DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Road Cave In: ਕ੍ਰਿਸ਼ਨਾ ਨਗਰ ’ਚ ਨਵੀਂ ਬਣੀ ਸੜਕ ਧਸੀ

ਲੋਕਾਂ ਤੇ ਰਾਹਗੀਰਾਂ ਦੀ ਚੌਕਸੀ ਨਾਲ ਵੱਡਾ ਹਾਦਸਾ ਹੋਣੋਂ ਟਲਿਆ

  • fb
  • twitter
  • whatsapp
  • whatsapp
Advertisement

ਸ਼ਹਿਰ ਦੇ ਕ੍ਰਿਸ਼ਨਾ ਨਗਰ ਇਲਾਕੇ ’ਚ ਸੋਮਵਾਰ ਦੁਪਹਿਰ ਮਾਲ ਰੋਡ ਨੂੰ ਜਾਂਦੀ ਸੜਕ ਅਚਾਨਕ ਧਸ ਗਈ। ਦੁਪਹਿਰ ਕਰੀਬ ਢਾਈ ਵਜੇ ਜਦੋਂ ਸੜਕ ’ਤੇ ਪੂਰੀ ਆਵਾਜਾਈ ਸੀ ਅਤੇ ਸਕੂਲੀ ਬੱਸਾਂ ਇੱਥੋਂ ਲੰਘ ਰਹੀਆਂ ਸਨ ਤਾਂ ਅਚਾਨਕ ਇਹ ਧੱਸਣੀ ਸ਼ੁਰੂ ਹੋ ਗਈ ਅਤੇ ਦੇਖਦਿਆਂ ਕਈ ਫੁੱਟ ਡੂੰਘਾ ਟੋਆ ਪੈ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਧਸੀ ਸੜਕ ਦੇਖਣ ਮਗਰੋਂ ਇੱਟਾਂ ਰੱਖ ਕੇ ਇਸ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ। ਘਟਨਾ ਸਥਾਨ ਨੇੜੇ ਰਹਿੰਦੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੜਕ ਧੱਸਦੀ ਦੇਖੀ ਅਤੇ ਹੋਰਨਾਂ ਨੂੰ ਚੁਕੰਨੇ ਕੀਤਾ। ਇਸੇ ਤਰ੍ਹਾਂ ਮੌਕੇ ਤੋਂ ਲੰਘ ਰਹੇ ਸ਼ਿਵ ਸੈਨਾ ਆਗੂ ਜਾਵੇਦ ਖਾਨ ਨੇ ਵੀ ਖੱਡੇ ਦੇ ਆਲੇ-ਦੁਆਲੇ ਇੱਟਾਂ ਆਦਿ ਰੱਖਣ ’ਚ ਮੱਦਦ ਕੀਤੀ। ਇਲਾਕਾ ਵਾਸੀਆਂ ਨੇ ਦੱਸਿਆ ਕਿ ਸੜਕ ਹਾਲੇ ਕੁਝ ਸਮਾਂ ਪਹਿਲਾਂ ਹੀ ਬਣੀ ਹੈ। ਉਨ੍ਹਾਂ ਗੈਰ ਮਿਆਰੀ ਸੜਕਾਂ ਬਣਾਉਣ ਲਈ ਨਗਰ ਨਿਗਮ ਅਤੇ ਹਲਕਾ ਵਿਧਾਇਕ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਵਿਧਾਇਕ ਦੇ ਕੌਂਸਲਰ ਭਰਾ ਪ੍ਰਤੀ ਵੀ ਰੋਸ ਪ੍ਰਗਟਾਇਆ। ਲੋਕਾਂ ਨੇ ਕਿਹਾ ਕਿ ਜੇਕਰ ਕੋਈ ਵਾਹਨ ਇਸ ਵਿਚ ਡਿੱਗ ਜਾਂਦਾ ਤਾਂ ਵੱਡਾ ਨੁਕਸਾਨ ਹੋ ਜਾਣਾ ਸੀ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਸੜਕ ਦੇ ਘਟੀਆ ਨਿਰਮਾਣ ਲਈ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਨਿਗਮ ਦੇ ਕਮਿਸ਼ਨਰ ਜਯੋਤੀ ਬਾਲਾ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਸੜਕ ਧਸਣ ਦੀ ਸੂਚਨਾ ਮਿਲਣ ਮਗਰੋਂ ਨਿਗਮ ਦੇ ਕੁਝ ਕਰਮਚਾਰੀ ਮੌਕਾ ਦੇਖਣ ਲਈ ਪੁੱਜੇ ਹੋਏ ਸਨ।

Advertisement
Advertisement
×