍ਰੀਨਗਰ, ਪੁਣੇ ਅਤੇ ਕੌਮਾਂਤਰੀ ਰੂਟ ’ਤੇ ਦੋਹਾ, ਦੁਬਈ, ਸਿੰਗਾਪੁਰ, ਬਰਮਿੰਘਮ, ਲੰਡਨ ਗੈਟਵਿਕ, ਕੁਆਲਾਲੰਪੁਰ, ਸ਼ਾਰਜਾਹ, ਬੈਂਕਾਕ ਨੂੰ ਜੋੜ ਰਿਹਾ ਹੈ।

Advertisement

ਹਵਾਈ ਅੱਡੇ ’ਤੇ ਇਸ ਵੇਲੇ ਈ ਸ਼੍ਰੇਣੀ ਕਿਸਮ ਦੇ ਜਹਾਜ਼ਾਂ ਲਈ 3658 ਮੀਟਰ ਲੰਬਾਈ ਦਾ ਰਨਵੇਅ ਹੈ। ਵਰਤਮਾਨ ਵਿੱਚ ਬੋਇੰਗ 747-800 ਵਰਗੇ ਚੌੜੇ-ਬਾਡੀ ਵਾਲੇ ਜਹਾਜ਼ ਅੰਮ੍ਰਿਤਸਰ ਤੋਂ ਕਤਰ, ਸਿੰਗਾਪੁਰ ਅਤੇ ਬਰਮਿੰਘਮ/ਗੈਟਵਿਕ ਲਈ ਚੱਲ ਰਹੇ ਹਨ। ਜਹਾਜ਼ ਦੇ ਸੁਚਾਰੂ ਅਤੇ ਸੁਰੱਖਿਅਤ ਸੰਚਾਲਨ ਲਈ ਰਨਵੇਅ ਦੀ ਸਤਹਿ ਨੂੰ ਰੀਕਾਰਪੇਟਿੰਗ ਦੀ ਲੋੜ ਹੈ।

ਰਨਵੇਅ ਦੀ ਰੀ-ਕਾਰਪੇਟਿੰਗ ਦਾ ਕੰਮ ਪਿਛਲੇ ਸਾਲ ਅਪਰੈਲ 2025 ਵਿੱਚ ਕਰਨ ਦੀ ਯੋਜਨਾ ਸੀ ਪਰ ਕੁਝ ਪ੍ਰਸ਼ਾਸਕੀ ਕਾਰਨਾਂ ਕਰ ਕੇ ਕੰਮ ਸ਼ੁਰੂ ਨਹੀਂ ਕੀਤਾ ਜਾ ਸਕਿਆ। ਹੁਣ ਏ ਏ ਆਈ ਨੇ ਰਨਵੇਅ ਰੀਕਾਰਪੇਟਿੰਗ ਦਾ ਕੰਮ ਦੋ ਪਰਤਾਂ ਵਿੱਚ ਕਰਨ ਦਾ ਫ਼ੈਸਲਾ ਕੀਤਾ ਹੈ। ਰਨਵੇਅ ਦੀ ਪੂਰੀ ਚੌੜਾਈ 60 ਮੀਟਰ ਕੀਤੀ ਜਾਵੇਗੀ। ਰੀਕਾਰਪੇਟਿੰਗ ਦੇ ਕੰਮ ਤੋਂ ਬਾਅਦ ਰਨਵੇਅ ਨੂੰ ਰੋਜ਼ਾਨਾ 21:45 ਵਜੇ ਖੋਲ੍ਹਿਆ ਜਾਵੇਗਾ।

ਅੰਮ੍ਰਿਤਸਰ ਹਵਾਈ ਅੱਡੇ ਨੂੰ ਸੀ ਏ ਟੀ-III ਹਵਾਈ ਅੱਡੇ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਜਿੱਥੇ ਹਵਾਈ ਜਹਾਜ਼ ਸੰਘਣੀ ਧੁੰਦ ਅਤੇ ਘੱਟ ਦ੍ਰਿਸ਼ਟੀ ਵਿੱਚ ਵੀ ਉਤਰ ਸਕਦੇ ਹਨ ਅਤੇ ਉਡਾਣ ਭਰ ਸਕਦੇ ਹਨ। ਇਸ ਸਮੇਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਰਨਵੇਅ ਉੱਤੇ 2000 ਤੋਂ ਵੱਧ ਗ਼ੈਰ-ਐੱਲ ਈ ਡੀ ਏਅਰਫੀਲਡ ਗਰਾਊਂਡ ਲਾਈਟਾਂ ਹਨ। ਮੌਜੂਦਾ ਲਾਈਟਾਂ ਨੂੰ ਐੱਲ ਈ ਡੀ ਲਾਈਟਾਂ ਨਾਲ ਬਦਲਿਆ ਜਾਵੇਗਾ।

Advertisement
×