DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਾਇਰ ਫਟਣ ਮਗਰੋਂ ਗ੍ਰਨੇਡ ਹਮਲੇ ਦੀ ਅਫ਼ਵਾਹ

ਬੱਸ ਦਾ ਟਾਇਰ ਫਟਣ ਮਗਰੋਂ ਸ਼ੋਸ਼ਲ ਮੀਡੀਆ ’ਤੇ ਵਾਇਰਲ ਫਰਜ਼ੀ ਖ਼ਬਰ ਕਾਰਨ ਦਹਿਸ਼ਤ ਫੈਲੀ; ਪੁਲੀਸ ਨੇ ਵੱਖ-ਵੱਖ ਥਾਈਂ ਤਲਾਸ਼ੀ ਕੀਤੀ

  • fb
  • twitter
  • whatsapp
  • whatsapp
featured-img featured-img
ਫਗਵਾੜਾ ਰੇਲਵੇ ਸਟੇਸ਼ਨ ’ਤੇ ਚੈਕਿੰਗ ਕਰਦੀ ਹੋਈ ਪੁਲੀਸ।
Advertisement

ਲੰਘੀ ਰਾਤ ਸੋਸ਼ਲ ਮੀਡੀਆ ’ਤੇ ਵਾਇਰਲ ਫਰਜ਼ੀ ਖ਼ਬਰ ਕਾਰਨ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਪੁਲੀਸ ਵਲੋਂ ਤੁਰੰਤ ਚੌਕਸੀ ਵਧਾਉਂਦਿਆਂ ਵੱਖ-ਵੱਖ ਥਾਵਾਂ ਦੀ ਚੈਕਿੰਗ ਕੀਤੀ ਗਈ। ਜਾਣਕਾਰੀ ਅਨੁਸਾਰ ਰਾਤ ਦੇ ਸਮੇਂ ਸਥਾਨਕ ਬੱਸ ਅੱਡੇ ਨੇੜੇ ਇੱਕ ਬੱਸ ਦਾ ਟਾਇਰ ਫਟਣ ਨਾਲ ਤੇਜ਼ ਆਵਾਜ਼ ਆਈ, ਜਿਸ ਨੂੰ ਲੈ ਕੇ ਕੁਝ ਲੋਕਾਂ ਨੇ ਇਸ ਨੂੰ ਗ੍ਰਨੇਡ ਧਮਾਕਾ ਦੱਸਣਾ ਸ਼ੁਰੂ ਕਰ ਦਿੱਤਾ। ਇਹ ਅਫਵਾਹਾਂ ਜਲਦੀ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ, ਜਿਸ ਨਾਲ ਲੋਕਾਂ ’ਚ ਘਬਰਾਹਟ ਫੈਲ ਗਈ। ਬਾਅਦ ’ਚ ਪੁਲੀਸ ਜਾਂਚ ਦੌਰਾਨ ਸਪੱਸ਼ਟ ਹੋਇਆ ਕਿ ਕੋਈ ਘਟਨਾ ਨਹੀਂ ਵਾਪਰੀ। ਐੱਸ ਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਅਫਵਾਹਾਂ ਸਾਹਮਣੇ ਆਉਂਦਿਆਂ ਹੀ ਸ਼ਹਿਰ ਦੇ ਸਾਰੇ ਥਾਣਿਆਂ ਤੇ ਪੁਲੀਸ ਚੌਕੀਆਂ ਨੂੰ ਅਲਰਟ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਪੂਰਥਲਾ ’ਚ ਕਿਤੇ ਵੀ ਕੋਈ ਅਜਿਹੀ ਘਟਨਾ ਸਾਹਮਣੇ ਨਹੀਂ ਆਈ। ਇਸੇ ਦੌਰਾਨ ਰੇਂਜ ਦੇ ਡੀ ਆਈ ਜੀ ਨਵੀਨ ਸਿੰਗਲਾ ਨੇ ਅਧਿਕਾਰੀਆਂ ਨੂੰ ਸਰਚ ਅਪਰੇਸ਼ਨ ਤੇਜ਼ ਕਰਨ ਤੇ ਗਸ਼ਤ ਵਧਾਉਣ ਦੇ ਹੁਕਮ ਦਿੱਤੇ। ਦੂਸਰੇ ਪਾਸੇ ਇੰਸਪੈਕਟਰ ਅਮਨ ਕੁਮਾਰ ਦਵੇਸ਼ਵਰ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਫਗਵਾੜਾ ਰੇਲਵੇ ਸਟੇਸ਼ਨ ਤੇ ਆਸ ਪਾਸ ਦੇ ਇਲਾਕਿਆਂ ’ਚ ਚੈਕਿੰਗ ਕੀਤੀ। ਡੀ ਆਈ ਜੀ ਨਵੀਨ ਸਿੰਗਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਫ਼ਵਾਹਾਂ ’ਤੇ ਬਿਲਕੁਲ ਵੀ ਯਕੀਨ ਨਾ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਗਲਤ ਜਾਣਕਾਰੀ ਫੈਲਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement
Advertisement
×