Road excavation hazards: ਸੜਕ ਕਿਨਾਰੇ ਪੁੱਟੇ ਟੋਏ ਜਾਨ ਦਾ ਖੌਅ ਬਣੇ
ਸੜਕਾਂ ਦੇ ਕਿਨਾਰਿਆਂ ’ਤੇ ਟੈਲੀਫੋਨ ਅਤੇ ਵਾਟਰ ਸਪਲਾਈ ਵਿਭਾਗ ਵੱਲੋਂ ਲਾਈਨਾਂ ਦੇ ਫਾਲਟ ਲੱਭਣ ਲਈ ਕੀਤੀ ਜਾਂਦੀ ਖ਼ੁਦਾਈ ਹੁਣ ਲੋਕਾਂ ਲਈ ਵੱਡੀ ਮੁਸੀਬਤ ਬਣਦੀ ਜਾ ਰਹੀ ਹੈ। ਵਿਭਾਗਾਂ ਵੱਲੋਂ ਚਾਰ ਤੋਂ ਪੰਜ ਫੁੱਟ ਤੱਕ ਡੂੰਘੇ ਟੋਏ ਪੁੱਟਣ ਤੋਂ ਬਾਅਦ ਕੰਮ...
ਸੜਕਾਂ ਦੇ ਕਿਨਾਰਿਆਂ ’ਤੇ ਟੈਲੀਫੋਨ ਅਤੇ ਵਾਟਰ ਸਪਲਾਈ ਵਿਭਾਗ ਵੱਲੋਂ ਲਾਈਨਾਂ ਦੇ ਫਾਲਟ ਲੱਭਣ ਲਈ ਕੀਤੀ ਜਾਂਦੀ ਖ਼ੁਦਾਈ ਹੁਣ ਲੋਕਾਂ ਲਈ ਵੱਡੀ ਮੁਸੀਬਤ ਬਣਦੀ ਜਾ ਰਹੀ ਹੈ। ਵਿਭਾਗਾਂ ਵੱਲੋਂ ਚਾਰ ਤੋਂ ਪੰਜ ਫੁੱਟ ਤੱਕ ਡੂੰਘੇ ਟੋਏ ਪੁੱਟਣ ਤੋਂ ਬਾਅਦ ਕੰਮ ਮੁਕੰਮਲ ਹੋਣ ਉਪਰੰਤ ਇਨ੍ਹਾਂ ਨੂੰ ਕਈ-ਕਈ ਦਿਨਾਂ ਤੱਕ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ। ਦਿਨ ਸਮੇਂ ਇਹ ਟੋਏ ਨਜ਼ਰ ਆ ਜਾਂਦੇ ਹਨ ਪਰ ਰਾਤ ਵੇਲੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਖ਼ਤਰਨਾਕ ਸਾਬਤ ਹੋ ਰਹੇ ਹਨ। ਸੜਕ ਕਿਨਾਰੇ ਪੁੱਟੇ ਇਨ੍ਹਾਂ ਟੋਇਆਂ ਦੇ ਆਲੇ-ਦੁਆਲੇ ਅਕਸਰ ਬੈਰੀਕੇਡ, ਚਿਤਾਵਨੀ ਬੋਰਡ ਜਾਂ ਰਿਫਲੈਕਟਰ ਨਹੀਂ ਲਗਾਏ ਜਾਂਦੇ। ਰੌਸ਼ਨੀ ਦੀ ਘਾਟ ਕਾਰਨ ਖ਼ਾਸ ਕਰ ਕੇ ਦੋਪਹੀਆ ਵਾਹਨ ਚਾਲਕਾਂ ਨੂੰ ਇਨ੍ਹਾਂ ਦਾ ਪਤਾ ਨਹੀਂ ਲੱਗਦਾ ਅਤੇ ਅਚਾਨਕ ਵਾਹਨ ਖੱਡੇ ਵਿੱਚ ਡਿੱਗਣ ਕਾਰਨ ਹਾਦਸੇ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇ ਕਿਸੇ ਵਿਭਾਗ ਨੂੰ ਲਾਈਨ ਦੀ ਮੁਰੰਮਤ ਲਈ ਸੜਕ ਪੁੱਟਣੀ ਪੈਂਦੀ ਹੈ ਤਾਂ ਕੰਮ ਮੁਕੰਮਲ ਹੋਣ ਤੋਂ ਬਾਅਦ ਖੱਡਾ ਭਰ ਕੇ ਸੜਕ ਨੂੰ ਪਹਿਲਾਂ ਵਾਲੀ ਹਾਲਤ ਵਿੱਚ ਲਿਆਉਣਾ ਵੀ ਉਸੇ ਵਿਭਾਗ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਕਈ ਥਾਵਾਂ ’ਤੇ ਖੱਡਿਆਂ ਵਿੱਚ ਸਿਰਫ਼ ਮਿੱਟੀ ਪਾ ਕੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ, ਜੋ ਮੀਂਹ ਪੈਣ ਮਗਰੋਂ ਧਸ ਜਾਂਦੀ ਹੈ ਅਤੇ ਮੁੜ ਡੂੰਘੇ ਖੱਡੇ ਬਣ ਜਾਂਦੇ ਹਨ।
ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕਾਂ ਦੀ ਖ਼ੁਦਾਈ ਕਰਨ ਵਾਲੇ ਵਿਭਾਗਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਖ਼ੁਦਾਈ ਦੀ ਇਜਾਜ਼ਤ ਦੇ ਨਾਲ ਹੀ ਸੜਕ ਦੀ ਮੁਰੰਮਤ ਲਈ ਸਮਾਂ-ਸੀਮਾ ਨਿਰਧਾਰਤ ਕੀਤੀ ਜਾਵੇ ਅਤੇ ਕੰਮ ਮੁਕੰਮਲ ਹੋਣ ਤੱਕ ਖੁੱਲ੍ਹੇ ਟੋਇਆਂ ਦੁਆਲੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾਣ।

