DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Road accident death: ਇਨਸਾਫ਼ ਲਈ ਥਾਣੇ ਅੱਗੇ ਲਾਸ਼ ਰੱਖ ਕੇ ਮੁਜ਼ਾਹਰਾ

ਕੁਝ ਦਿਨ ਪਹਿਲਾਂ ਮਲਸੀਆਂ-ਨਕੋਦਰ ਕੌਮੀ ਹਾਈਵੇਅ ’ਤੇ ਪਿੰਡ ਬਿੱਲੀ ਚਾਹਰਮੀ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਜ਼ਖ਼ਮੀ ਔਰਤ ਦੀ ਅੱਜ ਮੌਤ ਹੋ ਗਈ। ਪਿੰਡ ਵਾਸੀਆਂ ਨੇ ਉਸ ਦੀ ਲਾਸ਼ ਨੂੰ ਥਾਣਾ ਸ਼ਾਹਕੋਟ ਅੱਗੇ ਰੱਖ ਕੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਨ, ਚੌਕੀ ਮਲਸੀਆਂ...

  • fb
  • twitter
  • whatsapp
  • whatsapp
featured-img featured-img
ਥਾਣੇ ਅੱਗੇ ਲਾਸ਼ ਰੱਖ ਕੇ ਰੋਸ ਜ਼ਾਹਰ ਕਰਦੇ ਹੋਏ ਕਾਮਰੇਡ ਚਰਨਜੀਤ ਥੰਮੂਵਾਲ ਅਤੇ ਹੋਰ।
Advertisement

ਕੁਝ ਦਿਨ ਪਹਿਲਾਂ ਮਲਸੀਆਂ-ਨਕੋਦਰ ਕੌਮੀ ਹਾਈਵੇਅ ’ਤੇ ਪਿੰਡ ਬਿੱਲੀ ਚਾਹਰਮੀ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਜ਼ਖ਼ਮੀ ਔਰਤ ਦੀ ਅੱਜ ਮੌਤ ਹੋ ਗਈ। ਪਿੰਡ ਵਾਸੀਆਂ ਨੇ ਉਸ ਦੀ ਲਾਸ਼ ਨੂੰ ਥਾਣਾ ਸ਼ਾਹਕੋਟ ਅੱਗੇ ਰੱਖ ਕੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਨ, ਚੌਕੀ ਮਲਸੀਆਂ ਦੇ ਇੰਚਾਰਜ ਵੱਲੋਂ ਕਥਿਤ ਅਣਗਹਿਲੀ ਕਰਨ ਅਤੇ ਪਿੰਡ ਵਾਸੀਆਂ ਨਾਲ ਕਥਿਤ ਬਦਸਲੂਕੀ ਕਰਨ ਵਾਲੇ ਏ ਐੱਸ ਆਈ ਖ਼ਿਲਾਫ਼ ਵਿਭਾਗੀ ਕਾਰਵਾਈ ਕਰਵਾਉਣ ਦੀ ਮੰਗ ਲਈ ਧਰਨਾ ਦਿੱਤਾ।

ਇਸ ਧਰਨੇ ਦੌਰਾਨ ਮਗਨਰੇਗਾ ਵਰਕਰਜ਼ ਯੂਨੀਅਨ ਦੇ ਆਗੂ ਕਾਮਰੇਡ ਚਰਨਜੀਤ ਥੰਮੂਵਾਲ ਨੇ ਦੱਸਿਆ ਕਿ ਕਰੀਬ 10 ਦਿਨ ਪਹਿਲਾਂ ਪਿੰਡ ਭੋਇਪੁਰ ਦੀ ਸੰਦੀਪ ਕੌਰ ਪਤਨੀ ਹੈਪੀ ਤੇ ਉਸ ਦੀ ਸੱਸ ਜਸਵਿੰਦਰ ਕੌਰ ਨਕੋਦਰ ਤੋਂ ਆਟੋ ਰਿਕਸ਼ੇ ਵਿੱਚ ਸ਼ਾਹਕੋਟ ਵੱਲ ਆ ਰਹੀਆਂ ਸਨ। ਆਟੋ ਰਿਕਸ਼ਾ ਜਿਵੇਂ ਹੀ ਪਿੰਡ ਬਿੱਲੀ ਚਾਹਰਮੀ ਦੇ ਗੇਟ ਨੇੜੇ ਪੁੱਜਾ ਤਾਂ ਉਹ ਕੌਮੀ ਹਾਈਵੇਅ ’ਤੇ ਖੜ੍ਹੇ ਟਰਾਲੇ ਨਾਲ ਟਕਰਾ ਗਿਆ। ਹਾਦਸੇ ਵਿੱਚ ਦੋਵੇਂ ਔਰਤਾਂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈਆਂ ਸਨ। ਉਸੇ ਦਿਨ ਤੋਂ ਹੀ ਪਿੰਡ ਵਾਸੀ ਹਾਦਸੇ ਲਈ ਜ਼ਿੰਮੇਵਾਰ ਟਰਾਲਾ ਚਾਲਕ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਆ ਰਹੇ ਸਨ ਪਰ ਚੌਕੀ ਇੰਚਾਰਜ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ। ਪਿੰਡ ਭੋਇਪੁਰ ਦੇ ਕਾਮਰੇਡ ਸੁਖਦੇਵ ਸਿੰਘ ਨੇ ਕਿਹਾ ਕਿ ਇੱਕ ਦਿਨ ਉਹ ਜਦੋਂ ਇਸ ਸਬੰਧੀ ਚੌਕੀ ਮਲਸੀਆਂ ਗਏ ਤਾਂ ਇੰਚਾਰਜ ਦੀ ਗ਼ੈਰ-ਮੌਜੂਦਗੀ ਵਿੱਚ ਏ ਐੱਸ ਆਈ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਗੰਭੀਰ ਰੂਪ ’ਚ ਜ਼ਖ਼ਮੀਆਂ ਵਿੱਚੋਂ ਸੰਦੀਪ ਕੌਰ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ ਹੈ ਅਤੇ ਜਸਵਿੰਦਰ ਕੌਰ ਜ਼ੇਰੇ-ਇਲਾਜ ਹੈ।

Advertisement

ਐੱਸ ਐੱਚ ਓ ਸ਼ਾਹਕੋਟ ਅਮਨ ਸੈਣੀ ਨੇ ਕਿਹਾ ਕਿ ਪਰਿਵਾਰ ਵੱਲੋਂ ਬਿਆਨ ਦੇਣ ਤੋਂ ਬਾਅਦ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਪੁਲੀਸ ਮੁਲਾਜ਼ਮਾਂ ਉੱਪਰ ਲਗਾਏ ਜਾ ਰਹੇ ਦੋਸ਼ਾਂ ਦੀ ਵੀ ਉਹ ਪੜਤਾਲ ਕਰਵਾਈ ਜਾਵੇਗੀ। ਪੀੜਤ ਪਰਿਵਾਰ ਨੇ ਬਿਆਨ ਦਰਜ ਕਰਵਾਉਣ ਦੀ ਸਹਿਮਤੀ ਪ੍ਰਗਟ ਕਰਨ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਕੇ ਪੋਸਟਮਾਰਟਮ ਦੀ ਸਹਿਮਤੀ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਪੋਸਟਮਾਰਟਮ ਲਈ ਲਾਸ਼ ਨੂੰ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਹੈ।

Advertisement

Advertisement
×