ਰਾਵਣ` ਨੂੰ ਜੀਐੱਸਟੀ ਤੇ ਮਹਿੰਗਾਈ ਦੀ ਮਾਰ ਪਈ : The Tribune India

ਰਾਵਣ` ਨੂੰ ਜੀਐੱਸਟੀ ਤੇ ਮਹਿੰਗਾਈ ਦੀ ਮਾਰ ਪਈ

ਰਾਵਣ` ਨੂੰ ਜੀਐੱਸਟੀ ਤੇ ਮਹਿੰਗਾਈ ਦੀ ਮਾਰ ਪਈ

ਰਾਵਣ ਦੇ ਪੁਤਲੇ ਨੂੰ ਗੱਡਦਾ ਹੋਇਆ ਮਜ਼ਦੂਰ। -ਫੋਟੋ: ਸਰਬਜੀਤ ਸਿੰਘ

ਪਾਲ ਸਿੰਘ ਨੌਲੀ
ਜਲੰਧਰ,4 ਅਕਤੂਬਰ

ਕੇਂਦਰ ਸਰਕਾਰ ਵੱਲੋਂ ਜੀਐੱਸਟੀ ਦੀਆਂ ਲਾਈਆਂ ਉੱਚੀਆਂ ਦਰਾਂ ਤੋਂ ਜਿੱਥੇ ਵਪਾਰੀ ਵਰਗ ਮੋਦੀ ਸਰਕਾਰ ਨਾਲ ਨਰਾਜ਼ ਚੱਲਿਆ ਆ ਰਿਹਾ ਸੀ ਉਥੇ ਹੁਣ ਜੀਐੱਸਟੀ ਨੇ ਰਾਵਣ ਦੇ ਪੁਤਲਿਆਂ ਦਾ ਕੱਦ ਛੋਟਾ ਕਰ ਦਿੱਤਾ ਹੈ।ਪੁਤਲੇ ਬਨਾਉਣ ਵਾਲਿਆਂ ਨੇ ਦੱਸਿਆ ਕਿ ਮਹਿੰਗਾਈ ਕਾਰਨ ਹਰ ਚੀਜ਼ ਦਾ ਰੇਟ ਵੱਧ ਗਿਆ ਹੈ ਜਿਸ ਕਾਰਨ ਮਹਿੰਗਾਈ ਦੀ ਮਾਰ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਵੀ ਝੱਲਣੀ ਪੈ ਰਹੀ ਹੈ। ਦਸਿਹਰਾ ਕਮੇਟੀਆਂ ਦੇ ਕੁਝ ਆਗੂਆਂ ਨੇ ਦੱਸਿਆ ਕਿ ਜੀਐਸਟੀ ਤੇ ਮਹਿੰਗਾਈ ਕਾਰਨ ਉਨ੍ਹਾਂ ਨੇ ਪਹਿਲਾਂ ਨਾਲ ਇਸ ਵਾਰ ਰਾਵਣ ਦਾ ਪੁਤਲਾ ਤਿੰਨ ਤੋਂ ਪੰਜ ਫੁੱਟ ਤੱਕ ਛੋਟਾ ਕਰ ਦਿੱਤਾ ਹੈ ਤਾਂ ਜੋ ਉਸ ਉੱਤੇ ਖਰਚਾ ਘੱਟ ਆਵੇ। ਸ਼ਹਿਰ ਵਿੱਚ 36 ਦੇ ਕਰੀਬ ਥਾਵਾਂ ਉੱਤੇ ਦਸਹਿਰਾ ਮਨਾਇਆ ਜਾਣਾ ਹੈ ਤੇ ਇੰਨ੍ਹਾਂ ਵਿੱਚੋਂ 8 ਥਾਵਾਂ ’ਤੇ ਵੱਡੇ ਸਮਾਗਮ ਹੋਣੇ ਹਨ।ਕਈ ਥਾਈਂ ਰਿਮੋਟ ਕੰਟਰੋਲ ਨਾਲ ਰਾਵਣ ਦਾ ਪੁਤਲਾ ਫੂਕਿਆ ਜਾਣਾ ਹੈ। ਮੁਕੇਸ਼ ਕੁਮਾਰ ਨੇ ਦੱਸਿਆ ਕਿ ਰਾਵਣ ਦੇ ਪੁਤਲੇ ਦੀ ਕੀਮਤ ਪੰਜ ਹਾਜ਼ਰ ਤੋਂ ਸ਼ੁਰੂ ਹੋ ਕੇ ਦੋ ਢਾਈ ਲੱਖ ਤੱਕ ਜਾ ਪਹੁੰਚਦੀ ਹੈ। ਜਦ ਕਿ ਬੱਚਿਆਂ ਲਈ ਰਾਵਣ ਦਾ ਪੁਤਲਾ ਪੰਜ ਤੋਂ ਸ਼ੁਰੂ ਹੋ ਕੇ ਦੋ ਹਾਜ਼ਾਰ ਤੱਕ ਬਣਾਇਆ ਜਾਂਦਾ ਹੈ।

ਇੱਥੋਂ ਦੀ ਜੇਲ੍ਹ ਰੋਡ ’ਤੇ ਸਥਿਤ ਸਥਾਨਕ ਕਾਰੀਗਰ ਜੋ ਕਿ ਪੀੜ੍ਹੀਆਂ ਤੋਂ ਰਾਵਣ ਦੇ ਪੁਤਲੇ ਬਣਾਉਂਦੇ ਆ ਰਹੇ ਹਨ ਨੇ ਦੱਸਿਆ ਕਿ ਇਸ ਵਾਰ ਆਰਡਰ ਘੱਟ ਹੋਣ ਕਾਰਨ ਉਨ੍ਹਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਸਤੂਰੀ ਲਾਲ ਨੇ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਦੁਸਹਿਰੇ ਲਈ ਰਾਵਣ ਦੇ ਪੁਤਲੇ ਬਣਾਉਣ ਦਾ ਕੰਮ ਕਰਦਾ ਆ ਰਿਹਾ ਹੈ। ਸ਼ਹਿਰ ਵਾਸੀਆਂ ਵਿੱਚ ਦਸਹਿਰਾ ਮਨਾਉਣ ਦਾ ਰੁਝਾਂਨ ਤਾਂ ਕਾਫ਼ੀ ਰਿਹਾ ਹੈ ਪਰ ੲਹ ਪਹਿਲੀ ਵਾਰ ਸੀ ਕਿ ਕਿਸੇ ਵੀ ਸਥਾਨਕ ਕਾਰੀਗਰ ਨੂੰ ਦਸਹਿਰਾ ਕਮੇਟੀਆਂ ਜਾਂ ਸਥਾਨਕ ਵਸਨੀਕਾਂ ਤੋਂ ਆਰਡਰ ਨਹੀਂ ਮਿਲੇ ਹਨ। ਇੱਕ ਹੋਰ ਕਾਰੀਗਰ, ਅਰਜੁਨ (32), ਜੋ ਤੀਜੀ ਪੀੜ੍ਹੀ ਦਾ ਪੁਤਲਾ ਬਣਾਉਣ ਵਾਲਾ ਹੈ, ਨੇ ਕਿਹਾ ਕਿ ਉਸਦੇ ਦਾਦਾ ਅਤੇ ਪਿਤਾ ਇੱਕੋ ਕਾਰੋਬਾਰ ਵਿੱਚ ਸਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ, ਵਧਦੇ ਪ੍ਰਦੂਸ਼ਣ ਅਤੇ ਹੋਰ ਕਾਰਨਾਂ ਕਰਕੇ ਪੁਤਲਿਆਂ ਦੀ ਮੰਗ ਘੱਟ ਗਈ ਹੈ।

ਉਧਰ ਪੁਲੀਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਕਮਿਸ਼ਨਰੇਟ ਦੀ ਹਦੂਦ ਅੰਦਰ ਤਿੰਨ ਦਰਜਨ ਥਾਵਾਂ ਉੱਤੇ ਦਸਹਿਰਾ ਮਨਾਇਆ ਜਾਣਾ ਹੈ। ਸੁਰੱਖਿਆ ਦੇ ਪੱਖ ਤੋਂ ਉਥੇ ਸੀਸੀਟੀਵੀ ਕੈਮਰੇ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਐਬੂਲੰਸਾਂ ਨੂੰ ਤਿਆਰ ਰੱਖਿਆ ਜਾ ਰਿਹਾ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ