DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿਨ-ਦਿਹਾੜੇ PRTC ਬੱਸ ਨਾਲ ਲੁੱਟ ਖੋਹ

ਕਾਰ ਸਵਾਰ 3-4 ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ
Advertisement

ਜਲੰਧਰ-ਸੁਲਤਾਨਪੁਰ ਲੋਧੀ ਰੂਟ 'ਤੇ ਸ਼ੁੱਕਰਵਾਰ ਨੂੰ ਹਥਿਆਰਬੰਦ ਲੁਟੇਰਿਆਂ ਨੇ ਇੱਕ ਪੀ ਆਰ ਟੀ ਸੀ ਬੱਸ ਨਾਲ ਲੁੱਟ ਖੋਹ ਕੀਤੀ ਹੈ। ਕੁਲਾਰਾਂ ਨੇੜੇ ਮੋਠਾਂਵਾਲਾ ਪੁਲੀਸ ਚੌਕੀ ਕੋਲ ਕਾਰ ਵਿੱਚ ਆਏ 3-4 ਵਿਅਕਤੀਆਂ ਨੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਬੱਸ ਰੋਜ਼ਾਨਾ ਜਲੰਧਰ ਤੋਂ ਸਿਧਵਾਂ ਦੋਨਾ-ਮੋਠਾਂਵਾਲਾ ਰੂਟ ਰਾਹੀਂ ਸੁਲਤਾਨਪੁਰ ਲੋਧੀ ਜਾਂਦੀ ਹੈ। ਅੱਜ ਜਦੋਂ ਦੁਪਹਿਰ ਕਰੀਬ 12:30 ਵਜੇ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਬੱਸ ਵਿੱਚ 10 ਤੋਂ 15 ਸਵਾਰੀਆਂ ਸਨ।

Advertisement

ਬੱਸ ਦੇ ਡਰਾਈਵਰ ਪਵਿੱਤਰ ਸਿੰਘ ਨੇ ਦੱਸਿਆ, 'ਕੁਲਾਰਾਂ ਨੇੜੇ ਇੱਕ ਪੁਰਾਣੀ ਹੋਂਡਾ ਸਿਟੀ ਕਾਰ ਵਿੱਚ ਸਵਾਰ ਕੁਝ ਵਿਅਕਤੀਆਂ ਨੇ ਬੱਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਅਸੀਂ ਨਹੀਂ ਰੁਕੇ ਕਿਉਂਕਿ ਇਹ ਕੋਈ ਨਿਰਧਾਰਤ ਸਟਾਪ ਨਹੀਂ ਸੀ। ਉਨ੍ਹਾਂ ਨੇ ਪਿੱਛਾ ਜਾਰੀ ਰੱਖਿਆ ਅਤੇ ਆਪਣੀ ਕਾਰ ਨਾਲ ਸਾਡਾ ਰਸਤਾ ਰੋਕ ਲਿਆ ਤੇ ਜ਼ਬਰਦਸਤੀ ਬੱਸ ਦੇ ਦਰਵਾਜ਼ੇ ਖੋਲ੍ਹ ਦਿੱਤੇ। ਫਿਰ ਉਨ੍ਹਾਂ ਵਿੱਚੋਂ ਦੋ ਜਣਿਆਂ ਨੇ ਚਾਕੂ ਅਤੇ ਦਾਤ ਲਹਿਰਾਉਂਦੇ ਹੋਏ ਬੱਸ ਦੇ ਬੋਨਟ 'ਤੇ ਮਾਰੇ ਅਤੇ ਕੰਡਕਟਰ ਦਾ ਪੈਸਿਆਂ ਵਾਲਾ ਬੈਗ ਖੋਹ ਲਿਆ, ਉਸ ਵਿੱਚੋਂ ਪੈਸੇ ਕੱਢੇ ਅਤੇ ਫ਼ਰਾਰ ਹੋ ਗਏ।'

Advertisement

ਕੰਡਕਟਰ ਮਲਕੀਤ ਸਿੰਘ ਨੇ ਦੱਸਿਆ, 'ਉਨ੍ਹਾਂ ਵਿੱਚੋਂ ਦੋ ਜਣੇ ਦਾਤ ਲੈ ਕੇ ਜ਼ਬਰਦਸਤੀ ਬੱਸ ਵਿੱਚ ਵੜ ਗਏ ਅਤੇ ਪੈਸਿਆਂ ਦੀ ਮੰਗ ਕੀਤੀ, ਮੈਂ ਉਨ੍ਹਾਂ ਨੂੰ 200 ਰੁਪਏ ਦਿੱਤੇ ਪਰ ਉਨ੍ਹਾਂ ਨੇ ਮੇਰੇ ਬੈਗ ਵਿੱਚੋਂ ਕਰੀਬ 900 ਤੋਂ 1200 ਰੁਪਏ ਕੱਢ ਲਏ।' ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ ਇੱਕ ਮੁਲਜ਼ਮ ਨੇ ਆਪਣੀ ਪਛਾਣ ਜ਼ਾਹਰ ਕੀਤੀ ਅਤੇ ਧਮਕੀ ਦਿੱਤੀ ਕਿ ਜੇਕਰ ਸਵਾਰੀਆਂ ਜਾਂ ਬੱਸ ਚਾਲਕਾਂ ਨੇ ਕਿਸੇ ਨੂੰ ਦੱਸਿਆ ਤਾਂ ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਣਗੇ।

ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਬੱਸ ਸਟਾਫ ਨੇ ਤੁਰੰਤ ਬੱਸ ਨੂੰ ਮੋਠਾਂਵਾਲਾ ਪੁਲੀਸ ਸਟੇਸ਼ਨ ਪਹੁੰਚਾਇਆ ਅਤੇ ਲਿਖਤੀ ਸ਼ਿਕਾਇਤ ਦਰਜ ਕਰਵਾਈ। ਐੱਸ ਐੱਚ ਓ ਸੁਲਤਾਨਪੁਰ ਲੋਧੀ ਨਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement
×