DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਦੀਆਂ-ਬਿਆਸ ਰੇਲਵੇ ਲਾਈਨ ਦੀ ਬਹਾਲੀ ਇਤਿਹਾਸਕ ਫ਼ੈਸਲਾ: ਸੇਖਵਾਂ

ਇਹ ਪ੍ਰਾਜੈਕਟ 1929 ਵਿੱਚ ਹੋਇਆ ਮਨਜ਼ੂਰ ਸੀ

  • fb
  • twitter
  • whatsapp
  • whatsapp
featured-img featured-img
ਜਗਰੂਪ ਸਿੰਘ ਸੇਖਵਾਂ
Advertisement

‘ਆਪ’ ਦੇ ਹਲਕਾ ਕਾਦੀਆਂ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ  ਕਾਦੀਆਂ-ਬਿਆਸ ਰੇਲਵੇ ਲਾਈਨ ਬਹਾਲ ਹੋਣਾ ਮਾਝੇ ਲਈ ਇਤਿਹਾਸਿਕ ਫੈਸਲਾ ਹੈ| ਉਨ੍ਹਾਂ ਨੇ ਕਾਦੀਆਂ-ਬਿਆਸ 40 ਕਿਲੋਮੀਟਰ ਰੇਲਵੇ ਲਾਈਨ ਨੂੰ ਡੀ-ਫਰੀਜ਼ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਇਹ ਪ੍ਰਾਜੈਕਟ 1929 ਵਿੱਚ ਮਨਜ਼ੂਰ ਹੋਇਆ ਸੀ ਪਰ ਤਕਰੀਬਨ 93 ਸਾਲ ਤੋਂ ਅਟਕਿਆ ਪਿਆ ਸੀ| ਜਗਰੂਪ ਸਿੰਘ ਸੇਖਵਾਂ ਨੇ ਕਿਹਾ ਇਹ ਇਤਿਹਾਸਕ ਪ੍ਰਗਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲਗਾਤਾਰ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਸੰਭਵ ਹੋਈ ਹੈ, ਜਿਨ੍ਹਾਂ ਨੇ ਰੇਲ ਮੰਤਰਾਲੇ ਨਾਲ ਮੁੜ ਮੁੜ ਇਹ ਮਾਮਲਾ ਉੱਠਾਇਆ| ਉਨ੍ਹਾਂ ਕਿਹਾ ਇਹ ਰੇਲ ਲਿੰਕ ਵਿਸ਼ੇਸ਼ ਧਾਰਮਿਕ ਅਤੇ ਅੰਤਰਰਾਸ਼ਟਰੀ ਮਹੱਤਤਾ ਰੱਖਦਾ ਹੈ, ਕਿਉਂਕਿ ਸ਼ਹਿਰ ਕਾਦੀਆਂ ਅਹਿਮਦੀਆ ਮੁਸਲਿਮ ਸਮਾਜ ਦਾ ਵਿਸ਼ਵ ਹੈੱਡਕੁਆਰਟਰ ਹੈ| ਬਿਆਸ ਡੇਰਾ ਰਾਧਾ ਸੁਆਮੀ ਦਾ ਗਲੋਬਲ ਕੇਂਦਰ ਹੈ| ਦੋਵਾਂ ਆਧਿਆਤਮਿਕ ਕੇਂਦਰਾਂ ਵਿਚਕਾਰ ਰੇਲ ਸੰਪਰਕ ਬਣਨਾ ਸੰਗਤ, ਯਾਤਰੀਆਂ, ਸਥਾਨਕ ਲੋਕਾਂ, ਉਦਯੋਗ ਅਤੇ ਖੇਤੀਬਾੜੀ ਲਈ ਵੱਡੀ ਸਹੂਲਤ ਬਣੇਗਾ| ਜਗਰੂਪ ਸਿੰਘ ਸੇਖਵਾਂ ਨੇ ਰਾਜ ਅਤੇ ਕੇਂਦਰ ਸਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਝੇ ਦੇ ਲੋਕ ਇਸ ਵਾਅਦੇ ਨੂੰ ਪੂਰੀ ਹੋਣ ’ਤੇ ਹਮੇਸ਼ਾ ਯਾਦ ਰੱਖਣਗੇ|

Advertisement
Advertisement
×