ਬਲਾਕ ਸਮਿਤੀ ਚੋਣ ਵਿੱਚ ਰਾਣਾ ਧੜਾ ਜੇਤੂ
ਬਲਾਕ ਸਮਿਤੀ ਸੁਲਤਾਨਪੁਰ ਲੋਧੀ ਦੀ ਹੋਈ ਚੋਣ ’ਚ ਚੇਅਰਪਰਸਨ ਮਨਵੀਰ ਕੌਰ ਤੇ ਮੀਤ ਚੇਅਰਪਰਸਨ ਦਲਜੀਤ ਕੌਰ ਚੁਣੀਆਂ ਗਈਆਂ। ਫੱਡੀਢੀਂਗਾ ਬਲਾਕ ਦੀ ਇਸ ਚੋਣ ਨਾਲ ਵਿਧਾਇਕ ਰਾਣਾਇੰਦਰ ਪ੍ਰਤਾਪ ਸਿੰਘ ਦਾ ਧੜਾ ਕਾਫ਼ੀ ਖੁਸ਼ ਨਜ਼ਰ ਆਇਆ। ਇਸ ਬਲਾਕ ’ਚ ਕੁੱਲ 15 ਸਮਿਤੀ...
ਬਲਾਕ ਸਮਿਤੀ ਸੁਲਤਾਨਪੁਰ ਲੋਧੀ ਦੀ ਹੋਈ ਚੋਣ ’ਚ ਚੇਅਰਪਰਸਨ ਮਨਵੀਰ ਕੌਰ ਤੇ ਮੀਤ ਚੇਅਰਪਰਸਨ ਦਲਜੀਤ ਕੌਰ ਚੁਣੀਆਂ ਗਈਆਂ। ਫੱਡੀਢੀਂਗਾ ਬਲਾਕ ਦੀ ਇਸ ਚੋਣ ਨਾਲ ਵਿਧਾਇਕ ਰਾਣਾਇੰਦਰ ਪ੍ਰਤਾਪ ਸਿੰਘ ਦਾ ਧੜਾ ਕਾਫ਼ੀ ਖੁਸ਼ ਨਜ਼ਰ ਆਇਆ। ਇਸ ਬਲਾਕ ’ਚ ਕੁੱਲ 15 ਸਮਿਤੀ ਮੈਂਬਰ ਹਨ ਜਦਕਿ ਰਾਣਾ ਧੜੇ ਨਾਲ ਸਬੰਧਤ 8 ਸਨ ਤੇ ਇੱਕ ਵੋਟ ਵਿਧਾਇਕ ਦੀ ਪੈਣ ਕਰਕੇ ਰਾਣਾ ਧੜਾ ਮਜ਼ਬੂਤ ਸੀ। ਅੱਜ ਦੀ ਚੋਣ ਡੀ ਸੀ ਦਫ਼ਤਰ ਕਪੂਰਥਲਾ ’ਚ ਹਾਈ ਕੋਰਟ ਦੇ ਨੁਮਾਇੰਦੇ ਦੀ ਦੇਖਰੇਖ ਹੇਠ ਹੋਈ। ਇਸ ਸਮਿਤੀ ’ਚ ਆਮ ਆਦਮੀ ਪਾਰਟੀ ਦੇ 7 ਮੈਂਬਰ ਸਨ। ਜ਼ਿਕਰਯੋਗ ਹੈ ਕਿ ਵਿਧਾਇਕ ਰਾਣਾ ਨੇ ਇਸ ਸਬੰਧ ’ਚ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਦੀ ਸੁਣਵਾਈ 2 ਅਪਰੈਲ ਨੂੰ ਹੋਈ ਸੀ। ਪ੍ਰਸ਼ਾਸਨ ਨੇ ਪਹਿਲੀ ਅਪਰੈਲ ਨੂੰ ਚੋਣ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦੌਰਾਨ ਧੱਕਾ ਮੁੱਕੀ ਹੋਈ ਸੀ ਤੇ ਗੋਲੀ ਵੀ ਚੱਲੀ ਸੀ ਤੇ ਪ੍ਰਸਾਸ਼ਨ ਨੇ ਹਾਲਾਤ ਨੂੰ ਮੁੱਖ ਰੱਖਦਿਆਂ ਇਹ ਚੋਣ ਰੱਦ ਕਰ ਦਿੱਤੀ ਸੀ। ਹਾਈ ਕੋਰਟ ’ਚ ਹੋਈ ਸੁਣਵਾਈ ਮਗਰੋਂ ਇਹ ਚੋਣ 4 ਅਪਰੈਲ ਨੂੰ ਕਰਵਾਉਣ ਦੇ ਹੁਕਮ ਹੋਏ ਸਨ। ਜਿੱਤ ਮਗਰੋਂ ਰਾਣਾ ਇੰਦਰ ਪ੍ਰਤਾਪ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ‘ਆਪ’ ਦੀ ਧੱਕੇਸ਼ਾਹੀ ਦਾ ਨਤੀਜਾ ਇਨ੍ਹਾਂ ਨੂੰ ਮਿਲਿਆ ਹੈ ਤੇ ਉਨ੍ਹਾਂ ਨੂੰ ਜਿੱਤ ਮਿਲੀ ਹੈ। ਇਸ ਮੌਕੇ ਮਿਹਰ ਸਿੰਘ, ਦਲਜੀਤ ਕੌਰ, ਪਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਮੱਲ੍ਹ ਸਿੰਘ, ਵਿਜੈ ਕੁਮਾਰ, ਮਨਵੀਰ ਕੌਰ ਤੇ ਕਿਰਨਦੀਪ ਹਾਜ਼ਰ ਸਨ।

