DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Road Accident: ਕੌਮੀ ਮਾਰਗ ’ਤੇ ਕੈਂਟਰਾਂ ਦੀ ਟੱਕਰ ’ਚ Driver ਹਲਾਕ

ਜੇ ਸੀ ਬੀ ਅਤੇ ਹਾਈਡਰਾ ਦੀ ਮਦਦ ਨਾਲ ਚਾਲਕ ਬਾਹਰ ਕੱਢਿਆ; ਹਾਦਸੇ ਕਾਰਨ ਸਡ਼ਕ ’ਤੇ ਜਾਮ ਲੱਗਾ

  • fb
  • twitter
  • whatsapp
  • whatsapp
featured-img featured-img
ਸੜਕ ਹਾਦਸੇ ਦੌਰਾਨ ਨੁਕਸਾਨਿਆ ਵਾਹਨ।
Advertisement

ਨੈਸ਼ਨਲ ਹਾਈਵੇਅ ਉੱਤੇ ਸਟੈਲਾ ਰੈਸਟੋਰੈਂਟ ਨੇੜੇ ਦੋ ਕੈਂਟਰਾਂ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਤੇਲ ਨਾਲ ਭਰੇ ਕੈਂਟਰ ਦਾ ਚਾਲਕ ਕੈਬਿਨ ਵਿੱਚ ਫਸ ਗਿਆ, ਜਿਸ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ। ਹਾਦਸੇ ਕਾਰਨ ਹਾਈਵੇਅ ਉੱਤੇ ਲੰਮਾ ਜਾਮ ਲੱਗ ਗਿਆ ਅਤੇ ਦੋਵੇਂ ਕੈਂਟਰ ਬੁਰੀ ਤਰ੍ਹਾਂ ਨੁਕਸਾਨੇ ਗਏ।

ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲੀਸ ਮੁਲਾਜ਼ਮ ਜਸਵੀਰ ਸਿੰਘ ਵੱਲੋਂ ਹਾਦਸੇ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਜਾ ਕੇ ਪਤਾ ਲੱਗਾ ਕਿ ਇੱਕ ਕੈਂਟਰ ਟਾਇਰ ਫਟਣ ਕਾਰਨ ਸੜਕ ਕਿਨਾਰੇ ਖੜ੍ਹਾ ਸੀ। ਇਸ ਵਿੱਚ ਟਾਇਰਾਂ ਦੀ ਰਬੜ ਲੱਦੀ ਹੋਈ ਸੀ। ਇਸੇ ਦੌਰਾਨ ਲੁਧਿਆਣਾ ਤੋਂ ਗੁਰਾਇਆ ਵੱਲ ਆ ਰਿਹਾ ਤੇਲ ਨਾਲ ਭਰਿਆ ਕੈਂਟਰ ਉਸ ਵਿੱਚ ਆ ਵੱਜਾ। ਟੱਕਰ ਇੰਨੀ ਜ਼ਬਰਦਸਤ ਸੀ ਕਿ ਤੇਲ ਕੈਂਟਰ ਦਾ ਚਾਲਕ ਮਨੀਸ਼ ਕੈਬਿਨ ਵਿੱਚ ਬੁਰੀ ਤਰ੍ਹਾਂ ਫਸ ਗਿਆ। ਜੇ ਸੀ ਬੀ ਅਤੇ ਹਾਈਡਰਾ ਦੀ ਮਦਦ ਨਾਲ ਭਾਰੀ ਮੁਸ਼ੱਕਤ ਮਗਰੋਂ ਉਸ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਸੜਕ ਸੁਰੱਖਿਆ ਫੋਰਸ ਨੇ ਗੁਰਾਇਆ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਕੈਂਟਰ ਮਾਲਕ ਵੀ ਲੁਧਿਆਣਾ ਤੋਂ ਮੌਕੇ ਉੱਤੇ ਪਹੁੰਚ ਗਿਆ ਹੈ। ਪੁਲੀਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Advertisement
×